ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ 'ਚ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸੜਕ 'ਤੇ ਉੱਤਰੇ ਵੀ.ਪੀ. ਬਦਨੌਰ 

ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਪੂਰੇ ਦੇਸ਼ 'ਚ 21 ਦਿਨ ਲਈ ਲਾਕਡਾਊਨ ਕਰ ਦਿੱਤਾ ਗਿਆ ਹੈ। ਕਰਫ਼ਿਊ ਕਾਰਨ ਚੰਡੀਗੜ੍ਹ 'ਚ ਲੋਕਾਂ ਦੇ ਘਰ-ਘਰ ਤਕ ਦੁੱਧ, ਸਬਜ਼ੀਆਂ, ਫਲ ਆਦਿ ਪਹੁੰਚਾਉਣ ਦਾ ਕੰਮ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਸ਼ੁਰੂ ਕਰ ਦਿੱਤਾ ਗਿਆ ਸੀ। 

 


 

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਕ ਵੀ.ਪੀ. ਬਦਨੌਰ ਅੱਜ ਖੁਦ ਆਪਣੇ ਘਰ ਤੋਂ ਬਾਹਰ ਨਿਕਲੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸ਼ਹਿਰ ਦੀ ਸੈਨੇਟਾਈਜ਼ੇਸ਼ਨ ਤੇ ਲੋਕਾਂ ਤਕ ਪਹੁੰਚਾਈ ਜਾ ਰਹੀਆਂ ਮੁੱਢਲੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ।

 


 

ਇਸ ਦੌਰਾਨ ਵੀ.ਪੀ. ਬਦਨੌਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਲੋਕਾਂ ਦੇ ਘਰ-ਘਰ ਤਕ ਹਰੇਕ ਜ਼ਰੂਰਤ ਦਾ ਸਾਮਾਨ ਪਹੁੰਚਾਉਣਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਗੈਰ ਮਤਲਬ ਘਰ ਤੋਂ ਬਾਹਰ ਨਾ ਆਉਣ ਦਿੱਤਾ ਜਾਵੇ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਦਾ ਦੌਰਾ ਕੀਤੇ ਤੇ ਸੈਨੇਜਾਈਜੇਸ਼ਨ ਦੇ ਕੀਤੇ ਜਾ ਰਹੇ ਕੰਮ 'ਚ ਹੋਰ ਤੇਜ਼ੀ ਲਿਆਉਣ ਲਈ ਕਿਹਾ।

 


ਤਸਵੀਰਾਂ : ਰਵੀ ਕੁਮਾਰ

 

ਦੱਸ ਦੇਈਏ ਕਿ ਸੈਕਟਰਾਂ 'ਚ ਪ੍ਰਸ਼ਾਸਨ ਵੱਲੋਂ ਤੈਅ ਕੀਤੇ ਵਾਲੰਟੀਅਰਾਂ ਵੱਲੋਂ ਪੁਲਿਸ ਦੇ ਨਾਲ ਸਬਜ਼ੀਆਂ, ਦੁੱਧ, ਫੱਲ ਅਤੇ ਹੋਰ ਜ਼ਰੂਰੀ ਸਮਾਨ ਲੋਕਾਂ ਦੇ ਘਰ ਤਕ ਪਹੁੰਚਾਏ ਜਾ ਰਹੇ ਹਨ। ਲੋਕਾਂ ਨੂੰ ਇੱਕ-ਦੂਜੇ ਤੋਂ ਦੂਰੀ ਬਣਾ ਕੇ ਖੜ੍ਹਾ ਕਰਕੇ ਵਾਰੋ-ਵਾਰੀ ਸਮਾਨ ਦਿੱਤਾ ਜਾ ਰਿਹਾ ਹੈ। ਨਗਰ ਨਿਗਮ ਵੱਲੋਂ 550 ਵੈਂਡਰਾਂ ਨੂੰ ਕਰਫ਼ਿਊ ਪਾਸ ਜਾਰੀ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VP Singh Badnore with senior UT and MC officials monitoring situation in Chandigarh