ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ’ਚ ਫ਼ੌਜੀ ਭਰਤੀ ਲਈ ਪੁੱਜੇ ਨੌਜਵਾਨਾਂ ’ਤੇ ਡਿੱਗੀ ਕੰਧ, ਕਰੰਟ ਵੀ ਲੱਗਾ

ਜਲੰਧਰ ’ਚ ਫ਼ੌਜੀ ਭਰਤੀ ਲਈ ਪੁੱਜੇ ਨੌਜਵਾਨਾਂ ’ਤੇ ਡਿੱਗੀ ਕੰਧ, ਕਰੰਟ ਵੀ ਲੱਗਾ

ਜਲੰਧਰ ਦੇ ਪੀਏਪੀ ਚੌਕ ’ਤੇ ਭਾਰਤੀ ਹਵਾਈ ਫ਼ੌਜ ਵਿੱਚ ਭਰਤੀ ਲਈ ਇਕੱਠੇ ਹੋਏ ਨੌਜਵਾਨਾਂ ਉੱਤੇ ਅੱਜ ਅਚਾਨਕ ਕੰਧ ਡਿੱਗ ਪਈ ਤੇ ਉੱਪਰੋਂ ਬਿਜਲੀ ਦੀ ਹਾਈ–ਟੈਨਸ਼ਨ ਤਾਰ ਵੀ ਡਿੱਗ ਪਈ, ਜਿਸ ਨਾਲ ਉਨ੍ਹਾਂ ਨੂੰ ਕਰੰਟ ਵੀ ਲੱਗਾ। ਕਰੰਟ ਨਾਲ ਇੱਕ ਦਰਜਨ ਤੋਂ ਵੱਧ ਨੌਜਵਾਨ ਝੁਲਸ ਗਏ ਹਨ। ਇਸ ਵੇਲੇ ਉਹ ਹਸਪਤਾਲ ’ਚ ਜ਼ੇਰੇ ਇਲਾਜ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਇਹ ਕੰਧ ਢੱਠੀ, ਤਦ ਨੌਜਵਾਨ ਸੁੱਤੇ ਪਏ ਸਨ। ਇਸ ਨੂੰ ਸਥਾਨਕ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਮੰਨਿਆ ਜਾ ਰਿਹਾ ਹੈ। ਮੀਂਹ ਕਾਰਨ ਇਹ ਕੰਧ ਗਿੱਲੀ ਸੀ ਤੇ ਇਸ ਦੀਆਂ ਜੜ੍ਹਾਂ ਵਿੱਚ ਪਾਣੀ ਭਰ ਗਿਆ ਸੀ।

 

 

ਪ੍ਰਸ਼ਾਸਨ ਵੱਲੋਂ ਭਰਤੀ ਲਈ ਆਏ ਨੌਜਵਾਨਾਂ ਦੇ ਠਹਿਰਨ ਦਾ ਕੋਈ ਪੱਕਾ ਇੰਤਜ਼ਾਮ ਨਹੀਂ ਕੀਤਾ ਗਿਆ ਸੀ। ਇਸੇ ਲਈ ਸੰਭਾਵੀ ਉਮੀਦਵਾਰ ਸੜਕਾਂ ਉੱਤੇ ਰਾਤਾਂ ਬਿਤਾਉਣ ਲਈ ਮਜਬੁਰ ਹੋਏ।

 

 

ਪੰਜਾਬ ਵਿੱਚ ਭਾਰਤੀ ਹਵਾਈ ਫ਼ੌਜ ਲਈ ਇਸ ਵੇਲੇ ਵੱਡੇ ਪੱਧਰ ਉੱਤੇ ਭਰਤੀ ਚੱਲ ਰਹੀ ਹੈ। ਇਹ ਭਰਤੀ ਪ੍ਰਕਿਰਿਆ ਅਗਲੇ ਇੱਕ ਤੋਂ ਦੋ ਮਹੀਨੇ ਚੱਲਣੀ ਹੈ। ਜਿਹੜੇ ਵੀ ਸ਼ਹਿਰਾਂ ਵਿੱਚ ਅਜਿਹੀ ਭਰਤੀ ਹੁੰਦੀ ਹੈ, ਉੱਥੋਂ ਦੇ ਸਥਾਨਕ ਪ੍ਰਸ਼ਾਸਨਾਂ ਨੂੰ ਉੱਥੇ ਹੋਣ ਵਾਲੇ ਇਕੱਠ ਲਈ ਜ਼ਰੂਰ ਕੋਈ ਇੰਤਜ਼ਾਮ ਕਰਨੇ ਚਾਹੀਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wall falls on candidates who came for IAF recruitment in Jalandhar also electrocuted