ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸੀਂ ਮੁੱਖ ਮੰਤਰੀ ਦੇ ਨਹੀਂ ਸਗੋਂ ਰਾਹੁਲ ਗਾਂਧੀ ਦੇ ਸਿਪਾਹੀ- ਨਵਜੋਤ ਕੌਰ ਸਿੱਧੂ

ਅਸੀਂ ਮੁੱਖ ਮੰਤਰੀ ਦੇ ਨਹੀਂ ਸਗੋਂ ਰਾਹੁਲ ਗਾਂਧੀ ਦੇ ਸਿਪਾਹੀ- ਨਵਜੋਤ ਕੌਰ ਸਿੱਧੂ

ਕਾਂਗਰਸ ਵਿਚਾਲੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਨਵਜੋਤ ਸਿੱਧੂ ਦੀ ਪਾਕਿਸਤਾਨ ਫੇਰੀ ਕਰਕੇ ਵਿਵਾਦ ਹੋਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ. ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੀ ਪਾਕਿ ਫੇਰੀ ਨੂੰ ਉਨ੍ਹਾਂ ਦਾ ਨਿੱਜੀ ਦੌਰਾ ਦੱਸਿਆ ਸੀ.

 

 ਜਦੋਂ ਨਵਜੋਤ ਸਿੱਧੂ ਨੂੰ ਕੈਪਟਨ ਦੇ ਬਿਆਨ ਬਾਰੇ ਪੁੱਛਿਆ ਗਿਆ ਸੀ ਤਾਂ ਉਹ ਬੋਲੇ ਸਨ ਕਿ ਕਿਹੜਾ ਕੈਪਟਨ? ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ।  ਉਨ੍ਹਾਂ ਨੇ ਹੀ ਤਾਂ ਮੈਨੂੰ ਹਰੇਕ ਥਾਂ ਭੇਜਿਆ ਹੈ। ਅਮਰਿੰਦਰ ਸਿੰਘ ਤਾਂ ਫ਼ੌਜ਼ ਦੇ ਕੈਪਟਨ ਹਨ. ਇਸ ਤੋਂ ਇਲਾਵਾ ਸਿੱਧੂ ਨੇ ਪੱਤਰਕਾਰਾਂ ਨੂੰ ਪੁੱਛਿਆ ਕਿ ਕਿਸ ਕੈਪਟਨ ਦੀ ਗੱਲ ਕਰ ਰਹੇ ਹੋ ਤੁਸ਼ੀਂ? ਬਾਅਦ ਵਿੱਚ ਸਿੱਧੂ ਬੋਲੇ ਕਿ ਅੱਛਾ ਤੁਸੀਂ ਕੈਪਟਨ  ਅਮਰਿੰਦਰ ਸਿੰਘ ਦੀ ਗੱਲ ਕਰ ਰਹੇ ਹੋ।ਕੈਪਟਨ ਦਾ ਕੈਪਟਨ ਰਾਹੁਲ ਗਾਂਧੀ ਹੈ ਤੇ ਮੇਰਾ ਕੈਪਟਨ ਵੀ ਰਾਹੁਲ ਗਾਂਧੀ ਹੈ।

 

ਹੁਣ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਇਹ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਅਸੀਂ ਰਾਹੁਲ ਗਾਂਧੀ ਦੇੇ ਸਿਪਾਹੀ ਹਾਂ, ਅਸੀਂ ਵਿਅਕਤੀਗਤ ਤੌਰ ਉੱਤੇ ਕਾਂਗਰਸ ਪਾਰਟੀ ਦੇ ਸਿਪਾਹੀ ਹਾਂ। ਹਾਲਾਂਕਿ ਇਹ ਵੀਡੀਓ 21 ਨਵੰਬਰ ਦਾ ਦੱਸਿਆ ਜਾ ਰਿਹਾ ਹੈ।

 

ਮਿਸ ਸਿੱਧੂ ਨੇ ਇਹ ਵੀ ਕਿਹਾ ਕਿ ਉਹ ਕਿਸੇ ਮੁੱਖ ਮੰਤਰੀ ਜਾਂ ਮੰਤਰੀਆਂ ਦੇ ਸਿਪਾਹੀ ਨਹੀਂ ਹਨ, ਉਹ ਕਾਂਗਰਸ ਜੋ ਗ਼ਲਤ ਰਾਹ ਉੱਤੇ ਚੱਲ ਰਹੀ ਹੈ, ਉਹ ਉਸ ਦੇ ਸਿਪਾਹੀ ਨਹੀਂ ਹਨ। ਸਗੋਂ ਉਹ ਵਿਚਾਰਧਾਰਾ ਉੱਤੇ ਚੱਲਣ ਵਾਲੀ ਕਾਂਗਰਸ ਦੇ ਸਿਪਾਹੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:viral video shows navjot kaur sidhu targetting punjab cm and ministers