ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਭਾ ਦੇ ਦੋ ਪਿੰਡਾਂ `ਚ ਹਿੰਸਾ, ਜਾਅਲੀ ਵੋਟਾਂ ਭੁਗਤਾਉਣ ਦੇ ਦੋਸ਼

ਨਾਭਾ ਦੇ ਦੋ ਪਿੰਡਾਂ `ਚ ਹਿੰਸਾ, ਜਾਅਲੀ ਵੋਟਾਂ ਭੁਗਤਾਉਣ ਦੇ ਦੋਸ਼

ਪਟਿਆਲਾ ਦੀ ਨਾਭਾ ਸਬ-ਡਿਵੀਜ਼ਨ ਦੇ ਪਿੰਡਾਂ ਗਲਵੱਟੀ ਤੇ ਥੂਹੀ ਦੇ ਨਾਗਰਿਕਾਂ ਨੇ ਬੁੱਧਵਾਰ ਨੂੰ ਪ੍ਰਸ਼ਾਸਨ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਥਿਤ ਤੌਰ `ਤੇ ਯੂਥ ਕਾਂਗਰਸ ਦੇ ਕਾਰਕੁੰਨਾਂ ਦਾ ਹੀ ਸਾਥ ਦਿੱਤਾ, ਜਦੋਂ ਉਹ ‘ਬੂਥਾਂ `ਤੇ ਕਬਜ਼ਾ ਕਰ ਰਹੇ ਸਨ।`


ਮੁਜ਼ਾਹਰਾਕਾਰੀਆਂ ਨੇ ਪਿੰਡ ਥੂਹੀ ਦੇ ਬੂਥ ਨੰਬਰ 91 ਅਤੇ ਪਿੰਡ ਗਲਵੱਟੀ ਦੇ ਬੂਥ ਨੰਬਰ 30 `ਚ ਦੋਬਾਰਾ ਵੋਟਾਂ ਪਵਾਉਣ ਦੀ ਮੰਗ ਕੀਤੀ ਕਿਉਂਕਿ ਉਨ੍ਹਾਂ ਅਨੁਸਾਰ ਇੱਥੇ ਕਥਿਤ ਤੌਰ `ਤੇ ਜਾਅਲੀ ਵੋਟਾਂ ਵੀ ਭੁਗਤਾਈਆਂ ਗਈਆਂ।


ਤਹਿਸੀਲਦਾਰ ਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਸ਼ਾਮੀਂ ਪੌਣੇ ਚਾਰ ਵਜੇ ਬੂਥ `ਤੇ ਪੁੱਜ ਗਏ ਸਨ ਪਰ ਇਸ ਦੇ ਬਾਵਜੂਦ ਵਾਰ-ਵਾਰ ਸਿ਼ਕਾਇਤਾਂ ਕਰਨ `ਤੇ ਵੀ ਬਹੁਤ ਸਾਰੀਆਂ ਜਾਅਲੀ ਵੋਟਾਂ ਭੁਗਤਾਈਆਂ ਗਈਆਂ।


ਗਲਵੱਟੀ ਪਿੰਡ ਦੇ ਬੂਥ ਨੰਬਰ 30 ਦੇ ਇੱਕ ਪੋਲਿੰਗ ਏਜੰਟ ਜਰਨੈਲ ਸਿੰਘ ਨੇ ਕਿਹਾ ਕਿ 100 ਤੋਂ ਵੱਧ ਵਿਅਕਤੀਆਂ ਨੇ ਬੈਲਟ ਪਰਚੇ ਖੋਹ ਲਏ ਸਨ ਤੇ ਉਨ੍ਹਾਂ ਜਾਅਲੀ ਵੋਟਾਂ ਪਾਈਆਂ। ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਨੇ ਨਾਭਾ-ਮਾਲੇਰਕੋਟਲਾ ਸੜਕ `ਤੇ ਕਾਂਗਰਸ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ।


ਅਕਾਲੀ ਦਲ ਦੇ ਕਬੀਰ ਦਾਸ, ਆਮ ਆਦਮੀ ਪਾਰਟੀ ਦੇ ਦੇਵ ਮਾਨ ਅਤੇ ਆਜ਼ਾਦ ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਕੋਲ ਲਿਖਤੀ ਸਿ਼ਕਾਇਤ ਦਰਜ ਕਰਵਾਉਣਗੇ ਤੇ ਉਨ੍ਹਾਂ ਨੇ ਇਨ੍ਹਾਂ ਬੂਥਾਂ `ਤੇ ਮੁੜ ਪੋਲਿੰਗ ਦੀ ਵੀ ਮੰਗ ਕੀਤੀ।


ਨਾਭਾ ਦੇ ਐੱਸਡੀਐੱਮ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ‘ਯੂਥ ਕਾਂਗਰਸ ਦੇ ਵਰਕਰ ਪੋਲਿੰਗ ਬੂਥਾਂ `ਚ ਦਾਖ਼ਲ ਹੋਏ ਤੇ ਉਨ੍ਹਾਂ ਨੇ ਵੋਟਰਾਂ ਨੂੰ ਡਰਾਇਆ-ਧਮਕਾਇਆ ਵੀ ਪਰ ਜਾਅਲੀ ਵੋਟਾਂ ਕਿਸੇ ਨੇ ਨਹੀਂ ਭੁਗਤਾਈਆਂ।`     

ਨਾਭਾ ਦੇ ਦੋ ਪਿੰਡਾਂ `ਚ ਹਿੰਸਾ, ਜਾਅਲੀ ਵੋਟਾਂ ਭੁਗਤਾਉਣ ਦੇ ਦੋਸ਼
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:violence in two villages of Nabha