ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਸ਼ਵਤ ਲੈਣ ਦੇ ਦੋਸ਼ 'ਚ ਐਸਐਮਓ ਤੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਖਿਲਾਫ਼ ਪਰਚਾ ਦਰਜ

ਰਿਸ਼ਵਤ ਦੇ ਮਾਮਲੇ 'ਚ ਐਸਐਮਓ ਤੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਖਿਲਾਫ਼ ਪਰਚਾ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇ ਮਾਮਲੇ ' ਕਮਿਊਨਟੀ ਹੈਲਥ ਸੈਂਟਰ (ਸੀ ਐਚ ਸੀ) ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਤਾਇਨਾਤ ਐਸ ਐਮ ਓ ਅਤੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਖਿਲਾਫ਼ ਪਰਚਾ ਦਰਜ ਕਰ ਲਿਆ ਹੈ ਇਸ ਮਾਮਲੇ ਵਿਚ ਦੋਸ਼ੀ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਮੌਕੇ 'ਤੇ ਹੀ ਕਾਬੂ ਕਰ ਲਿਆ


ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਐਸ ਐਮ ਓ ਡਾ. ਰੇਨੂੰ ਭਾਟੀਆ ਅਤੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਇਕਬਾਲ ਸਿੰਘ ਖਿਲਾਫ਼ ਪੀ ਐਚ ਸੀ ਰਾਜਾਸਾਂਸੀ ਵਿਖੇ ਤਾਇਨਾਤ ਮਨਜਿੰਦਰ ਸਿੰਘ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਦੀ ਸ਼ਿਕਾਇਤ ਉਪਰ ਰਿਸ਼ਵਤ ਦਾ ਕੇਸ ਦਰਜ ਕੀਤਾ ਗਿਆ ਹੈ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਦੋਹਾਂ ਦੋਸ਼ੀਆਂ ਵਲੋਂ ਉਸ ਦੀ ਹਾਜਰੀ ਰਿਪੋਰਟ ਪ੍ਰਵਾਨ ਕਰਨ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਹੈ

 

ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਇਕਬਾਲ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਦੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ
ਬੁਲਾਰੇ ਨੇ ਦੱਸਿਆ ਕਿ ਉਕਤ ਦੋਹਾਂ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅੰਮ੍ਰਿਤਸਰ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vigilance registers corruption case against SMO Multipurpose Health supervisor