ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਕਾਸ ਦੇ ਏਜੰਡੇ ਨੂੰ ਅੱਗੇ ਲਿਜਾਉਣ ਖਾਤਰ ਕਾਂਗਰਸ ਨੂੰ ਵੋਟ ਪਾਓ: ਜਾਖੜ

-------ਜਾਖੜ ਨੇ ਸੁਜਾਨਪੁਰ ਦੇ ਧਾਰਕਲਾਂ ਬਲਾਕ ਵਿਚ ਕੀਤਾ ਪ੍ਰਚਾਰ---------

 

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਸੁਜਾਨਪੁਰ ਹਲਕੇ ਅਧੀਨ ਪੈਂਦੇ ਧਾਰਕਲਾਂ ਬਲਾਕ ਚ ਚੋਣ ਪ੍ਰਚਾਰ ਕਰਦਿਆਂ ਆਖਿਆ ਕਿ ਸੁਜਾਨਪੁਰ ਵਿਚ ਸੀਵਰੇਜ ਵਿਛਾਉਣ ਦੀ ਸਿਧਾਂਤਕ ਮੰਜੂਰੀ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੀ ਗਈ ਹੈ ਜਦ ਕਿ ਹਲਕਾ ਸੁਜਾਨਪੁਰ ਦੇ ਧਾਰ ਬਲਾਕ ਵਿਚ 60 ਕਿਲੋਮੀਟਰ ਨਵੀਂਆਂ ਸੜਕਾਂ ਬਣਾਊਣ ਦੀ ਸਿਧਾਂਤਕ ਮੰਜੂਰੀ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇ ਦਿੱਤੀ ਹੈ। ਇਸ ਨਾਲ ਇਸ ਖੇਤਰ ਦੇ ਅਰਥਚਾਰੇ ਨੂੰ ਮਜਬੂਤੀ ਮਿਲੇਗੀ ਅਤੇ ਟੂਰੀਜਮ ਚ ਵਾਧਾ ਹੋਵੇਗਾ।

 

ਜਾਖੜ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਨਫਰਤ ਦੀ ਰਾਜਨੀਤੀ ਕਰਦੀ ਹੈ ਅਤੇ ਇਸ ਨੇ ਦੇਸ਼ ਵਿਚ ਵਖਰੇਵੇਂ ਪੈਦਾ ਕੀਤੇ ਹਨ। ਉਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਭੜਕਾਊ ਗੱਲਾਂ ਕਰਨ ਦੇ ਆਦੀ ਹੋ ਗਏ ਹਨ ਤਾਂ ਜੋ ਦੇਸ਼ ਦੀ ਜਨਤਾ ਲੋਕ ਮਸਲਿਆਂ ਸਬੰਧੀ ਸਰਕਾਰ ਤੋਂ ਸਵਾਲ ਨਾ ਪੁੱਛੇ ਪਰ ਹੁਣ ਲੋਕ ਸਮਝਦਾਰ ਹੋ ਚੁੱਕੇ ਹਨ।

 

ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਜੁਮਲਿਆਂ ਦੀ ਸਰਕਾਰ ਨੂੰ ਚਲਦਾ ਕਰ ਦੇਣਾ ਹੈ। ਉਨ੍ਹਾਂ ਅਪੀਲ ਕੀਤੀ ਕਿ 19 ਮਈ ਨੂੰ ਕਾਂਗਰਸ ਨੂੰ ਵੋਟਾਂ ਪਾਓ ਤਾਂ ਜੋ ਵਿਕਾਸ ਦੇ ਏਜੰਡੇ ਨੂੰ ਅੱਗੇ ਲਿਜਾਇਆ ਜਾ ਸਕੇ।

 

ਇਸ ਮੌਕੇ ਉਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਅਮਿੱਤ ਸਿੰਘ ਮੰਟੂ, ਜ਼ਿਲਾ ਕਾਂਗਰਸ ਪ੍ਰਧਾਨ ਸ੍ਰੀ ਸੰਜੀਵ ਬੈਂਸ, ਨਰੇਸ਼ ਪੁਰੀ, ਵਿਨੈ ਮਹਾਜਨ ਸਮੇਤ ਇਲਾਕੇ ਦੀ ਲੀਡਰਸ਼ਿਪ ਵੀ ਹਾਜਰ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vote for Congress to take forward development agenda says Jakhar