ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਸਾ ਸਿੰਘ ਵਲਟੋਹਾ ਨੂੰ ‘ਬਿਜਲੀ–ਚੋਰੀ’ ਕਾਰਨ 1.56 ਲੱਖ ਰੁਪਏ ਜੁਰਮਾਨਾ

ਵਿਰਸਾ ਸਿੰਘ ਵਲਟੋਹਾ ਨੂੰ ‘ਬਿਜਲੀ–ਚੋਰੀ’ ਕਾਰਨ 1.56 ਲੱਖ ਰੁਪਏ ਜੁਰਮਾਨਾ

ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਸ੍ਰੀ ਵਿਰਸਾ ਸਿੰਘ ਵਲਟੋਹਾ ਨੂੰ ਬਿਜਲੀ ਚੋਰੀ ਦੇ ਕਥਿਤ ਮਾਮਲੇ ਕਾਰਨ ਪਾਵਰਕਾੱਮ ਨੇ 1 ਲੱਖ 56 ਹਜ਼ਾਰ ਰੁਪਏ ਜੁਰਮਾਨਾ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਸ੍ਰੀ ਵਲਟੋਹਾ ਦੀ ਤਰਨ ਤਾਰਨ ਦੇ ਅਮਰਕੋਟ ਇਲਾਕੇ ’ਚ ਸਥਿਤ ਕੋਠੀ ਵਿੱਚ ਕਥਿਤ ਤੌਰ ਉੱਤੇ ਮੁੱਖ ਸਪਲਾਈ ਤੋਂ ਕੁੰਡੀ ਲਾ ਕੇ ਬਿਜਲੀ ਉਪਕਰਨ ਚਲਾਏ ਜਾ ਰਹੇ ਸਨ ਤੇ ਇਸ ਦੇ ਨਾਲ ਹੀ ਕੋਠੀ ਵਿੱਚ ਲੋਡ ਵੀ ਸਾਢੇ ਸੱਤ ਕਿਲੋਵਾਟ ਵੱਧ ਪਾਇਆ ਗਿਆ।

 

 

ਸ੍ਰੀ ਵਿਰਸਾ ਸਿੰਘ ਵਲਟੋਹਾ ਨਾਲ ਜਦੋਂ ਇਸ ਬਾਰੇ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਇਸ ਨੂੰ ਪੰਜਾਬ ਸਰਕਾਰ ਦੀ ਸਾਜ਼ਿਸ਼ ਦੱਸਿਆ। ਉਨ੍ਹਾਂ ਦੱਸਿਆ ਕਿ ਜਿਹੜੇ ਮਕਾਨ ਉੱਤੇ ਪਾਵਰਕਾੱਮ ਨੇ ਜੁਰਮਾਨਾ ਕੀਤਾ ਹੈ, ਉਹ ਤਾਂ ਖ਼ਾਲੀ ਪਿਆ ਹੈ – ਉੱਥੇ ਤਾਂ ਕੋਈ ਰਹਿੰਦਾ ਹੀ ਨਹੀਂ।

 

 

ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਬਿਜਲੀ–ਚੋਰੀ ਦੇ ਮਾਮਲੇ ਨੂੰ ਲੈ ਕੇ ਕਾਫ਼ੀ ਵਿਵਾਦਪੂਰਨ ਚਰਚਾ ਦਾ ਵਿਸ਼ਾ ਬਣੇ ਰਹੇ ਸਨ; ਜਦੋਂ ਉਨ੍ਹਾਂ ਜ਼ਿਲ੍ਹਾਪੱਧਰੀ ਇੱਕ ਰੋਸ ਰੈਲੀ ਬਿਜਲੀ ਦੇ ਗ਼ੈਰਕਾਨੂੰਨੀ ਕੁੰਡੀ ਕੁਨੈਕਸ਼ਨ ਨੂੰ ਆਧਾਰ ਬਣਾ ਕੇ ਆਪਣੀ ਗੱਲ ਸਮਝਾਉਣ ਦਾ ਜਤਨ ਕੀਤਾ ਸੀ ਪਰ ਲੋਕਾਂ ਨੇ ਉਸ ਮਿਸਾਲ ਨੂੰ ਕੁਝ ਹੋਰ ਹੀ ਸਮਝ ਲਿਆ ਤੇ ਉਨ੍ਹਾਂ ਦਾ ਇਹ ਭਾਸ਼ਣ ਸੋਸ਼ਲ ਮੀਡੀਆਤੇ ਲੋਕਾਂ ਨੇ ਖ਼ੂਬ ਵੇਖਿਆ ਅਤੇ ਸੁਣਿਆ ਸੀ।

 

 

ਮੌਜੂਦ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ – ‘ਲੋਕ ਲਗਾਤਾਰ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਨੇ ਜਿਹੜੇ ਕੁੰਡੀ ਕੁਨੈਕਸ਼ਨ ਲਾਏ ਹੋਏ ਸਨ, ਉਹ ਹਟਾ ਦਿੱਤੇ ਗਏ ਹਨ।

 

 

ਦਰਸ਼ਕਾਂ ਵੱਲ ਇਸ਼ਾਰਾ ਕਰਦਿਆਂ ਸ੍ਰੀ ਵਲਟੋਹਾ ਨੇ ਸੁਆਲ ਕੀਤਾ ਸੀ – ‘ਤੁਸੀਂ ਹੀ ਦੱਸੋ ਕਿ ਅਜਿਹਾ ਕਦੇ ਅਕਾਲੀ ਸਰਕਾਰ ਦੌਰਾਨ ਵਾਪਰਿਆ ਸੀ ਕਿ ਤੁਹਾਡੇ ਕੁੰਡੀ ਕੁਨੈਕਸ਼ਨ ਇੰਝ ਹਟਾਏ ਗਏ ਹੋਣ?’

 

 

ਤਦ ਸ੍ਰੀ ਵਲਟੋਹਾ ਨੇ ਜਨਤਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਾ ਪਾਉਣ ਉੱਤੇ ਇੱਕ ਤਰ੍ਹਾਂ ਵਿਅੰਗ ਕੱਸਦਿਆਂ ਆਖਿਆ – ‘ਜਦੋਂ ਤੁਸੀਂ ਸਾਡੀ ਤਾਰ ਹੀ ਹਟਾ ਦਿੱਤੀ, ਤਾਂ ਤੁਹਾਡੀ ਕੁੰਡੀ ਵੀ ਫੇਰ ਕਿਵੇਂ ਲੱਗੀ ਰਹਿੰਦੀ? ਜੇ ਤੁਸੀਂ ਕੁੰਡੀ ਕੁਨੈਕਸ਼ਨ ਮੁੜ ਤੋਂ ਲਾਉਣਾ ਚਾਹੁੰਦੇ ਹੋ, ਤਾਂ ਤਦ ਤੁਹਾਨੂੰ ਸਾਡੇ ਨਾਲ ਕੁੰਡੀ ਦੋਬਾਰਾ ਜੋੜਨੀ ਪਵੇਗੀ।

 

 

ਇੰਝ ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਕੁੰਡੀ ਕੁਨੈਕਸ਼ਨਾਂ ਦੀ ਮਿਸਾਲ ਰਾਹੀਂ ਆਮ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਸੱਦਾ ਦਿੱਤਾ

 

 

ਤੁਹਾਨੂੰ ਚੇਤੇ ਹੋਵੇਗਾ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਸ੍ਰੀ ਵਲਟੋਹਾ ਦਾ ਹਲਕਾ ਬਿਜਲੀ ਚੋਰੀ ਵਿੱਚ ਕਾਫ਼ੀ ਅਗਾਂਹ ਹੋਣ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ

 

 

ਪਰ ਤਦ ਕਿਸੇ ਨੇ ਨਹੀਂ ਸੋਚਿਆ ਸੀ ਕਿ ਸ੍ਰੀ ਵਲਟੋਹਾ ਨੂੰ ਖ਼ੁਦ ਕੁੰਡੀ–ਕੁਨੈਕਸ਼ਨ ਕਾਰਨ ਵੱਡਾ ਜੁਰਮਾਨਾ ਲੱਗ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virsa Singh Valtoha penalized Rs 1 lakh 56 thousand for Power theft