ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਕੋਟ `ਚ ਐੱਸਡੀਓ ‘ਰਿਸ਼ਵਤਖੋਰੀ` ਦੇ ਦੋਸ਼ ਹੇਠ ਕਾਬੂ

ਫ਼ਰੀਦਕੋਟ `ਚ ਐੱਸਡੀਓ ‘ਰਿਸ਼ਵਤਖੋਰੀ` ਦੇ ਦੋਸ਼ ਹੇਠ ਕਾਬੂ

ਫ਼ਰੀਦਕੋਟ `ਚ ਅੱਜ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਇੱਕ ਐੱਸਡੀਓ ਅਤੇ ਇੱਕ ਆਮ ਵਿਅਕਤੀ ਨੂੰ ਰਿਸ਼ਵਤਖੋਰੀ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ ਹੈ।


ਮੁਲਜ਼ਮ ਸਰਕਾਰੀ ਅਧਿਕਾਰੀ ਦੀ ਸ਼ਨਾਖ਼ਤ ਅਤੁਲ ਕੌਸ਼ਲ ਵਜੋਂ ਹੋਈ ਹੈ। ਉਹ ਫ਼ਰੀਦਕੋਟ ਸਥਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦਫ਼ਤਰ `ਚ ਤਾਇਨਾਤ ਸੀ। ਆਮ ਵਿਅਕਤੀ ਦੀ ਸ਼ਨਾਖ਼ਤ ਜਰਨੈਲ ਸਿੰਘ ਵਜੋਂ ਹੋਈ ਹੈ। ਇਹ ਕਾਰਵਾਈ ਇੰਸਪੈਕਟਰ ਸੋਹਨ ਸਿੰਘ ਦੀ ਅਗਵਾਈ ਹੇਠ ਹੋਈ।


ਬਠਿੰਡਾ ਰੇਂਜ ਵਿਜੀਲੈਂਸ ਐੱਸਐੱਸਪੀ ਅਸ਼ੋਕ ਬਾਠ ਨੇ ਦੱਸਿਆ ਕਿ ‘ਪ੍ਰਦੂਸ਼ਣ-ਮੁਕਤ ਹੋਣ ਦਾ ਸਰਟੀਫਿ਼ਕੇਟ ਦੇਣ ਲਈ ਮੁਲਜ਼ਮ ਹਰੇਕ ਸਨਅਤਕਾਰ (ਉਦਯੋਗਪਤੀ), ਸਕੂਲਾਂ ਤੇ ਹੋਰ ਸੰਸਥਾਨਾਂ ਤੋਂ 25 ਤੋਂ 30 ਹਜ਼ਾਰ ਰੁਪਏ ਤੱਕ ਦੀ ਰਿਸ਼ਵਤ ਲੈਂਦਾ ਹੁੰਦਾ ਸੀ।` ਮੁੱਖ ਮੁਲਜ਼ਮ ਅਤੁਲ ਆਮ ਤੌਰ `ਤੇ ਇੱਕ ਆਮ ਵਿਅਕਤੀ ਜਰਨੈਲ ਸਿੰਘ ਰਾਹੀਂ ਵੱਡੇ ਪੱਧਰ `ਤੇ ਰਿਸ਼ਵਤ ਵਸੂਲ ਕਰਦਾ ਸੀ।


ਉਨ੍ਹਾਂ ਵਿਰੁੱਧ ਬਠਿੰਡਾ ਦੇ ਵਿਜੀਲੈਂਸ ਪੁਲਿਸ ਥਾਣੇ `ਚ ਮਾਮਲਾ ਦਰਜ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vigilance nabs SDO in Faridkot