ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਪੁਲਿਸ ਦੇ 3 ਅਧਿਕਾਰੀਆਂ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ

ਪੰਜਾਬ ਪੁਲਿਸ ਦੇ 3 ਅਧਿਕਾਰੀਆਂ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ

--  ਆਈਪੀਐੱਸ ਅਧਿਕਾਰੀ ਦੀ ‘ਭੂਮਿਕਾ` ਦੀ ਹੋਵੇਗੀ ਜਾਂਚ

 

ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਤਿੰਨ ਪੁਲਿਸ ਅਧਿਕਾਰੀਆਂ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ ਕੀਤਾ ਹੈ।  18 ਮਹੀਨੇ ਪਹਿਲਾਂ ਸੰਗਰੂਰ ਪੁਲਿਸ `ਚ ਜਦੋਂ ਇਹ ਮਾਮਲਾ ਉੱਠਿਆ ਸੀ, ਤਦ ਕਾਫ਼ੀ ਹੰਗਾਮਾ ਮਚਿਆ ਸੀ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਦੀ ਜਾਂਚ ਵਿੱਚ ਪੂਰਾ ਡੇਢ ਸਾਲ ਲਾ ਦਿੱਤਾ। ਬਿਊਰੋ ਦੀ ਐੱਫ਼ਆਈਆਰ ਅਨੁਸਾਰ ਮੁਲਜ਼ਮ ਪੁਲਿਸ ਅਧਿਕਾਰੀਆਂ ਨੇ ਪਹਿਲਾਂ ਦੋ ਜਣਿਆਂ ਨੂੰ ਗ਼ੈਰ-ਕਾਨੂੰਨੀ ਹਿਰਾਸਤ `ਚ ਰੱਖਿਆ ਤੇ ਫਿਰ ਉਨ੍ਹਾਂ ਤੋਂ ਕਥਿਤ ਤੌਰ `ਤੇ 19 ਲੱਖ ਰੁਪਏ ਰਿਸ਼ਵਤ ਵਜੋਂ ਵਸੂਲ ਕੀਤੇ। ਇਸ ਮਾਮਲੇ `ਚ ਹੁਣ ਉਦੋਂ ਦੇ ਸੰਗਰੂਰ ਦੇ ਐੱਸਐੱਸਪੀ ਇੰਦਰਬੀਰ ਸਿੰਘ, ਸੁਨਾਮ ਦੇ ਤਤਕਾਲੀਨ ਡੀਐੱਸਪੀ ਜਸ਼ਨਦੀਪ ਸਿੰਘ ਗਿੱਲ ਦੀਆਂ ਭੂਮਿਕਾਵੲ ਦੀ ਜਾਂਚ ਹੋਵੇਗੀ।


2008 ਬੈਚ ਦੇ ਆਈਪੀਐੱਸ ਅਧਿਕਾਰੀ ਇਸ ਵੇਲੇ ਚੰਡੀਗੜ੍ਹ ਦੇ ਏਆਈਜੀ (ਅਸਿਸਟੈਂਟ ਇੰਸਪੈਕਟਰ ਜਨਰਲ) ਹਨ। ਸ੍ਰੀ ਗਿੱਲ ਇਸ ਵੇਲੇ ਪਟਿਆਲਾ ਦੇ ਸਪੈਸ਼ਲ ਆਪਰੇਸ਼ਨਜ਼ ਗਰੁੱਪ ਦੇ ਡੀਐੱਸਪੀ ਹਨ। ਇਸ ਮਾਮਲੇ `ਚ ਲੌਂਗੋਵਾਲ ਦੇ ਉਦੋਂ ਦੇ ਐੱਸਐੱਚਓ ਸਿਕੰਦਰ ਸਿੰਘ ਤੇ ਉਸ ਦੇ ਦੋ ਸਹਾਇਕ ਅਧਿਕਾਰੀਆਂ ਏਐੱਸਆਈ ਗੁਰਮੇਲ ਸਿੰਘ ਤੇ ਏਐੱੌਸਆਈ ਬਲਜਿੰਦਰ ਸਿੰਘ ਦਾ ਨਾਂਅ ਵੀ ਮੁਲਜ਼ਮਾਂ ਦੀ ਸੂਚੀ ਵਿੱਂਚ ਸ਼ਾਮਲ ਹੈ।


ਪਟਿਆਲਾ `ਚ ਦਰਜ ਹੋਈ ਵਿਜੀਲੈਂਸ ਦੀ ਐੱਫ਼ਆਈਆਰ ਮੁਤਾਬਕ 16 ਫ਼ਰਵਰੀ, 2017 ਨੂੰ ਇੱਕ ਗੈਂਗਸਟਰ ਦਲਵਿੰਦਰ ਸਿੰਘ ਬਬਲੀ ਨੇ ਕਥਿਤ ਤੌਰ `ਤੇ ਹਰਦੇਵ ਸਿੰਘ ਦਾ ਕਤਲ ਕਰ ਦਿੱਤਾ ਸੀ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਪਾਇਆ ਕਿ ਪੁਲਿਸ ਅਧਿਕਾਰੀਆਂ ਨੇ ਧਨਵੰਤ ਸਿੰਘ ਤੇ ਹਰਜਿੰਦਰ ਸਿੰਘ ਨਾਂਅ ਦੇ ਦੋ ਕਥਿਤ ਮੁਲਜ਼ਮਾਂ ਤੋਂ ਰਿਸ਼ਵਤ ਦੀ ਮੋਟੀ ਰਕਮ ਵਸੂਲ ਕੀਤੀ ਸੀ ਕਿਉਂਕਿ ਉਨ੍ਹਾਂ `ਤੇ ਕਤਲ ਦੀ ਸਾਜਿ਼ਸ਼ ਵਿੱਚ ਸ਼ਾਮਲ ਹੋਣ ਦਾ ਸ਼ੱਕ ਸੀ। ਉਨ੍ਹਾਂ ਦੇ ਨਾਂਅ ਕਤਲ ਦੇ ਇਸ ਮਾਮਲੇ `ਚੋਂ ਕੱਢਣ ਬਦਲੇ ਰਿਸ਼ਵਤ ਵਸੂਲ ਕੀਤੀ ਗਈ ਸੀ।


ਮੁੱਖ ਮੰਤਰੀ ਨੇ ਸੌਂਪਿਆ ਸੀ ਮਾਮਲਾ ਵਿਜੀਲੈਂਸ ਨੂੰ
ਸ੍ਰੀ ਇੰਦਰਬੀਰ ਸਿੰਘ ਤੋਂ ਬਾਅਦ ਸੰਗਰੂਰ ਦੇ ਐੱਸਐੱਸਪੀ ਬਣਨ ਵਾਲੇ ਸ੍ਰੀ ਮਨਦੀਪ ਸਿੰਘ ਸਿੱਧੂ ਨੇ ਜਦੋਂ ਮੁਢਲੀ ਜਾਂਚ ਤੋਂ ਬਾਅਦ ਇੰਦਰਬੀਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ਾਮਲ ਪਾਇਆ ਸੀ, ਤਦ ਉਨ੍ਹਾਂ ਨੇ ਉਨ੍ਹਾਂ ਵਿਰੁੱਧ ਐੱਫ਼ਆਈਆਰ ਦਾਇਰ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਦ ਇਹ ਮਾਮਲਾ ਵਿਜੀਲੈਂਸ ਬਿਊਰੋ ਹਵਾਲੇ ਕਰ ਦਿੱਤਾ ਸੀ ਤੇ ਉਸ ਨੇ ਇਸ ਦੀ ਜਾਂਚ ਵਿੱਚ 18 ਮਹੀਨੇ ਲਾ ਦਿੱਤੇ।


ਐੱਫ਼ਆਈਆਰ ਮੁਤਾਬਕ - ਵਿਜੀਲੈਂਸ ਜਾਂਚ ਦੌਰਾਨ ਪਾਇਆ ਗਿਆ ਕਿ 20 ਫ਼ਰਵਰੀ, 2017 ਨੂੰ ਏਐੱਸਆਈ ਬਲਜਿੰਦਰ ਸਿੰਘ ਨੇ ਧਨਵੰਤ ਸਿੰਘ ਨੂੰ ਸੰਗਰੂਰ ਦੀ ਇੱਕ ਅਦਾਲਤ ਤੋਂ ਚੁੱਕਿਆ ਤੇ ਉਸ ਨੁੰ 1 ਮਾਰਚ ਤੱਕ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ।


ਵਿਜੀਲੈਂਸ ਦੀ ਜਾਂਚ ਇਹ ਦੱਸਦੀ ਹੈ ਕਿ ਉਦੋਂ ਦੇ ਐੱਸਐੱਸਪੀ ਇੰਦਰਬੀਰ ਸਿੰਘ ਨੇ 2 ਮਾਰਚ, 2017 ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਦਾਅਵਾ ਕੀਤਾ ਸੀ ਕਿ ਧਨਵੰਤ ਸਿੰਘ ਇਸ ਮਾਮਲੇ `ਚ ਮੁਲਜ਼ਮ ਹੈ ਤੇ ਭਗੌੜਾ ਹੈ।


ਐੱਫ਼ਆਈਆਰ ਮੁਤਾਬਕ ਹੀ - ਇਸੇ ਦੌਰਾਨ ਏਐੱਸਆਈ ਬਲਜਿੰਦਰ ਸਿੰਘ ਤੇ ਏਐੱਸਆਈ ਗੁਰਮੇਲ ਸਿੰਘ ਨੇ ਹਰਜਿੰਦਰ ਸਿੰਘ ਨੂੰ ਚੁੱਕਿਆ ਤੇ ਉਸ ਨੂੰ ਗ਼ੈਰ-ਕਾਨੂੰਨੀ ਹਿਰਾਸਤ `ਚ ਰੱਖਿਆ ਅਤੇ ਉਸ ਦਾ ਨਾਂਅ ਐੱਫ਼ਆਈਆਰ `ਚੋਂ ਕੱਢਣ ਬਦਲੇ ਉਸ ਤੋਂ 20 ਲੱਖ ਰੁਪਏ ਮੰਗੇ। ਹਰਜਿੰਦਰ ਸਿੰਘ `ਤੇ ਦੋਸ਼ ਸੀ ਕਿ ਉਸ ਨੇ ਗੈਂਗਸਟਰ ਬਬਲੀ ਦੀ ਮਦਦ ਕੀਤੀ ਸੀ।


ਵਿਜੀਲੈਂਸ ਦੀ ਰਿਪੋਰਟ ਮੁਤਾਬਕ - ਬਾਅਦ `ਚ ਰਿਸ਼ਵਤ ਵਜੋਂ 14 ਲੱਖ ਰੁਪਏ ਲੈਣ `ਤੇ ਸੌਦਾ ਤੈਅ ਹੋਇਆ। ਧਨਵੰਤ ਸਿੰਘ ਦੇ ਭਰਾ ਕਰਮਜੀਤ ਸਿੰਘ ਨੇ 6 ਮਾਰਚ ਦੇ ਦਿਨ ਏਐੱਸਆਈ ਗੁਰਮੇਲ ਸਿੰਘ ਨੂੰ ਉਦੋਂ ਦੇ ਐੱਸਐੱਚਓ ਸਿਕੰਦਰ ਸਿੰਘ ਦੇ ਘਰ 7 ਲੱਖ ਰੁਪਏ ਦਿੱਤੇ ਸਨ। ਐੱਸਐੱਚਓ ਨੇ ਧਨਵੰਤ ਸਿੰਘ ਨੂੰ ਤਦ ਗ਼ੈਰ-ਕਾਨੂੰਨੀ ਹਿਰਾਸਤ `ਚੋਂ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਸਨ। ਬਾਕੀ ਦੀ ਰਿਸ਼ਵਤ ਦੋ ਕਿਸ਼ਤਾਂ `ਚ ਵਸੂਲ ਕੀਤੀ ਗਈ ਸੀ।


ਵਿਜਲੈਂਸ ਰਿਪੋਰਟ ਮੁਤਾਬਕ 6 ਮਾਰਚ, 2017 ਨੂੰ ਗੈਂਗਸਟਰ ਬਬਲੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਐੱਸਐੱਚਓ ਸਿਕੰਦਰ ਸਿੰਘ ਨੇ ਇਸ ਗੱਲ ਦਾ ਕੋਈ ਜਿ਼ਕਰ ਨਾ ਕੀਤਾ ਕਿ ਕਤਲ ਵਾਲਾ ਹਥਿਆਰ ਖ਼ਰੀਦੇ ਜਾਣ ਸਮੇਂ ਧਨਵੰਤ ਸਿੰਘ ਵੀ ਉਸ ਦੇ ਨਾਲ ਸੀ। ਵਿਜੀਲੈਂਸ ਮੁਤਾਬਕ,‘ਐੱਸਐੱਸਪੀ ਨੇ ਧਨਵੰਤ ਦਾ ਨਾਂਅ ਇੱਕ ਮੁਲਜ਼ਮ ਵਜੋਂ ਲਿਆ ਸੀ ਪਰ ਕੇਸ ਫ਼ਾਈਲ ਵਿੱਚ ਉਸ ਦਾ ਕਿਤੇ ਜਿ਼ਕਰ ਨਹੀਂ ਸੀ। ਰਿਸ਼ਵਤ ਲੈ ਕੇ ਧਨਵੰਤ ਸਿੰਘ ਨੂੰ ਗ਼ੈਰ-ਕਾਨੂੰਨੀ ਹਿਰਾਸਤ `ਚੋਂ ਰਿਹਾਅ ਕਰ ਦਿੱਤਾ ਗਿਆ ਸੀ।`


‘ਕਲੀਨ-ਚਿੱਟ ਮਿਲ ਚੁੱਕੀ ਹੈ`
ਸੰਪਰਕ ਕਰਨ `ਤੇ ਇੰਦਰਬੀਰ ਸਿੰਘ ਨੇ ‘ਹਿੰਦੁਸਤਾਨ ਟਾਈਮਜ਼` ਨੂੰ ਦੱਸਿਆ,‘ਚੰਡੀਗੜ੍ਹ ਦੇ ਵਿਜੀਲੈਂਸ ਡਾਇਰੈਕਟਰ ਸਿ਼ਵ ਕੁਮਾਰ ਵਰਮਾ ਵੱਲੋਂ ਕੀਤੀ ਗਈ ਜਾਂਚ ਦੌਰਾਨ ਮੈਨੂੰ ਕਲੀਨ ਚਿਟ ਮਿਲ ਚੁੱਕੀ ਹੈ। ਮੇਰਾ ਨਾਂਅ ਐੱਫ਼ਆਈਆਰ ਵਿੱਚ ਮੁਲਜ਼ਮ ਵਜੋਂ ਕਿਤੇ ਨਹੀਂ ਹੈ। ਪੁਲਿਸ ਦੀ ਕਾਰਜ-ਵਿਧੀ ਮੁਤਾਬਕ ਸਿ਼ਕਾਇਤ ਵਿੱਚ ਦਰਜ ਸਾਰੇ ਵਿਅਕਤੀਆਂ ਦੇ ਨਾਂਅ ਦੇਣੇ ਹੁੰਦੇ ਹਨ।`


ਡੀਐੱਸਪੀ ਗਿੱਲ ਨੇ ਕਿਹਾ,‘ਵਿਜੀਲੈਂਸ ਜਾਂਚ ਵਿੱਚ ਮੈਨੂੰ ਕਲੀਨ-ਚਿਟ ਮਿਲ ਚੁੱਕੀ ਹੈ। ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਮੇਰਾ ਨਾਂਅ ਵਿਜੀਲੈਂਸ ਦੀ ਐੱਫ਼ਆਈਆਰ ਵਿੱਚ ਬੋਲਦਾ ਹੈ। ਮੈਂ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਮੈਨੂੰ ਕਿਸੇ ਰਿਸ਼ਵਤਖੋਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੇਰਾ ਬਿਆਨ ਦਰਜ ਕਰ ਕੇ ਉਨ੍ਹਾਂ ਨੇ ਮੈਨੂੰ ਨਹੀਂ ਸੱਦਿਆ।`


ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਹੈੱਡ ਆਫਿ਼ਸ ਤੋਂ ਜਿਹੜੀ ਚਿੱਠੀ ਮਿਲੀ ਹੈ, ਐੱਫ਼ਆਈਆਰ ਉਸੇ ਦੇ ਆਧਾਰ `ਤੇ ਹੀ ਦਰਜ ਕੀਤੀ ਗਈ ਹੈ। ਵਿਜੀਲੈਂਸ  ਦੇ ਐੱਐੱਸਪੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ,‘ਮੈਂ ਇਸ ਮਾਮਲੇ ਦੀ ਮੌਜੁਦਾ ਸਥਿਤੀ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਐੱਫ਼ਆਈਆਰ ਦਾਇਰ ਹੋਣ ਦੇ ਇੱਕ ਦਿਨ ਬਾਅਦ ਹੀ ਮੈਂ ਟਰੇਨਿੰਗ `ਤੇ ਚਲਾ ਗਿਆ ਸਾਂ।`


ਇਸ ਦੌਰਾਨ ਸੰਗਰੂਰ ਦੀ ਇੱਕ ਅਦਾਲਤ ਨੇ ਦੋ ਭਗੌੜੇ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vigilance books 3 cops for extortion