ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO : ਪ੍ਰਨੀਤ ਕੌਰ ਦਾ ਲੋਕਾਂ ਵੱਲੋਂ ਵਿਰੋਧ, ਸੰਬੋਧਨ ਕੀਤੇ ਬਿਨਾਂ ਬੇਰੰਗ ਪਰਤੀ

ਪ੍ਰਨੀਤ ਕੌਰ ਨੂੰ ਕਾਲੇ ਝੰਡੇ ਵਿਖਾਉਂਦੇ ਹੋਏ ਪਿੰਡ ਵਾਸੀ।

1 / 2ਪ੍ਰਨੀਤ ਕੌਰ ਨੂੰ ਕਾਲੇ ਝੰਡੇ ਵਿਖਾਉਂਦੇ ਹੋਏ ਪਿੰਡ ਵਾਸੀ। ਫੋਟੋ : ਭਾਰਤ ਭੂਸ਼ਣ/ਹਿੰਦੁਸਤਾਨ ਟਾਈਮਜ਼

ਪ੍ਰਨੀਤ ਕੌਰ ਸੰਬੋਧਨ ਕਰਦੇ ਹੋਏ।

2 / 2ਪ੍ਰਨੀਤ ਕੌਰ ਸੰਬੋਧਨ ਕਰਦੇ ਹੋਏ। ਫੋਟੋ : ਭਾਰਤ ਭੂਸ਼ਣ/ਹਿੰਦੁਸਤਾਨ ਟਾਈਮਜ਼

PreviousNext

ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵੱਖ ਵੱਖ ਪਾਰਟੀਆਂ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਪਟਿਆਲਾ ਲੋਕ ਸਭਾ ਸੀਟ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਦਾ ਵੀ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾਕੇ ਸਵਾਗਤ ਕੀਤਾ।

 

ਪਟਿਆਲਾ ਦੇ ਪਿੰਡ ਕਲਾਰਾ ਵਿਖੇ ਅੱਜ ਪ੍ਰਨੀਤ ਕੌਰ ਚੋਣ ਪ੍ਰਚਾਰ ਲਈ ਪਹੁੰਚੇ। ਜਦੋਂ ਹੀ ਉਨ੍ਹਾਂ ਸਟੇਜ ਉਤੋਂ ਬੋਲਣਾ ਸ਼ੁਰੂ ਕੀਤਾ ਤਾਂ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾਕੇ ਉਨ੍ਹਾਂ ਵਿਰੁਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੋਕਾਂ ਵੱਲੋਂ ਪੱਥਰਬਾਜ਼ੀ ਕੀਤੇ ਜਾਣ ਦੀ ਵੀ ਖ਼ਬਰ ਹੈ। 

ਲੋਕਾਂ ਦਾ ਗੁੱਸੇ ਦੇਖਦਿਆਂ ਹੀ ਪ੍ਰਨੀਤ ਕੌਰ ਬਿਨਾਂ ਸੰਬੋਧਨ ਕੀਤੇ ਉਥੋਂ ਚਲਦੇ ਬਣੇ।  ਇਸ ਮੌਕੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚ 3 ਵੋਟਾਂ ਦੇ ਫਰਕ ਨਾਲ ਹਾਰੇ ਉਮੀਦਵਾਰ ਨੂੰ ਪ੍ਰਨੀਤ ਕੌਰ ਦੇ ਬੰਦਿਆਂ ਨੇ ਜੇਤੂ ਕਰਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਲੈ ਕੇ ਉਨ੍ਹਾਂ ਪਹਿਲਾਂ ਵੀ ਪ੍ਰਦਰਸ਼ਨ ਕੀਤੇ, ਧਰਨਾ ਵੀ ਦਿੱਤਾ ਪਰ ਕਿਸੇ ਵੀ ਐਮਐਲਏ ਜਾਂ ਪ੍ਰਨੀਤ ਕੌਰ ਨੇ ਸਾਰ ਨਹੀਂ ਲਈ, ਇਸ ਲਈ ਉਨ੍ਹਾਂ ਦਾ ਵਿਰੋਧ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Villagers protest against congress candidate Preneet kaur at kularan village in Patiala District