ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹੀ ਸ਼ਹਿਰ ਪਟਿਆਲੇ, ਭਰੇ ਨਦੀ ਨਾਲੇ

ਸ਼ਾਹੀ ਸ਼ਹਿਰ ਪਟਿਆਲੇ, ਭਰੇ ਨਦੀ ਨਾਲੇ

ਕੁਝ ਘੰਟਿਆਂ ਦੇ ਮੀਂਹ ਤੋਂ ਬਾਅਦ ਪਟਿਆਲਾ `ਚ ਜਿਵੇਂ ਨਦੀ-ਨਾਲ਼ੇ ਚੱਲਣ ਲੱਗਣ ਪੈਂਦੇ ਹਨ ਤੇ ਇੰਝ ਲੱਗਣ ਲੱਗ ਪੈਂਦਾ ਹੈ ਕਿ ਜਿਵੇਂ ਸਾਰੀ ਦੁਨੀਆ ਜਹਾਨ ਦਾ ਪਾਣੀ ਇੱਥੇ ਆ ਗਿਆ ਹੋਵੇ। ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਸ਼ਹਿਰ ਹੈ ਤੇ ਉਂਝ ਵੀ ਇਸ ਨੂੰ ‘ਸ਼ਾਹੀ ਸ਼ਹਿਰ` ਦਾ ਦਰਜਾ ਹਾਸਲ ਹੈ।


ਪਿਛਲੇ 15 ਦਿਨਾਂ ਦੌਰਾਨ ਸ਼ਹਿਰ ਵਿੱਚ 110 ਮਿਲੀਮੀਟਰ ਵਰਗਾ ਹੋਈ ਹੈ ਤੇ ਉਸੇ ਨੇ ਨਗਰ ਨਿਗਮ ਦੇ ਮਾੜੇ ਪ੍ਰਬੰਧਾਂ ਅਤੇ ਬਰਸਾਤ ਦੀਆਂ ਅਗਾਊਂ ਕੋਈ ਤਿਆਰੀਆਂ ਨਾ ਹੋਣ ਜਿਹੀਆਂ ਗੱਲਾਂ ਸਾਹਮਣੇ ਆ ਗਈਆਂ ਹਨ। ਭਾਵੇਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਨਸੂਨ ਤੋਂ ਪਹਿਲਾਂ 12 ਕਿਲੋਮੀਟਰ ਸੀਵਰੇਜ ਤੇ ਪਾਣੀ ਦੀਆਂ ਨਿਕਾਸੀ ਲਾਈਨਾਂ ਦੀ ਸਫ਼ਾਈ `ਤੇ 2 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਪਰ ਹਾਲਤ ਵਿੱਚ ਕੋਈ ਸੁਧਾਰ ਦਰਜ ਨਹੀਂ ਕੀਤਾ ਗਿਆ।


ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸੁਰੇਸ਼ ਕੁਮਾਰ ਨੇ ਕਿਹਾ ਕਿ ਜੇ ਕਿਤੇ ਸਫ਼ਾਈ ਦਾ ਇਹ ਕੰਮ ਵਰਖਾ ਤੋਂ ਪਹਿਲਾਂ ਨਾ ਕੀਤਾ ਹੁੰਦਾ, ਤਾਂ ਹਾਲਾਤ ਬੇਕਾਬੂ ਹੋ ਜਾਣੇ ਸਨ।


ਦਰਅਸਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਖ਼ਾਸ ਸੀਵਰ ਲਾਈਨਾਂ ਨਹੀਂ ਹਨ, ਉਸੇ ਕਾਰਨ ਹਾਲਾਤ ਵਿਗੜਦੇ ਹਨ। ਸੁਰੇਸ਼ ਕੁਮਾਰ ਨੇ ਅੱਗੇ ਕਿਹਾ ਕਿ ਇਹ ਇੱਕ ਵੱਡਾ ਪ੍ਰੋਜੈਕਟ ਹੈ, ਜਿਸ ਲਈ ਭਾਰੀ ਮਾਤਰਾ `ਚ ਫ਼ੰਡਾਂ ਦੀ ਲੋੜ ਹੈ। ਇਸ ਵੇਲੇ ਬਰਸਾਤੀ ਪਾਣੀ ਕੱਢਣ ਲਈ ਸੀਵਰ ਲਾਈਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।


ਭਾਵੇਂ ਜਲ-ਨਿਕਾਸ (ਡ੍ਰੇਨੇਜ) ਵਿਭਾਗ ਨੇ ਜੇਕਬ ਨਾਲੇ ਅਤੇ ਵੱਡੀ ਨਦੀ `ਚੋਂ ਗੰਦਗੀ ਸਾਫ਼ ਕਰਨ ਦਾ ਕੰਮ ਮੁਕੰਮਲ ਕਰਨ ਦੇ ਦਾਅਵੇ ਕੀਤੇ ਹਨ, ਫਿਰ ਵੀ ਸ਼ਹਿਰ ਵਿੱਚ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਜਿਉਂ ਦੀ ਤਿਉਂ ਹੈ। ਨਗਰ ਨਿਗਮ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇਂ ਨਾਲਿਆਂ ਦੀ ਸਫ਼ਾਈ ਦੇ ਹੁਕਮ ਜੂਨ ਮਹੀਨੇ ਦੇ ਪਿਛਲੇ ਹਫ਼ਤੇ ਦਿੱਤੇ ਗਏ ਸਨ ਪਰ ਅਸਲ ਵਿੱਚ ਇਹ ਕੰਮ ਹਾਲੇ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:waterlogging in royal city patiala