ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਨੌਜਵਾਨ ਨੂੰ ਨਗਨ ਹਾਲਤ ਵਿੱਚ ਮੋਟਰਸਾਈਕਲ ਉੱਤੇ ਦੌੜਾਇਆ ਜਾ ਰਿਹਾ ਹੈ। ਇਹ ਘਟਨਾ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਚਾਟੀਵਿੰਡ ਦੀ ਹੈ।
ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਉੱਤੇ ਕੁੜੀ ਦਾ ਪਿੱਛਾ ਕਰਨ ਦਾ ਦੋਸ਼ ਹੈ। ਮੁਲਜ਼ਮਾਂ ਨੇ ਨੌਜਵਾਨ ਦੀ ਪਹਿਲਾਂ ਕੁੱਟਮਾਰ ਕੀਤੀ ਤੇ ਮੁੜ ਨਗਨ ਹਾਲਤ ਵਿੱਚ ਮੋਟਰਸਾਈਕਲ ਉੱਤੇ ਬੈਠਾ ਕੇ ਦੌੜਾਇਆ।
ਮਾਮਲੇ ਨੇ ਉਦੋਂ ਤੂਲ ਫੜਿਆ ਜਦੋਂ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ। ਇਸ ਸਬੰਧੀ ਐਸ ਐਸ ਪੀ ਵਿਕਰਮ ਦੁਗਲ ਨੇ ਕਿਹਾ ਹੈ ਕਿ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਪਰ ਉਹ ਇਸ ਮਾਮਲੇ ਦੀ ਪੜਤਾਲ ਅਤੇ ਕਾਰਵਾਈ ਜ਼ਰੂਰ ਕਰਨਗੇ।
ਇਹ ਵੀ ਦੱਸਿਆ ਜਾ ਰਿਹਾ ਹੈ ਕੁੜੀ ਨਾਲ ਨੌਜਵਾਨ ਦਾ ਇਕਤਰਫਾ ਪਿਆਰ ਸੀ, ਉਹ ਅਕਸਰ ਉਸ ਦਾ ਪਿੱਛਾ ਕਰਦਾ ਸੀ।