ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਭਗਵੰਤ ਮਾਨ ਨੇ ਕਾਲੇ ਝੰਡਿਆਂ ਸਾਹਮਣੇ ਨੱਚ-ਨੱਚ ਕੇ ਕੀਤਾ ਚੋਣ ਪ੍ਰਚਾਰ

ਲੋਕ ਸਭਾ ਚੋਣਾਂ ਸਬੰਧੀ ਪੰਜਾਬ ਚ 19 ਮਈ ਨੂੰ ਪੈਣ ਵਾਲੀਆਂ ਵੋਟਾਂ ਨੂੰ ਲੈ ਕੇ ਸਾਰੀਆਂ ਪਾਰਟੀ ਆਪੋ ਆਪਣਾ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ। 2014 ਦੀਆਂ ਆਮ ਚੋਣਾਂ ਦੌਰਾਨ ਪੰਜਾਬ ਚ ਆਪਣੀ ਹੋਂਦ ਬਣਾਉਣ ਚ ਕਾਮਯਾਬ ਰਹੀ ਆਮ ਆਦਮੀ ਪਾਰਟੀ ਨੇ ਵੀ ਚੋਣ ਪ੍ਰਚਾਰ ਦੌਰਾਨ ਵਿਰੋਧੀਆਂ ਨੂੰ ਮਾਤ ਪਾਉਣ ਲਈ ਪੂਰਾ ਜ਼ੋਰ ਲਗਾ ਦਿੱਤਾ ਹੈ। ਹਾਲਾਂਕਿ ਇਸ ਚੋਣ ਪ੍ਰਚਾਰ ਦੌਰਾਨ ਆਪ ਨੂੰ ਨਮੋਸ਼ੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

 

ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਮੁਖੀ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਸੋਮਵਾਰ ਨੂੰ ਆਪਣੇ ਖੇਤਰ ਦੇ ਬੈਨਰਾ ਪਿੰਡ ਚ ਚੋਣ ਪ੍ਰਚਾਰ ਕੁਝ ਵੱਖਰੇ ਹੀ ਢੰਗ ਨਾਲ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਕਈ ਲੋਕਾਂ ਨੇ ਕਾਲੇ ਝੰਡੇ ਵਿਖਾਏ।

 

ਦਰਅਸਲ ਭਗਵੰਤ ਮਾਨ ਪਾਰਟੀ ਦੇ ਪ੍ਰਚਾਰ ਲਈ ਆਪਣੀ ਗੱਡੀ ’ਤੇ ਚੜ੍ਹ ਕੇ ਗਲੀ-ਗਲੀ ਘੁੰਮ ਕੇ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਏ। ਜਿਸ ਨੂੰ ਦੇਖਣ ਮਗਰੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੀ ਗੱਡੀ ’ਤੇ ਚੜ੍ਹ ਕੇ ਇਕ ਪੰਜਾਬੀ ਗੀਤ ਦੇ ਮਿਊਜ਼ਿਕ ’ਤੇ ਨੱਚਣਾ ਸ਼ੁਰੂ ਕਰ ਦਿੱਤਾ।

 

ਦੱਸਣਯੋਗ ਹੈ ਕਿ ਮਾਨ ਨੇ ਇਸ ਪਿੰਡ ਨੂੰ ਗੋਦ ਲਿਆ ਸੀ ਪਰ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਸੰਸਦ ਮੈਂਬਰ ਭਗਵੰਤ ਮਾਨ ਨੇ ਪਿਛਲੇ 5 ਸਾਲਾਂ ਚ ਕੁਝ ਵੀ ਨਹੀਂ ਕੀਤਾ ਹੈ। ਹਾਲਾਂਕਿ ਮਾਨ ਨੇ ਕਾਲੇ ਝੰਡੇ ਦਿਖਾਉਣ ਵਾਲਿਆਂ ਨੂੰ ਕਾਂਗਰਸ ਦੇ ਹਮਾਇਤੀ ਕਰਾਰ ਦੇ ਦਿੱਤਾ ਤੇ ਪੰਜਾਬੀ ਗੀਤ ’ਤੇ ਨੱਚਣਾ ਸ਼ੁਰੂ ਕਰ ਦਿੱਤਾ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO Bhagwant Manns election campaign by dancing in front of black flags