ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੋਟਰ ਆਪਣੀ ਜਾਂ ਪਰਿਵਾਰਕ ਜੀਆਂ ਦੀ ਵੋਟ ਵੈਰੀਫੀਕੇਸ਼ਨ 5 ਤਰੀਕਿਆਂ ਰਾਹੀਂ ਕਰ ਸਕਦੈ

ਆਨਲਾਇਨ ਵੋਟਰ ਵੈਰੀਫੀਕੇਸ਼ਨ ਸਬੰਧੀ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ 


ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਰਾਜ ਵਿੱਚ ਚੱਲ ਰਹੇ ਵੋਟਰ ਵੈਰੀਫੀਕੇਸ਼ਨ ਪ੍ਰੋਗਰਾਮ ਅਧੀਨ ਅੱਜ ਦਫ਼ਤਰ, ਮੁੱਖ ਚੋਣ ਅਫ਼ਸਰ, ਪੰਜਾਬ ਵਿਖੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆ ਨੂੰ ਆਨਲਾਇਨ ਵੋਟਰ ਵੈਰੀਫੀਕੇਸ਼ਨ ਸਬੰਧ ਜਾਣੂ ਕਰਵਾਇਆ ਗਿਆ।


ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਗੁਰਪਾਲ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਏ ਜਾਗਰੂਕਤਾ ਪ੍ਰੋਗਰਾਮ ਵਿੱਚ ਕਈ ਸਿਆਸੀ ਪਾਰਟੀਆ ਦੇ ਆਗੂ ਹਾਜ਼ਰ ਹੋਏ।

 

ਆਨਲਾਇਨ ਵੋਟਰ ਵੈਰੀਫੀਕੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਸ. ਚਾਹਲ ਨੇ ਦੱਸਿਆ ਕਿ ਹਰੇਕ ਵੋਟਰ ਆਪਣੀ ਵੋਟ ਜਾਂ ਆਪਣੇ ਪਰਿਵਾਰਕ ਮੈਂਬਰ ਦੀ ਵੋਟ ਦੀ ਵੈਰੀਫੀਕੇਸ਼ਨ 5 ਤਰੀਕਿਆਂ ਰਾਹੀ ਕਰ ਸਕਦਾ ਹੈ ਜਿਨ੍ਹਾਂ ਵਿੱਚ ਨੈਸ਼ਨਲ ਵੋਟਰ ਸਰਵਿਸ ਪੋਰਟਲ, ਮੋਬਾਇਲ ਐਪ, ਹਰੇਕ ਜ਼ਿਲ੍ਹੇ ਵਿੱਚ ਕਾਮਨ ਸਰਵਿਸ ਸੈਂਟਰ (ਸੀ.ਐਸ.ਈ), ਚੋਣਕਾਰ ਰਜਿਸ਼ਟਰੇਸਨ ਅਫ਼ਸਰ (ਈ.ਆਰ.ਓ) ਅਤੇ ਬੀ.ਐਲ.ਓ. ਸ਼ਾਮਲ ਹਨ।


ਇਸ ਮੌਕੇ ਨੈਸ਼ਨਲ ਵੋਟਰ ਸਰਵਿਸ ਪੋਰਟਲ ਉਤੇ ਵੋਟਰ ਵਜੋਂ ਵੈਰੀਫੀਕੇਸ਼ਨ ਕਰਨ ਦੀ ਪੂਰੀ ਵਿਧੀ ਤੋਂ ਜਾਣੂ ਵੀ ਕਰਵਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Voters can vote for themselves or their family members in 5 ways