ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਜਿ਼ਲ੍ਹੇ `ਚ ਚੋਣਾਂ ਦੌਰਾਨ ਹਿੰਸਾ ਤੇ ਗੋਲੀਬਾਰੀ, ‘ਬੂਥਾਂ `ਤੇ ਕਬਜ਼ੇ`

ਸੰਗਰੂਰ ਦੇ ਕਸਬੇ ਚੀਮਾ `ਚ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਦੇ ਸਹਿ-

ਅੱਜ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਵਾਪਰੀਆਂ ਤੇ ਗੋਲੀਬਾਰੀ ਵੀ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਸੱਤਾਧਾਰੀ ਕਾਂਗਰਸੀ ਕਾਰਕੁੰਨਾਂ ਨੇ ਕਥਿਤ ਤੌਰ `ਤੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ `ਤੇ ਹਮਲੇ ਕੀਤੇ ਤੇ ਚੋਣ ਬੂਥਾਂ `ਤੇ ਕਬਜ਼ੇ ਵੀ ਕੀਤੇ ਗਏ।


ਆਮ ਆਦਮੀ ਪਾਰਟੀ ਦੇ ਸਹਿ-ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਝਾਰੋਂ ਬਲਾਕ ਤੋਂ ਪੰਚਾਇਤ ਸੰਮਤੀ ਲਈ ਉਨ੍ਹਾਂ ਦੇ ਪਾਰਟੀ ਉਮੀਦਵਾਰ `ਤੇ ਹਮਲਾ ਕੀਤਾ ਗਿਆ। ਉਸ ਨਾਲ ਜਿ਼ਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਤੇ ਉਨ੍ਹਾਂ ਦੇ ਸਾਥੀਆਂ ਨੇ ਕਥਿਤ ਤੌਰ `ਤੇ ਕੁੱਟਮਾਰ ਕੀਤੀ ਗਈ। ਦੋਸ਼ ਹੈ ਕਿ ਕਾਂਗਰਸੀਆਂ ਨੇ ਪੋਲਿੰਗ ਬੂਥ ਨੇੜੇ ਗੋਲੀਆਂ ਵੀ ਚਲਾਈਆਂ।


ਪੁਲਿਸ ਨੇ ਦੇਰ ਸ਼ਾਮੀਂ ਐੱਫ਼ਆਈਆਰ ਦਰਜ ਕਰ ਲਈ ਪਰ ਉਸ ਵਿੱਚ ਰਾਜਿੰਦਰ ਰਾਜਾ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਰਾਜਾ ਵਿਰੁੱਧ ਸਿ਼ਕਾਇਤ ਦਰਜ ਕਰਵਾਈ ਤੇ ਚੀਮਾ ਪੁਲਿਸ ਥਾਣੇ ਦੇ ਬਾਹਰ ਰੋਸ ਮੁਜ਼ਾਹਰਾ ਵੀ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਰਾਜਾ ਵਿਰੁੱਧ ਰਾਤੀਂ 8:30 ਵਜੇ ਤੱਕ ਐੱਫ਼ਆਈਆਰ ਦਾਇਰ ਹੋਣੀ ਚਾਹੀਦੀ ਹੈ।


ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ,‘ਅਸੀਂ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਰਜ ਕਰ ਲਿਆ ਹੈ ਪਰ ਤੱਥਾਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਹੀ ਮੁਲਜ਼ਮ ਨਾਮਜ਼ਦ ਹੋਣਗੇ।`


ਆਪ ਆਗੂ ਸ੍ਰੀ ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਜਿ਼ਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਰਾਜਾ ਕਥਿਤ ਤੌਰ `ਤੇ ਆਪਣੇ 25 ਸਮਰਥਕਾਂ ਨਾਲ ਪਿੰਡ ਝਾਰੋਂ ਆਇਆ ਤੇ ਉਸ ਨੇ ‘ਬੂਥ `ਤੇ ਕਬਜ਼ਾ ਕਰ ਲਿਆ।`


ਆਮ ਆਦਮੀ ਪਾਰਟੀ ਦੇ ਆਗੂ ਜਗਸੀਰ ਸਿੰਘ, ਜੋ ਸ਼ਤ-ਪ੍ਰਤੀਸ਼ਤ ਦਿਵਯਾਂਗ ਹਨ, ਨੇ ਰਾਜਾ ਨੂੰ ਰੋਕਣ ਦਾ ਜਤਨ ਕੀਤਾ ਪਰ ਉਨ੍ਹਾਂ ਨੇ ਉਮੀਦਵਾਰ ਤੇ ਉਨ੍ਹਾਂ ਸਮਰਥਕਾਂ `ਤੇ ਹਮਲਾ ਕੀਤਾ। ਪਿਸਤੌਲ ਨਾਲ ਹਵਾ `ਚ ਪੰਜ ਗੋਲ਼ੀਆਂ ਦਾਗੀਆਂ ਗਈਆਂ। ਸ੍ਰੀ ਅਰੋੜਾ ਨੇ ਦੱਸਿਆ ਕਿ ਗੋਲੀਆਂ ਦੇ ਖੋਲ ਇਕੱਠੇ ਕਰ ਕੇ ਪੁਲਿਸ ਹਵਾਲੇ ਕਰ ਦਿੱਤੇ ਗਏ ਹਨ।


ਸ੍ਰੀ ਹਰਪਾਲ ਸਿੰਘ ਚੀਮਾ ਨੇ ਵੀ ਦੋਸ਼ ਲਾਇਆ ਕਿ ਕਾਂਗਰਸ ਨੇ ਬੂਥਾਂ `ਤੇ ਕਬਜ਼ੇ ਕੀਤੇ ਅਤੇ ਲੋਕਤੰਤਰ ਦਾ ਘਾਣ ਕੀਤਾ। ‘ਕਾਂਗਰਸੀਆਂ ਨੂੰ ਪਤਾ ਸੀ ਕਿ ਉਹ ਚੋਣਾਂ ਹਾਰਨ ਵਾਲੇ ਹਨ, ਇਸੇ ਲਈ ਵੱਖੋ-ਵੱਖਰੀਆਂ ਥਾਵਾਂ `ਤੇ ਬੂਥਾਂ ਉੱਪਰ ਕਬਜ਼ੇ ਕੀਤੇ ਗਏ। ਉਨ੍ਹਾਂ ਇੰਝ ਆਪਣੀ ਨਿਰਾਸ਼ਾ ਹੀ ਪ੍ਰਗਟਾਈ ਹੈ।`


ਸ੍ਰੀ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੁੰ ਜਾਂਚ ਲਈ ਤਿੰਨ ਦਿਨ ਦਿੱਤੇ ਹਨ; ਤੇ ਜੇ ਤਦ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਤਦ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਜਾਣਗੇ।


ਉੱਧਰ ਜਿ਼ਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਉਨ੍ਹਾਂ ਦੇ ਹਮਾਇਤੀਆਂ ਨੇ ਕੋਈ ਗੋਲੀਬਾਰੀ ਨਹੀਂ ਕੀਤੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Violence and firing in Sangrur District