ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਦਲ ਪਿੰਡ ਦੇ ਹਸਪਤਾਲ ’ਤੇ ਵਿਜੀਲੈਂਸ ਦਾ ਛਾਪਾ

ਬਾਦਲ ਪਿੰਡ ਦੇ ਹਸਪਤਾਲ ’ਤੇ ਵਿਜੀਲੈਂਸ ਦਾ ਛਾਪਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਦੇ ਸਿਵਲ ਹਸਪਤਾਲ ’ਚ ਬਿਨਾ ਟੈਂਡਰ ਮਸ਼ੀਨਰੀ ਖ਼ਰੀਦਣ ’ਤੇ ਵਿਜੀਲੈਂਸ ਨੇ ਛਾਪਾ ਮਾਰ ਕੇ ਰਿਕਾਰਡ ਜ਼ਬਤ ਕਰ ਲਿਆ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਕੈਂਸਰ ਵਿਭਾਗ ਦੇ ਸਾਬਕਾ ਸਹਾਇਕ ਪ੍ਰੋਫ਼ੈਸਰ ਡਾ. ਮਨਜੀਤ ਸਿੰਘ ਜੌੜਾ ਨੇ ਚਾਰ ਅਗਸਤ, 2017 ਨੂੰ ਬਾਬਾ ਫ਼ਰੀਦ ਮੈਡੀਕਲ ਸਾਇੰਸ ਦੇ ਅਧੀਨ ਚੱਲ ਰਹੀਆਂ ਸਿਹਤ ਸੰਸਥਾਵਾਂ ਦੀ ਭਰਤੀ ਪ੍ਰਕਿਰਿਆ ਵਿੱਚ ਬੇਨਿਯਮੀਆਂ ਤੇ ਮੈਡੀਕਲ ਸਾਜ਼ੋ–ਸਾਮਾਨ ਦੀ ਖ਼ਰੀਦ ਵਿੱਚ ਘੁਟਾਲੇ ਦੀ ਸ਼ਿਕਾਇਤ ਕੀਤੀ ਸੀ।

 

 

ਸ੍ਰੀ ਬਾਦਲ ਨੇ ਦੱਸਿਆ ਕਿ ਪਿੰਡ ਬਾਦਲ, ਬਠਿੰਡਾ ਤੇ ਜਲਾਲਾਬਾਦ ਦੇ ਹਸਪਤਾਲਾਂ ਵਿੱਚ 9 ਲੱਖ ਰੁਪਏ ਦੇ ਪੰਜ ਮਾਨੀਟਰ ਸੈਂਟਰ ਆਪਰੇਸ਼ਨ ਥੀਏਟਰ ਲਈ, ਤਿੰਨ ਸੈੱਟ ਐਨਸਥੀਜ਼ੀਆ 25 ਲੱਖ ਰੁਪਏ, ਆਪਰੇਸ਼ਨ ਥੀਏਟਰ ਲਈ ਤਿੰਨ ਲਾਈਟਾਂ 25 ਲੱਖ ਰੁਪਏ ਦੀ, 13 ਡੈਫ਼ੀਬ੍ਰਿਲੇਟਰ ਮਸ਼ੀਨ ਕੈਂਸਰ ਇਲਾਜ ਲਈ (ਪ੍ਰਤੀ ਮਸ਼ੀਨ 5.25 ਲੱਖ ਰੁਪਏ) ਦੀ ਖ਼ਰੀਦ ਕੀਤੀ ਸੀ।

 

 

ਡਾ. ਜੌੜਾ ਨੇ ਦੋਸ਼ ਲਾਇਆ ਸੀ ਕਿ ਇੱਕ ਲੱਖ ਰੁਪਏ ਤੋਂ ਵੱਧ ਸਾਮਾਨ ਦੀ ਖ਼ਰੀਦ ਕਰਨ ਲਈ ਟੈਂਡਰ ਦੇਣੇ ਜ਼ਰੂਰੀ ਹੁੰਦੇ ਹਨ ਪਰ ਇਨ੍ਹਾ ਲਈ ਅਜਿਹਾ ਕੁਝ ਨਹੀਂ ਕੀਤਾ ਗਿਆ। ਇਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਅਗਸਤ 2017 ਨੂੰ ਵਿਜੀਲੈਂਸ ਨੂੰ ਜਾਂਚ ਦੇ ਹੁਕਮ ਦਿੱਤੇ ਸਨ।

 

 

ਇਸੇ ਜਾਂਚ ਦੇ ਸਿਲਸਿਲੇ ਵਿੱਚ ਵਿਜੀਲੈਂਸ ਦੀ ਟੀਮ ਨੇ ਸ਼ੁੱਕਰਵਾਰ ਨੂੰ ਡੀਐੱਸਪੀ ਅਸ਼ਵਨੀ ਕੁਮਾਰ ਤੇ ਏਐੱਸਆਈ ਹਰਮੇਲ ਸਿੰਘ ਦੀ ਅਗਵਾਈ ਹੇਠ ਹਸਪਤਾਲ ਪੁੱਜੀ ਤੇ ਖ਼ਰੀਦ ਦਾ ਰਿਕਾਰਡ ਜ਼ਬਤ ਕਰ ਲਿਆ।

 

 

SMO ਡਾ. ਮੰਜੂ ਬਾਂਸਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਮਸ਼ੀਨਰੀ ਦੀ ਖ਼ਰੀਦ ਨਹੀਂ ਕੀਤੀ ਗਈ। ਇਹ ਯੂਨੀਵਰਸਿਟੀ ਤੋਂ ਆਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vigilance raids at Badal village hospital