ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲਹਿਲ ਕਲਾਂ ਦੇ ਨਿਵਾਸੀਆਂ ਵੱਲੋਂ ਲਹਿਰਾ ਗਾਗਾ ਥਾਣੇ ਸਾਹਵੇਂ ਅਣਮਿੱਥੇ ਸਮੇਂ ਲਈ ਧਰਨਾ

​​​​​​​ਲਹਿਲ ਕਲਾਂ ਦੇ ਨਿਵਾਸੀਆਂ ਵੱਲੋਂ ਲਹਿਰਾ ਗਾਗਾ ਥਾਣੇ ਸਾਹਵੇਂ ਅਣਮਿੱਥੇ ਸਮੇਂ ਲਈ ਧਰਨਾ

ਪਿੰਡ ਲਹਿਲ ਕਲਾਂ ਦੇ ਸੈਂਕੜੇ ਨਿਵਾਸੀਆਂ ਵੱਲੋਂ ਅੱਜ ਲਹਿਰਾ ਗਾਗਾ ਪੁਲਿਸ ਥਾਣੇ ਦੇ ਬਾਹਰ ਅਣਮਿੱਥੇ ਸਮੇਂ ਦਾ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੀ ਮੰਗ ਸੀ ਕਿ ਇੱਕ ਹਫ਼ਤਾ ਪਹਿਲਾਂ ਪਿੰਡ ਦੇ ਛੱਪੜ ’ਚੋਂ ਮਿਲੀ ਇੱਕ ਨੌਜਵਾਨ ਦੀ ਹੱਥਕੜੀ ਲੱਗੀ ਲਾਸ਼ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਦਰਅਸਲ, 18 ਸਾਲਾਂ ਦੇ ਜਗਸੀਰ ਸਿੰਘ ਉਰਫ਼ ਜੱਗਾ ਦੀ ਲਾਸ਼ ਛੱਪੜ ਵਿੱਚੋਂ ਮਿਲੀ ਸੀ, ਜਿਸ ਨੂੰ ਕੁਝ ਪੁਲਿਸ ਮੁਲਾਜ਼ਮ ਚੋਰੀ ਦੇ ਇੱਕ ਕੇਸ ਵਿੱਚ ਹਿਰਾਸਤ ਵਿੱਚ ਲੈ ਕੇ ਗਏ ਸਨ।

 

 

ਪੁਲਿਸ ਨੇ ਅੱਜ ਰੋਸ ਮੁਜ਼ਾਹਰਾਕਾਰੀਆਂ ਨੂੰ ਇਹ ਆਖ ਕੇ ਸ਼ਾਂਤ ਕਰਨ ਦਾ ਜਤਨ ਕੀਤਾ ਕਿ ਉਨ੍ਹਾਂ ਨੂੰ ਹਾਲੇ ਜਾਂਚ ਲਈ ਹੋਰ ਸਮਾਂ ਚਾਹੀਦਾ ਹੈ।

 

 

ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ – ‘ਪੁਲਿਸ ਨੂੰ ਮੁਲਜ਼ਮ ਪੁਲਿਸ ਟੀਮ ਬਾਰੇ ਸਾਰੀ ਜਾਣਕਾਰੀ ਹੈ; ਜਿਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਸੀ ਤੇ ਉਸ ਉੱਤੇ ਤਸ਼ੱਦਦ ਢਾਹਿਆ ਸੀ। ਪਰ ਪੁਲਿਸ ਹੁਣ ਬਹਾਨੇਬਾਜ਼ੀਆਂ ਕਰ ਰਹੀ ਹੈ ਤੇ ਸੱਤ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਦਾ ਜਤਨ ਕੀਤਾ ਜਾ ਰਿਹਾ ਹੈ।’

 

 

ਇਹ ਰੋਸ ਮੁਜ਼ਾਹਰਾ ਦੁਪਹਿਰ 12 ਕੁ ਵਜੇ ਸ਼ੁਰੂ ਹੋਇਆ ਸੀ ਤੇ ਇਹ ਖ਼ਬਰ ਲਿਖੇ ਜਾਣ ਤੱਕ ਵੀ ਜਾਰੀ ਸੀ। ਰੋਸ ਮੁਜ਼ਾਹਰਾਕਾਰੀਆਂ ਨੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

 

 

ਸੰਗਰੂਰ ਦੇ ਐੱਸਐੱਸਪੀ ਸੰਦੀਪ ਗਰਗ ਨੇ ਬੀਤੀ 25 ਫ਼ਰਵਰੀ ਨੂੰ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪੁਲਿਸ ਦਾ ਦਾਅਵਾ ਹੈ ਕਿ ਜੱਗਾ ਪੁਲਿਸ ਦੀ ਹਿਰਾਸਤ ਵਿੱਚੋਂ ਬੀਤੀ 17 ਫ਼ਰਵਰੀ ਨੂੰ ਫ਼ਰਾਰ ਹੋਇਆ ਸੀ ਤੇ ਫਿਰ ਜ਼ਿਲ੍ਹਾ ਹੈੱਡਕੁਆਰਟਰਜ਼ ਤੋਂ 55 ਕਿਲੋਮੀਟਰ ਦੂਰ ਪਿੰਡ ਲਹਿਲ ਕਲਾਂ ਦੇ ਪਿੰਡ ਵਿੱਚ ਉਸ ਦੀ ਲਾਸ਼ ਬਰਾਮਦ ਹੋਈ।

 

 

ਨੌਜਵਾਨ ਜੱਗਾ ਉੱਤੇ ਚੋਰੀ ਦਾ ਇਲਜ਼ਾਮ ਲੱਗਾ ਹੋਇਆ ਸੀ ਤੇ ਬਹਾਦਰ ਸਿੰਘ ਵਾਲਾ ਸੀਆਈਏ ਸਟਾਫ਼ ਨੇ ਬੀਤੀ 17 ਫ਼ਰਵਰੀ ਨੂੰ ਹਿਰਾਸਤ ਵਿੱਚ ਲਿਆ ਸੀ। ਲਹਿਰਾ ਪੁਲਿਸ ਥਾਣੇ ਵਿੱਚ ਇਸ ਸਬੰਧੀ ਅਣਪਛਾਤੇ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।

 

 

ਲਹਿਰਾ ਦੇ ਡੀਐੱਸਪੀ ਬੂਟਾ ਸਿੰਘ ਨੇ ਦੰਸਿਆ ਕਿ ਹਾਲੇ ਇਸ ਮਾਮਲੇ ਵਿੱਚ ਪੋਸਟ ਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਮੌਤ ਦਾ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੈ। ਹੁਣ ਜਾਂਚ ਜਾਰੀ ਹੈ ਤੇ ਇਨਸਾਫ਼ ਜ਼ਰੂਰ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Village Lehal Kalan residents protest before Lehra Gaga Police Station