ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨੀ ਹਾਲਤ ਸੁਧਾਰਨ ਲਈ ਵਾਹਗਾ ਸਰਹੱਦ ਵਪਾਰ ਬੇਹਦ ਖਾਸ: ਰੰਧਾਵਾ

ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਿਹਾ ਕਿ ਅੱਜ ਨੌਵੇ ਪਾਤਸ਼ਾਹ ਦੀ ਸ਼ਹਾਦਤ ਵਾਲੇ ਦਿਨ ਸ਼ਾਂਤੀ ਤੇ ਏਕਤਾ ਉੱਪਰ ਕਾਨਫਰੰਸ ਕਰਵਾ ਕੇ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਜ਼ੁਲਮ ਵਿਰੁੱਧ ਆਪਣੀ ਸ਼ਹਾਦਤ ਦੇ ਕੇ ਹੱਕ-ਸੱਚ ਦੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਗੁਰੂਆਂ ਦੀ ਵਿਚਾਰਧਾਰਾ ਅਤੇ ਫ਼ਲਸਫ਼ੇ ਨੂੰ ਅਪਣਾਉਣ ਦੀ ਸਭ ਤੋਂ ਵੱਡੀ ਲੋੜ ਹੈ।

 

 

“ਆਪਣੀ ਆਤਮਾ ਦੀ ਆਵਾਜ਼ ਨਾਲ ਧਰਮ ਅਪਣਾਉਣ ਦੇ ਹੱਕ ਖਾਤਰ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਦੁੱਤੀ ਸ਼ਹਾਦਤ ਦਿੱਤੀ ਤਾਂ ਜੋ ਸੰਸਾਰ ਵਿੱਚ ਸ਼ਾਂਤੀ ਬਹਾਲੀ ਤੇ ਏਕਤਾ ਸਥਾਪਤ ਹੋ ਸਕੇ। ਗੁਰੂ ਸਾਹਿਬ ਦਾ ਵਿਚਾਰ ਸੀ ਕਿ ਧਾਰਮਿਕ ਸਦਭਾਵਨਾ ਤਾਂ ਹੀ ਕਾਇਮ ਹੋ ਸਕਦੀ ਹੈ ਜੇਕਰ ਕਿਸੇ ਵਿਅਕਤੀ ਉਤੇ ਧਰਮ ਤਬਦੀਲ ਕਰਨ ਲਈ ਦਬਾਅ ਜਾਂ ਉਨ੍ਹਾਂ ਉਪਰ ਕੋਈ ਫੈਸਲਾ ਠੋਸਿਆ ਨਾ ਜਾ ਸਕੇ।”

 

ਰੰਧਾਵਾ ਨੇ ਐਤਵਾਰ ਨੂੰ ਇਥੇ ਸੈਕਟਰ 29 ਸਥਿਤ ਸਰਵ ਭਾਰਤੀ ਸ਼ਾਂਤੀ ਤੇ ਏਕਤਾ ਸੰਸਥਾ (ਪੰਜਾਬ) ਵੱਲੋਂ ਬਾਬਾ ਸੋਹਣ ਸਿੰਘ ਭਕਨਾ ਭਵਨ ਦੇ ਗੁਰੂ ਨਾਨਕ ਦੇਵ ਜੀ ਹਾਲ ਵਿਖੇ ਕਰਵਾਈ ਸੂਬਾਈ ਕਾਨਫਰੰਸ ਨੂੰ ਆਪਣੇ ਸੰਬੋਧਨ ਵਿੱਚ ਕੀਤਾ।

 

ਰੰਧਾਵਾ ਨੇ ਕਿਹਾ ਕਿ ਦੱਖਣ-ਏਸ਼ਿਆਈ ਖ਼ਿੱਤੇ ਦੀ ਤਰੱਕੀ ਸਿਰਫ ਅਮਨ, ਸ਼ਾਂਤੀ ਨਾਲ ਹੀ ਹੋ ਸਕਦੀ ਹੈ। ਰੰਧਾਵਾ ਨੇ ਅੱਗੇ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਨਾਲ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਤਰੱਕੀ ਦੇ ਰਾਹ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਾਹਗਾ ਸਰਹੱਦ ਦੇ ਆਰ-ਪਾਰ ਵਪਾਰ ਖੁੱਲ੍ਹ ਜਾਵੇ ਤਾਂ ਦੋਵੇਂ ਪਾਸਿਆਂ ਦੇ ਕਿਸਾਨਾਂ ਦੀ ਆਰਥਿਕਤਾ ਸੁਧਰ ਸਕਦੀ ਹੈ।

 

ਉਨ੍ਹਾਂ ਕਿਹਾ, “ਮੈਂ ਸਰਹੱਦੀ ਖੇਤਰ ਦਾ ਵਸਨੀਕ ਹੋਣ ਕਰਕੇ ਦੇਸ਼ ਦੀ ਵੰਡ ਅਤੇ ਜੰਗ ਦੇ ਸਮੇਂ ਹੋਏ ਨੁਕਸਾਨ ਤੋਂ ਭਲੀ-ਭਾਂਤ ਜਾਣੂੰ ਹੈ ਅਤੇ ਜਿਸ ਨੇ ਉਜਾੜੇ ਅਤੇ ਜੰਗ ਦੇ ਦਰਦ ਸੀਨੇ ਹੰਢਾਇਆ ਹੋਇਆ ਹੋਵੇ, ਉਹ ਸਦਾ ਸ਼ਾਂਤੀ ਦੀ ਕਾਮਨਾ ਰੱਖਦੇ ਹਨ।”

 

ਰੰਧਾਵਾ ਵੱਲੋਂ ਸੁਖਦੇਵ ਸਿੰਘ ਵੱਲੋਂ ਜੰਡਿਆਲਾ ਵਿੱਚ ਭਾਂਡੇ ਬਣਾਉਣ ਵਾਲੇ ਠਠਿਆਰਾਂ ਬਾਰੇ ਲਿਖੀ ਪੁਸਤਕ ਵੀ ਰਿਲੀਜ਼ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wagah border trade to improve farming situation: Randhawa