ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਪੰਜਾਬ ਭਵਨ `ਚ ਕੰਧ-ਚਿੱਤਰਕਾਰੀ ਰਾਹੀਂ ਦਿਸੇਗਾ ਪੰਜਾਬ ਦਾ ਵਿਰਸਾ

ਦਿੱਲੀ ਪੰਜਾਬ ਭਵਨ `ਚ ਕੰਧ-ਚਿੱਤਰਕਾਰੀ ਰਾਹੀਂ ਦਿਸੇਗਾ ਪੰਜਾਬ ਦਾ ਵਿਰਸਾ

ਹੁਣ ਪੰਜਾਬ ਭਵਨ ਦਿੱਲੀ ਵਿਖੇ ਆਉਣ ਵਾਲੇ ਲੋਕ ਇਥੇ ਦੀਵਾਰ ਚਿੱਤਰਕਾਰੀ ਜ਼ਰੀਏ ਪੰਜਾਬ ਦੇ ਅਮੀਰ ਵਿਰਸੇ, ਕਲਾ, ਇਤਿਹਾਸ ਤੇ ਹੋਰ ਪਹਿਲੂਆਂ ਦੀ ਝਲਕ ਵੇਖ ਸਕਣਗੇ। ਰੈਜੀਡੈਂਟ ਕਮਿਸ਼ਨਰ, ਪੰਜਾਬ ਭਵਨ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਦੇ ਉਪਰਾਲੇ 'ਅਡਾਪਟ ਏ ਵੌਲ' ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਉਨ੍ਹਾਂ ਦੀਆਂ ਪ੍ਰਾਪਤੀਆਂ, ਕਲਾ ਤੇ ਹੋਰ ਵਿਸ਼ੇਸ਼ਤਾਵਾਂ ਨੂੰ ਦੀਵਾਰ ਪੇਂਟਿੰਗ ਦੇ ਕਲਾਮਈ ਜ਼ਰੀਏ ਰਾਹੀਂ ਦਰਸਾਇਆ ਜਾਵੇਗਾ।

 


ਜ਼ਿਲ੍ਹਿਆਂ ਦੁਆਰਾ ਚਿੱਤਰਕਾਰੀ ਲਈ ਪੰਜਾਬ ਭਵਨ ਦੀਆਂ ਵੱਖ-ਵੱਖ ਦੀਵਾਰਾਂ ਨੂੰ ਅਪਣਾਉਣ ਸਬੰਧੀ ਇਸ ਉਪਰਾਲੇ ਤਹਿਤ ਹੁਣ ਤੱਕ ਪਟਿਆਲਾ, ਫਿਰੋਜ਼ਪੁਰ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵੱਲੋਂ ਪੰਜਾਬ ਭਵਨ ਦੇ ਬਲਾਕ-ਏ ਅਤੇ ਬੀ ਦੀਆਂ ਦੀਵਾਰਾਂ 'ਤੇ ਇਹ ਪੇਂਟਿੰਗਜ਼ ਬਣਾਉਣ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ।

 

 

ਰੈਜੀਡੈਂਟ ਕਮਿਸ਼ਨਰ ਵੱਲੋਂ ਦੀਵਾਰ ਚਿੱਤਰਕਾਰੀ ਦੇ ਚੱਲ ਰਹੇ ਕੰਮ ਦਾ ਅੱਜ ਜਾਇਜ਼ਾ ਲੈਣ ਉਪਰੰਤ ਦੱਸਿਆ ਗਿਆ ਕਿ ਇਸ ਉਪਰਾਲੇ ਦਾ ਇਕੋ-ਇਕ ਮੰਤਵ ਪੰਜਾਬ ਦੇ ਵਿਰਸੇ, ਇਤਹਾਸ, ਕਲਾ ਅਤੇ ਸੂਬੇ ਵੱਲੋਂ ਮੁਲਕ ਦੀ ਤਰੱਕੀ ਵਿੱਚ ਪਾਏ ਗਏ ਯੋਗਦਾਨ ਤੇ ਹੋਰ ਪਹਿਲੂਆਂ ਦੀ ਝਲਕ ਕਲਾਮਈ ਮਾਧਿਅਮ ਜ਼ਰੀਏ ਪੇਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਭਵਨ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ ਅਤੇ ਹੋਰ ਰਾਜਾਂ ਦੇ ਇਥੇ ਆਉਣ ਵਾਲੇ ਲੋਕ ਪੰਜਾਬ ਦੇ ਸੂਬੇ ਦੀਆਂ ਵਿਸ਼ੇਸ਼ਤਾਵਾਂ ਤੇ ਹੋਰ ਪਹਿਲੂਆਂ ਤੋਂ ਜਾਣੂੰ ਹੋ ਸਕਣਗੇ।

 

 

ਰੈਜੀਡੈਂਟ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਇਸ ਉਪਰਾਲੇ ਸਬੰਧੀ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ ਜਿਨ੍ਹਾਂ ਵੱਲੋਂ ਬਹੁਤ ਹੀ ਉਸਾਰੂ ਹੁੰਗਾਰਾ ਭਰਿਆ ਗਿਆ। ਜਿਥੇ ਚਾਰ ਜ਼ਿਲ੍ਹਿਆਂ ਵੱਲੋਂ ਦੀਵਾਰਾਂ ਅਪਣਾ ਕੇ ਆਪੋ ਆਪਣੀਆਂ ਪੇਟਿੰਗਜ਼ ਬਣਵਾਈਆਂ ਜਾ ਚੁੱਕੀਆਂ ਹਨ ਉਥੇ ਹੋਰ ਜ਼ਿਲ੍ਹਿਆਂ ਵੱਲੋਂ ਵੀ ਇਸ ਸਬੰਧੀ ਪੰਜਾਬ ਭਵਨ ਨਵੀਂ ਦਿੱਲੀ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wall painting of Punjab heritage in Delhi Pb Bhawan