ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਵਨ ਬਾਂਸਲ ਨਾਲ ਸਿੱਧੀ ਬਹਿਸ ਦਾ ਦਿਨ ਉਡੀਕ ਰਹੀ ਹਾਂ: ਕਿਰਨ ਖੇਰ

​​​​​​​ਪਵਨ ਬਾਂਸਲ ਨਾਲ ਸਿੱਧੀ ਬਹਿਸ ਦਾ ਦਿਨ ਉਡੀਕ ਰਹੀ ਹਾਂ: ਕਿਰਨ ਖੇਰ

ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਐੱਮਪੀ (MP) ਕਿਰਨ ਖੇਰ ਦਾ ਮੁਕਾਬਲਾ ਐਤਕੀਂ ਆਪਣੇ ਪਿਛਲੀ ਵਾਰ ਦੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨਾਲ ਹੀ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਵੀ ਚੋਣ–ਮੈਦਾਨ ਵਿੱਚ ਹਨ।

 

 

‘ਹਿੰਦੁਸਤਾਨ ਟਾਈਮਜ਼’ ਨੇ ਬਾਲੀਵੁੱਡ ਦੀ ਅਦਾਕਾਰਾ ਕਿਰਨ ਖੇਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ, ਉਸੇ ਗੱਲਬਾਤ ਦੇ ਕੁਝ ਖ਼ਾਸ ਅੰਸ਼:

 

 

ਸ੍ਰੀਮਤੀ ਕਿਰਨ ਖੇਰ ਨੇ ਕਿਹਾ ਕਿ ਉਹ ਚੰਡੀਗੜ੍ਹ ’ਚ ਬੈਟਰੀਆਂ ਨਾਲ ਚੱਲਣ ਵਾਲੀਆਂ ਮਿੰਨੀ ਬੱਸਾਂ ਚਲਵਾਉਣਗੇ ਤੇ ਉਹ ਮੋਨੋਰੇਲ ਪ੍ਰੋਜੈਕਟ ਦਾ ਵੀ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਟਰੋ ਰੇਲ ਸ਼ਹਿਰ ਲਈ ਵਿਵਹਾਰਕ ਨਹੀਂ ਹੈ। ਜੇ ਉਹ ਮੈਟਰੋ ਰੇਲ ਦੇ ਹੱਕ ਵਿੱਚ ਹਨ, ਤਾਂ ਉਨ੍ਹਾਂ ਉਦੋਂ ਕਿਉਂ ਇਹ ਰੇਲ–ਗੱਡੀ ਚੰਡੀਗੜ੍ਹ ’ਚ ਕਿਉਂ ਸ਼ੁਰੂ ਨਹੀਂ ਕਰਵਾਈ, ਜਦੋਂ ਉਹ ਯੂਪੀਏ ਸਰਕਾਰ ਵਿੱਚ ਇੱਕ ਤਾਕਤਵਰ ਕੇਂਦਰੀ ਮੰਤਰੀ ਸਨ।

 

 

ਸ੍ਰੀਮਤੀ ਕਿਰਨ ਖੇਰ ਨੇ ਪਵਨ ਬਾਂਸਲ ਨੂੰ ਫਿਰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਹ ਸ੍ਰੀ ਬਾਂਸਲ ਹੀ ਸਨ, ਜਿਨ੍ਹਾਂ ਨੇ ਡੱਡੂ ਮਾਜਰਾ ’ਚ ਕੂੜਾ–ਕਰਕਟ ਸੁੱਟਣ ਲਈ ਥਾਂ ਚੁਣੀ ਸੀ। ਉਹ ਜਗ੍ਹਾ ਬਦਲਣੀ ਪੈਣੀ ਹੈ। ‘ਅਸੀਂ ਚੰਡੀਗੜ੍ਹ ਲਈ ਪਹਿਲੀ ਉਦਯੋਗਿਕ ਨੀਤੀ ਲਿਆਂਦੀ। ਅਸੀਂ ਚੰਡੀਗੜ੍ਹ ਵਿੱਚ ਲੀਜ਼ਹੋਲਡ ਦੀ ਥਾਂ ਫ਼੍ਰੀ–ਹੋਲਡ ਲਾਗੂ ਕਰ ਕੇ ਮੁੱਖ ਸੁਧਾਰ ਲਿਆਵਾਂਗੇ।’

 

 

ਸ੍ਰੀਮਤੀ ਕਿਰਨ ਖੇਰ ਨੇ ਮੰਨਿਆ ਕਿ ਲੋਕ ਸਭਾ ਚੋਣ ਲਈ ਟਿਕਟ ਨਾ ਮਲਣ ਤੋਂ ਸੰਜੇ ਟੰਡਨ ਤੇ ਸੱਤਪਾਲ ਜੈਨ ਵਿੱਚ ਕੁਝ ਨਿਰਾਸ਼ਾ ਜ਼ਰੂਰ ਹੈ ਪਰ ਫਿਰ ਵੀ ਪਾਰਟੀ ਵਿੱਚ ਏਕਤਾ ਲਈ ਕੰਮ ਹੋ ਰਿਹਾ ਹੈ। ਪਿਛਲੀ ਵਾਰ ਵੀ ਅਜਿਹਾ ਹੋਇਆ ਸੀ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਕਿਰਨ ਖੇਰ ਨੇ ਕਿਹਾ ਕਿ ਉਹ ਉਸ ਦਿਨ ਦੀ ਉਡੀਕ ਵਿੱਚ ਹਨ, ਜਿਸ ਦਿਨ ਉਨ੍ਹਾਂ ਦੀ ਸਿੱਧੀ ਆਹਮੋ–ਸਾਹਮਣੇ ਦੀ ਬਹਿਸ ਪਵਨ ਬਾਂਸਲ ਨਾਲ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Waiting for the day of interactive debate with Pawan Bansal Says Kirron Kher