ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਇਸ Viral ਪੰਜਾਬੀ ਵੀਡੀਓ ਬਾਰੇ ਤੁਸੀਂ ਇਹ ਗੱਲਾਂ ਜਾਣਦੇ ਹੋ?

Viral ਪੰਜਾਬੀ ਵੀਡੀਓ

ਸ਼ੋਸਲ ਮੀਡੀਆ ਉੱਤੇ ਪਿਛਲੇ ਦਿਨਾਂ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ. ਵੀਡੀਓ 'ਚ ਇੱਕ ਦੋਗਾਣਾ ਜੋੜੀ ਦੇ ਸਿਰ ਉੱਤੋਂ ਦੀ ਇੱਕ ਵਿਅਕਤੀ 100 ਰਪਏ ਦਾ ਨੋਟ ਵਾਰਦੇ ਹੋਏ ਉਸਨੂੰ ਆਪਣੀ ਜੇਬ 'ਚ ਪਾ ਲੈਂਦਾ. ਪੰਜਾਬੀ ਇਸ ਵੀਡੀਓ ਨੂੰ ਜੰਮ ਕੇ ਸ਼ੇਅਰ ਕਰ ਰਹੇ ਹਨ. ਤੇ ਵੱਟਸਐਪ ਗਰੁੱਪਾਂ ਦੇ ਵਿੱਚ ਇਹ ਵੀਡੀਓ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ. ਆਉ ਤਹਾਨੂੰ ਦੱਸਦੇ ਹਾਂ ਕਿ ਇਹ ਵੀਡੀਓ ਆਖਿਰ ਕਦੋਂ ਤੇ ਕਿੱਥੋਂ ਦੀ ਹੈ. ਵੀਡੀਓ 'ਚ ਦਿਖਾਈ ਦੇ ਰਹੇ ਇਹ ਕਲਾਕਾਰ ਕੌਣ ਹਨ ਤੇ ਇੱਕ ਦਮ ਇਹ ਵੀਡੀਓ ਕਿਵੇਂ ਵਾਇਰਲ ਹੋ ਗਈ. 

 

2 ਸਾਲ ਪੁਰਾਣੀ ਵੀਡੀਓ 

 

 ਅਸਲ 'ਚ ਇਹ ਵੀਡੀਓ 2 ਸਾਲ ਪੁਰਾਣੀ ਹੈ. 25 ਮਾਰਚ 2016 ਦਿਨ ਸੁੱਕਰਵਾਰ ਦੀ. ਥਾਂ ਦਾ ਨਾਮ ਹੈ ਪਿੰਡ ਭੈਣੀ ਬਾਘਾ, ਹਾਲਾਂਕਿ  ਜੇ ਤੁਸੀਂ ਪਿੱਛੇ ਸੱਜੇ ਪਾਸੇ ਲੱਗੇ ਪੋਸਟਰ ਨੂੰ ਵੀ ਧਿਆਨ ਨਾਲ ਵੇਖੋਗੋ ਤਾਂ ਤਹਾਨੂੰ ਪਿੰਡ ਦਾ ਨਾਮ ਅਤੇ ਮਿਤੀ ਬਾਰੇ ਪੂਰੀ ਜਾਣਕਾਰੀ ਆਸਾਨੀ ਨਾਲ ਮਿਲ ਜਾਵੇਗੀ. 

 

 ਦੋਗਾਣਾ ਜੋੜੀ

 

ਵੀਡੀਓ 'ਚ ਦਿਖ ਰਹੀ ਇਹ ਦੋਗਾਣਾ ਜੋੜੀ ਜਿਨ੍ਹਾਂ ਦੇ ਸਿਰ ਉੱਪਰ ਦੀ 100 ਰੁਪਏ ਦਾ ਨੋਟ ਵਾਰਿਆ ਜਾਂਦਾ ਇਹ ਕਲਾਕਾਰ ਕੋਣ ਹਨ?  ਇਹ ਜਾਣਨ ਲਈ ਕਾੱਲ ਕੀਤੀ ਉਸੇ ਪੋਸਟਰ 'ਚ ਲਿਖੇ ਭਾਈ ਘਨ੍ਹੱਇਆ ਜੀ ਕਲੱਬ ਦੇ ਸਹਿਯੋਗੀ ਜਗਦੇਵ ਮਾਨ ਨੂੰ. ਉਨ੍ਹਾਂ ਨੇ ਦੱਸਿਆ ਕਿ ਇਹ ਜੋੜੀ ਹੈ ਪੰਜਾਬੀ ਕਲਾਕਾਰ ਕਰਤਾਰ ਰਮਲਾ ਅਤੇ ਬੀਬੀ ਨਵਜੇਤ ਰਾਣੀ ਦੀ, ਨਵਜੋਤ ਉਸ ਬੰਦੇ ਦੀ ਹਰਕਤ ਨੂੰ ਪਹਿਲਾ ਨੋਟ ਕਰਦੀ ਹੈ ਤੇ ਫਿਰ ਰਮਲਾ ਸਾਹਬ ਨੂੰ ਇਸ ਬਾਰੇ ਦੱਸਦੀ ਹੈ. ਬਾਕੀ ਸਾਰੇ ਲੋਕ ਜੋ ਇਸ ਹਰਕਤ ਨੂੰ ਵੇਖਦੇ ਹਨ ਉਹ ਸਾਰੇ ਹੱਸਣ ਲਈ ਮਜ਼ਬੂਰ ਹੋ ਜਾਂਦੇ ਹਨ.

 

ਕਿਸੇ ਹੋਰ ਪਿੰਡ ਦਾ ਬੰਦਾ

ਵੀਡੀਓ 'ਚ ਦਿਖ ਰਿਹਾ ਸ਼ਖਸ ਭੈਣੀ ਬਾਘਾ ਪਿੰਡ ਦਾ ਨਹੀਂ ਹੈ. ਉਸ ਬਾਰੇ ਪਤਾ ਕੀਤਾ ਤਾਂ ਕਮੇਟੀ ਮੈਂਬਰ ਨੇ ਦੱਸਿਆ ਕਿ ਅਸਲ 'ਚ ਉਹ ਵਿਅਕਤੀ ਕਿਸੇ ਨਾਲ ਦੇ ਪਿੰਡ ਦਾ ਹੈ. 

 

2016 ਦੀ ਵੀਡੀਓ 2018 'ਚ ਵਾਇਰਲ ਕਿਉਂ

 

ਤੁਸੀਂ ਸੋਚ ਰਹੇ ਹੋਊ ਗੇ ਕਿ 2016 ਦੀ ਵੀਡੀਓ 2018 'ਚ ਵਾਇਰਲ ਕਿਉਂ ਹੋਈ. ਇਸਦਾ ਕੋਈ ਸੰਤੋਸ਼ਜਨਕ ਜਵਾਬ ਸਾਡੇ ਕੋਲ ਵੀ ਨਹੀਂ ਹੈ. ਬਾਕੀ ਇਹ ਸ਼ੱਭਿਚਾਰਕ ਮੇਲਾ ਜਿਸ ਟੀਮ ਵੱਲੋਂ ਕਰਾਇਆ ਗਿਆ ਸੀ ਹੋ ਸਕਦਾ ਕਿ ਉਨ੍ਹਾਂ ਨੇ ਇਸ ਗੱਲ ਨੂੰ ਜਾਂ ਖ਼ਾਸ ਕਲਿੱਪ ਨੂੰ ਹੁਣੇ ਹੀ ਚੰਗੀ ਤਰ੍ਹਾਂ ਨੋਟ ਕੀਤਾ ਹੋਵੇ.

 
ਵੇਖੋ ਵੀਡੀਓ 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:viral video of punjabi singer couple kartar ramla and navjot rani