ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਪਾਣੀ ਦਾ ਪੱਧਰ ਘਟਣਾ ਜਾਰੀ, ਕਿਸਾਨ ਰਵਾਇਤੀ ਝੋਨਾ ਛੱਡ ਨਰਮਾ, ਮੱਕੀ ਤੇ ਬਾਸਮਤੀ ਵੱਲ ਆਉਣ ਲੱਗੇ

ਪੰਜਾਬ ’ਚ ਪਾਣੀ ਦਾ ਪੱਧਰ ਘਟਣਾ ਜਾਰੀ, ਕਿਸਾਨ ਰਵਾਇਤੀ ਝੋਨਾ ਛੱਡ ਨਰਮਾ, ਮੱਕੀ ਤੇ ਬਾਸਮਤੀ ਵੱਲ ਆਉਣ ਲੱਗੇ

ਹੁਣ ਕਿਉਂਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਨਿੱਤ ਘਟਦਾ ਜਾ ਰਿਹਾ ਹੈ; ਅਜਿਹੀ ਕੌੜੀ ਸੱਚਾਈ ਵਾਲੇ ਹਾਲਾਤ ਵਿੱਚ ਕਿਸਾਨਾਂ ਕੋਲ ਆਪਣੀਆਂ ਫ਼ਸਲਾਂ ਵਿੱਚ ਵਿਭਿੰਨਤਾ ਲਿਆਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਹੈ। ਇਸੇ ਲਈ ਇਸ ਵਾਰ ਦੇ ਸਾਉਣੀ (ਖ਼ਰੀਫ਼) ਦੇ ਸੀਜ਼ਨ ਦੌਰਾਨ ਕਿਸਾਨਾਂ ਵਿੱਚ ਨਰਮਾ, ਮੱਕੀ ਤੇ ਬਾਸਮਤੀ ਜਿਹੀਆਂ ਫ਼ਸਲਾਂ ਬੀਜਣ ਦਾ ਰੁਝਾਨ ਵੇਖਿਆ ਜਾ ਰਿਹਾ ਹੈ।

 

 

ਖੇਤੀ ਅਰਥ–ਸ਼ਾਸਤਰੀ ਸਰਦਾਰਾ ਸਿੰਘ ਜੌਹਲ ਹੁਰਾਂ ਦੱਸਿਆ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ 51 ਸੈਂਟੀਮੀਟਰ ਤੋਂ ਲੈ ਕੇ ਇੱਕ ਮੀਟਰ ਤੱਕ ਘਟਦਾ ਰਿਹਾ ਹੈ।

 

 

ਪੰਜਾਬ ਵਿੱਚ ਇੱਕ ਸਾਲ ਅੰਦਰ ਨਰਮੇ ਦੀ ਕਾਸ਼ਤ ਵਾਲੇ ਇਲਾਕੇ ਵਿੱਚ 3.3 ਲੱਖ ਏਕੜ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਵਰ੍ਹੇ ਸੂਬੇ ਵਿੱਚ 6.5 ਲੱਖ ਏਕੜ ਰਕਬੇ ਵਿੱਚ ਨਰਮਾ ਬੀਜਿਆ ਗਿਆ ਸੀ ਪਰ ਇਸ ਸੀਜ਼ਨ ਦੌਰਾਨ ਇਹ ਰਕਬਾ ਵਧ ਕੇ 9.8 ਲੱਖ ਏਕੜ ਹੋ ਗਿਆ ਹੈ।

 

 

ਇੰਝ ਹੀ ਬਾਸਮਤੀ ਤੇ ਮੱਕੀ ਦੇ ਰਕਬੇ ਹੇਠਲੇ ਇਲਾਕਿਆਂ ਵਿੱਚ ਵੀ ਕ੍ਰਮਵਾਰ 5 ਲੱਖ ਏਕੜ ਤੇ 2.5 ਲੱਖ ਏਕੜ ਦਾ ਵਾਧਾ ਹੋਣ ਦੀ ਸੰਭਾਵਨਾ ਹੈ।

 

 

ਪਿਛਲੇ ਸਾਲ ਦੇ ਸਾਉਣੀ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ 76 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਕਾਸ਼ਤ ਹੋਈ ਸੀ ਪਰ ਇਸ ਵਾਰ ਇਸ ਦੇ ਘਟ ਕੇ 66 ਲੱਖ ਏਕੜ ’ਤੇ ਰਹਿ ਜਾਣ ਦੀ ਸੰਭਾਵਨਾ ਹੈ।

 

 

ਇਸੇ ਦੌਰਾਨ ਰਾਸ਼ਟਰੀ ਤੇ ਸੂਬਾਈ ਏਜੰਸੀਆਂ ਨੇ ਪੰਜਾਬ ਦੇ 79% ਇਲਾਕੇ ਵਿੱਚ ਧਰਤੀ ਹੇਠਲੇ ਪਾਣੀ ਦੀ ਲੋੜ ਤੋਂ ਵੱਧ ਵਰਤੋਂ ਕੀਤੇ ਜਾਣ ਦੀ ਗੱਲ ਆਖ ਚੁੱਕੀਆਂ ਹਨ।

 

 

ਮਾਹਿਰਾਂ ਦਾ ਅਨੁਮਾਨ ਹੈ ਕਿ ਜੇ ਸੂਬੇ ਵਿੱਚ ਹਰ ਸਾਲ ਧਰਤੀ ਹੇਠਲੇ ਪਾਣੀ ਦਾ ਪੱਧਰ 51 ਸੈਂਟੀਮੀਟਰ ਘਟਣਾ ਜਾਰੀ ਰਿਹਾ, ਤਾਂ ਅਗਲੇ 22 ਸਾਲਾਂ ਤੱਕ ਪੰਜਾਬ ’ਚੋਂ ਪਾਣੀ ਦੇ ਭੰਡਾਰ ਬਿਲਕੁਲ ਖ਼ਤਮ ਹੋ ਜਾਣਗੇ ਅਤੇ ਜਿਹੜੇ ਪੰਜਾਬ ਨੂੰ ਹੁਣ ਭਾਰਤ ਦਾ ‘ਅੰਨ–ਭੰਡਾਰ’ ਕਿਹਾ ਜਾਂਦਾ ਹੈ, ਉਹ ਇੱਕ ਰੇਗਿਸਤਾਨ ਵਿੱਚ ਤਬਦੀਲ ਹੋ ਜਾਵੇਗਾ।

 

[ ਇਸ ਤੋਂ ਅੱਗੇ ਪੜ੍ਹਨ ਲਈ ਇੱਥੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Water depletion is continuing in Punjab Farmers are giving up Paddy