ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਰਾਜਾ ਵੜਿੰਗ ਨੇ ਕੈਪਟਨ ਦੀ ਚਾਪਲੂਸੀ ਕੀਤੀ ਆਪਣੀ ਫ਼ੇਸਬੁੱਕ–ਪੋਸਟ ਰਾਹੀਂ?

ਕੀ ਰਾਜਾ ਵੜਿੰਗ ਨੇ ਕੈਪਟਨ ਦੀ ਚਾਪਲੂਸੀ ਕੀਤੀ ਆਪਣੀ ਫ਼ੇਸਬੁੱਕ–ਪੋਸਟ ਰਾਹੀਂ?

ਗਿੱਦੜਬਾਹਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੀ 11 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ–ਦਿਨ ਮੌਕੇ ਆਪਣੇ ਫ਼ੇਸਬੁੱਕ ਅਕਾਊਂਟ ਤੋਂ ਇੱਕ ਅਜਿਹਾ ਸੁਨੇਹਾ ਪੋਸਟ ਕੀਤਾ, ਜਿਸ ਦੀ ਚਰਚਾ ਸਿਆਸੀ ਗਲਿਆਰਿਆਂ ’ਚ ਹੁੰਦੀ ਰਹੀ।

 

 

ਵਿਰੋਧੀਆਂ ਨੇ ਸ੍ਰੀ ਰਾਜਾ ਵੜਿੰਗ ਦੇ ਉਸ ਸੁਨੇਹੇ ਨੂੰ ਮੁੱਖ ਮੰਤਰੀ ਦੀ ‘ਸਿੱਧੀ ਚਾਪਲੂਸੀ’ ਕਰਾਰ ਦਿੱਤਾ। ਸ੍ਰੀ ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਆਪਣੀ ਫੇ਼ਸਬੁੱਕ ਪੋਸਟ ’ਚ ਲਿਖਿਆ ਸੀ ਕਿ – ‘ਤੁਸੀਂ ਸੱਚਾਈ ਲਈ ਖੜ੍ਹਦੇ ਹੋ ਤੇ ਤੁਸੀਂ ਆਮ ਲੋਕਾਂ ਲਈ ਡਟਦੇ ਹੋ… ਤੁਹਾਡਾ ਅਜਿਹਾ ਹੌਸਲਾ ਸਦਾ ਬਣਿਆ ਰਵ੍ਹੇ… ਰੱਬ ਕਰੇ, ਤੁਸੀਂ ਸਦਾ ਹੀ ਅਜਿਹੇ ਸਹਾਇਕਾਂ ਨਾਲ ਘਿਰੇ ਰਹੋ, ਜਿਹੜੇ ਤੁਹਾਡਾ ਕੰਮ ਸੁਖਾਲ਼ਾ ਬਣਾਉਂਦੇ ਰਹਿਣ।’

 

 

ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਰਾਜਾ ਵੜਿੰਗ ਤੇ ਪੰਜ ਹੋਰ ਕਾਂਗਰਸੀ ਵਿਧਾਇਕਾਂ ਨੂੰ ਆਪਣੇ ਸਲਾਹਕਾਰ ਨਿਯੁਕਤ ਕੀਤਾ ਸੀ ਪਰ ਪਿਛਲੇ ਮਹੀਨੇ ਉਨ੍ਹਾਂ ਨੂੰ ਆਪਣੇ ਉਹ ਅਹੁਦੇ ਛੱਡਣੇ ਪਏ ਕਿਉਂਕਿ ਰਾਜਪਾਲ ਨੇ ‘ਆੱਫ਼ਿਸ ਆੱਫ਼ ਪ੍ਰੌਫ਼ਿਟ ਬਿਲ 2019’ ਨੂੰ ਬਿਨਾ ਆਪਣੀ ਮਨਜ਼ੂਰੀ ਦਿੱਤਿਆਂ ਵਾਪਸ ਕਰ ਦਿੱਤਾ ਸੀ।

 

 

ਉੱਧਰ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ 78ਵਾਂ ਜਨਮ–ਦਿਨ ਬੀਤੇ ਬੁੱਧਵਾਰ 11 ਮਾਰਚ ਨੂੰ ਮਨਾਇਆ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ–ਨਾਲ ਹੋਰਨਾਂ ਬਹੁਤ ਸਾਰੇ ਆਗੂਆਂ ਤੇ ਸ਼ਖ਼ਸੀਅਤਾਂ ਨੇ ਕੈਪਟਨ ਨੂੰ ਮੁਬਾਰਕਾਂ ਦਿੱਤੀਆਂ।

 

 

ਪਰ ਕੁਝ ਲੋਕਾਂ ਨੂੰ ਕੈਪਟਨ ਦੀ ਉਮਰ ਦਾ ਭੁਲੇਖਾ ਪੈ ਗਿਆ ਤੇ ਉਨ੍ਹਾਂ ਆਪਣੇ ਸੁਨੇਹਿਆਂ ’ਚ ਇਸ ਨੂੰ 76ਵਾਂ ਜਨਮ–ਦਿਨ ਦੱਸਿਆ। ਦਰਅਸਲ, ਇਹ ਭੰਬਲ਼ਭੂਸਾ ਪੰਜਾਬ ਵਿਧਾਨ ਸਭਾ ਦੀ ਵੈੱਬਸਾਈਟ ’ਤੇ ਦਿੱਤੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋ਼ਫ਼ਾਈਲ ਵਿੱਚ ਉਨ੍ਹਾਂ ਦੀ ਜਨਮ ਤਰੀਕ ਗ਼ਲਤ ਲਿਖੀ ਹੋਈ ਹੈ।

 

 

ਕੈਪਟਨ ਅਮਰਿੰਦਰ ਸਿੰਘ ਦੀ ਅਸਲ ਜਨਮ–ਤਰੀਕ 11 ਮਾਰਚ, 1942 ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Was Raja Warring flattering Captain Amrinder Singh through his Facebook Post