ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਕਾਏ ਉਡੀਕਦੇ ਗੰਨਾ ਉਤਪਾਦਕਾਂ ਵੱਲੋਂ ਧੂਰੀ–ਲੁਧਿਆਣਾ ਰੋਡ ’ਤੇ ਰੋਸ ਮੁਜ਼ਾਹਰਾ

ਬਕਾਏ ਉਡੀਕਦੇ ਗੰਨਾ ਉਤਪਾਦਕਾਂ ਵੱਲੋਂ ਧੂਰੀ–ਲੁਧਿਆਣਾ ਰੋਡ ’ਤੇ ਰੋਸ ਮੁਜ਼ਾਹਰਾ

ਜ਼ਿਲ੍ਹਾ ਸੰਗਰੂਰ ਦੇ ਗੰਨਾ ਉਤਪਾਦਕਾਂ ਨੇ ਅੱਜ ਧੂਰੀ ਸਬ–ਡਿਵੀਜ਼ਨ ’ਚ ਬੱਬਨਪੁਰ ਨਹਿਰ ਨੇੜੇ ਸੰਗਰੂਰ–ਲੁਧਿਆਣਾ ਸਟੇਟ ਹਾਈਵੇਅ ਉੱਤੇ ਅਣਮਿੱਥੇ ਸਮੇਂ ਲਈ ਜ਼ਬਰਦਸਤ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਹੈ।  500 ਤੋਂ ਵੱਧ ਕਿਸਾਨਾਂ ਨੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਪਿਛਲੇ ਵਰ੍ਹੇ ਅਤੇ ਚਾਲੂ ਸੀਜ਼ਨ ਦੇ ਬਕਾਏ ਅਦਾ ਕਰਨ ਦੀ ਮੰਗ ਕੀਤੀ।

 

 

ਇਹ ਰੋਸ ਮੁਜ਼ਾਹਰਾ ਅੱਜ ਸਵੇਰੇ 11 ਵਜੇ ਸ਼ੁਰੂ ਹੋਇਆ ਤੇ ਇਹ ਰਿਪੋਰਟ ਲਿਖੇ ਜਾਣ ਤੱਕ ਇਹ ਧਰਨਾ ਜਾਰੀ ਸੀ। ਗੰਨਾ ਉਤਪਾਦਕਾਂ ਨੇ ਸੜਕ ਦੇ ਐਨ ਵਿਚਕਾਰ ਤੰਬੂ ਗੱਡੇ ਹੋਏ ਸਨ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰੀ ਸਿੰਘ ਵੀ ਰੋਸ ਮੁਜ਼ਾਹਰਾਕਾਰੀਆਂ ਨੂੰ ਆਪਣੀ ਹਮਾਇਤ ਦੇਣ ਲਈ ਪੁੱਜੇ।

 

 

ਰੋਸ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੋਸ਼ ਲਾਇਆ ਕਿ ਸਥਾਨਕ ਖੰਡ ਮਿਲ ਨੇ ਪਿਛਲੇ ਸਾਲ ਦੇ 10.45 ਕਰੋੜ ਰੁਪਏ ਅਤੇ ਇਸ ਸੀਜ਼ਨ ਦੇ ਲਗਭਗ 48 ਕਰੋੜ ਰੁਪਏ ਦੇ ਬਕਾਏ ਹਾਲੇ ਤੱਕ ਨਹੀਂ ਦਿੱਤੇ। ਇੱਕ ਕਿਸਾਨ ਅਵਤਾਰ ਸਿੰਘ ਨੇ ਕਿਹਾ,‘ਸਾਡੀਆਂ ਉਚਿਤ ਮੰਗਾਂ ਵੱਲ ਵੀ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ। ਕਿਸਾਨਾਂ ਨੂੰ ਤੁਰੰਤ ਰਾਹਤ ਦੀ ਜ਼ਰੂਰਤ ਹੈ। ਮਿੱਲ ਮਾਲਕਾਂ ਨੂੰ ਪਿਛਲੇ ਸਾਲ ਤੇ ਮੌਜੂਦਾ ਸੀਜ਼ਨ ਦੇ ਸਾਰੇ ਬਕਾਏ ਜ਼ਰੂਰ ਅਦਾ ਕਰ ਦੇਣੇ ਚਾਹੀਦੇ ਹਨ।’

 

 

ਧੂਰੀ ਦੇ ਐੱਸਡੀਐੱਮ ਦੀਪਕ ਰੋਹੇਲਾ ਨੇ ਕਿਹਾ ਕਿ ਉਨ੍ਹਾਂ ਸੋਮਵਾਰ ਨੂੰ ਇਹ ਮਾਮਲਾ ਨਿਬੇੜਨ ਦਾ ਜਤਨ ਕੀਤਾ ਸੀ ਪਰ ਮਿੱਲ ਮਾਲਕਾਂ ਨੇ ਕਿਹਾ ਕਿ ਇੰਨੇ ਥੋੜ੍ਹੇ ਸਮੇਂ ਅੰਦਰ ਉਹ ਇੰਨੀ ਵੱਡੀ ਰਕਮ ਦਾ ਇੰਤਜ਼ਾਮ ਨਹੀਂ ਕਰ ਸਕਦੇ।

 

 

ਸ੍ਰੀ ਰੋਹੇਲਾ ਨੇ ਕਿਹਾ ਕਿ ਮਿੱਲ ਪ੍ਰਬੰਧਕ ਇੱਕ ਹਫ਼ਤੇ ਦੇ ਅੰਦਰ 7 ਕਰੋੜ ਰੁਪਏ ਜਾਰੀ ਕਰਨ ਲਈ ਤਿਆਰ ਸਨ ਪਰ ਕਿਸਾਨਾਂ ਨੇ 43 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ‘ਅਸੀਂ ਹਾਲੇ ਵੀ ਇਹ ਮਾਮਲਾ ਹੱਲ ਕਰਨ ਦਾ ਜਤਨ ਕਰ ਰਹੇ ਹਾਂ।’

ਬਕਾਏ ਉਡੀਕਦੇ ਗੰਨਾ ਉਤਪਾਦਕਾਂ ਵੱਲੋਂ ਧੂਰੀ–ਲੁਧਿਆਣਾ ਰੋਡ ’ਤੇ ਰੋਸ ਮੁਜ਼ਾਹਰਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Waiting for dues Sugarcane growers protest on Dhuri Ludhiana Road