ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਸਟੂਡੈਂਟ ਯੂਨੀਅਨਾਂ `ਚ ਹਿੰਸਕ ਝੜਪਾਂ, ਪੰਜਾਬੀ `ਵਰਸਿਟੀ ਦੋ ਦਿਨਾਂ ਲਈ ਬੰਦ

ਦੋ ਸਟੂਡੈਂਟ ਯੂਨੀਅਨਾਂ `ਚ ਹਿੰਸਕ ਝੜਪਾਂ, ਪੰਜਾਬੀ `ਵਰਸਿਟੀ ਦੋ ਦਿਨਾਂ ਲਈ ਬੰਦ

ਪੰਜਾਬੀ ਯੂਨੀਵਰਸਿਟੀ,ਪਟਿਆਲਾ `ਚ ਦੋ ਸਟੂਡੈਂਟ ਯੂਲੀਅਨਾਂ ਵਿਚਾਲੇ ਹਿੰਸਕ ਝੜਪਾਂ ਹੋਣ ਤੋਂ ਬਾਅਦ `ਵਰਸਿਟੀ ਦੇ ਪ੍ਰਬੰਧਕਾਂ ਨੇ ਯੂਨੀਵਰਸਿਟੀ ਦੇ ਮੁੱਖ ਕੈਂਪਸ ਨੂੰ ਦੋ ਦਿਨਾਂ - ਵੀਰਵਾਰ ਤੇ ਸ਼ੁੱਕਰਵਾਰ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਝਗੜਾ ਮੰਗਲਵਾਰ ਦੀ ਰਾਤ ਨੂੰ ਹੋਇਆ ਸੀ।


ਡੈਮੋਕ੍ਰੈਟਿਕ ਸਟੂਡੈਂਟਸ` ਆਰਗੇਨਾਇਜ਼ੇਸ਼ਨ (ਡੀਐੱਸਓ) ਦੇ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ, ਉਂਝ ਉਨ੍ਹਾਂ `ਚ ਵਿਦਿਆਰਥਣਾਂ ਦੀ ਗਿਣਤੀ ਵੱਧ ਸੀ, ਉੱਤੇ ਕਥਿਤ ਤੌਰ `ਤੇ ਸਟੂਡੈਂਟਸ ਐਸੋਸੀਏਸ਼ਨ ਆਫ਼ ਪੰਜਾਬ (ਐੱਸਏਪੀ) ਦੇ 50 ਤੋਂ 60 ਮੈਂਬਰਾਂ ਨੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਹਮਲਾ ਕਰ ਦਿੱਤਾ।


ਪੰਜ ਵਿਦਿਆਰਥੀ ਤੇ ਇੱਕ ਮਹਿਲਾ ਸੁਰੱਖਿਆ ਗਾਰਡ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਡੀਅੇੱਸਓ ਦੇ ਮੈਂਬਰ ਯੂਨੀਵਰਸਿਟੀ ਕੈਂਪਸ `ਚ ਅਣਮਿੱਥੇ ਸਮੇਂ ਲਈ ਹੜਤਾਲ `ਤੇ ਬੈਠੇ ਹਨ ਤੇ ਉਹ ਹੋਸਟਲ `ਚ ਕੁੜੀਆਂ ਨੂੰ 24 ਘੰਟੇ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਦੀ ਮੰਗ ਕਰ ਰਹੇ ਹਨ।


ਹਮਲਾ ਕਰਨ ਵਾਲੇ ਵਿਦਿਆਰਥੀਆਂ ਦੇ ਧੜੇ ਵਿਰੁੱਧ ਕੋਈ ਕਾਰਵਾਈ ਕਰਨ ਦੀ ਥਾਂ ਯੂਨੀਵਰਸਿਟੀ ਪ੍ਰਬੰਧਕਾਂ ਨੇ ਸਗੋਂ ਯੂਨੀਵਰਸਿਟੀ ਨੂੰ ਹੀ ਦੋ ਦਿਨਾਂ ਲਈ ਬੰਦ ਕਰ ਦਿੱਤਾ। ਹੋਰ ਤਾਂ ਹੋਰ, ਯੂਨੀਵਰਸਿਟੀ ਨੇ ਹੋਸਟਲ `ਚ ਰਹਿ ਰਹੇ ਸਾਰੇ ਵਿਦਿਆਰਥੀਆਂ ਨੂੰ ਵੀ ਤੁਰੰਤ ਆਪਣੇ ਕਮਰੇ ਖ਼ਾਲੀ ਕਰਨ ਲਈ ਆਖ ਦਿੱਤਾ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਯੂਨੀਵਰਸਿਟੀ ਹੁਣ ਸੋਮਵਾਰ ਤੋਂ ਹੀ ਖੁੱਲ੍ਹੇਗੀ।


ਡੀਐੱਸਓ ਦੀਆਂ ਵਿਦਿਆਰਥਣਾਂ ਦਾ ਦੋਸ਼ ਹੈ ਕਿ ਦੂਜੇ ਧੜੇ ਦੇ ਵਿਦਿਆਰਥੀਆਂ ਨੇ ਉਨ੍ਹਾਂ `ਤੇ ਅਸ਼ਲੀਲ ਟਿੱਪਣੀਆਂ ਕੀਤੀਆਂ।


ਇਸ ਦੌਰਾਨ ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋ. ਜੀ.ਐੱਸ. ਬਤਰਾ ਨੇ ਦੱਸਿਆ ਕਿ ਮਾਮਲੇ ਦੀ ਨਾਜ਼ੁਕਤਾ ਨੂੰ ਧਿਆਨ `ਚ ਰੱਖਦਿਆਂ ਕਿਸੇ ਤਰ੍ਹਾਂ ਦਾ ਵੀ ਟਕਰਾਅ ਟਾਲਣ ਲਈ ਯੂਨੀਵਰਸਿਟੀ ਨੂੰ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਇੱਕ ਨਿਸ਼ਚਤ ਸਮੇਂ ਤੋਂ ਬਾਅਦ ਹੋਸਟਲਾਂ `ਚ ਦਾਖ਼ਲ ਹੋਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:violent clashes PUP closed for two days