ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਹਟਵਾਉਣ ਵਾਲਿਆਂ ਦੇ ਨਾਲ ਹਾਂ: ਕੈਪਟਨ

ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਹਟਵਾਉਣ ਵਾਲਿਆਂ ਦੇ ਨਾਲ ਹਾਂ: ਕੈਪਟਨ

--  ਪੰਜਾਬ ਦੇਸ਼ ਲਈ ਅੰਨ ਦਾ ਭੰਡਾਰ ਹੈ ਪਰ ਦੇਸ਼ ਸਾਨੂੰ ਕੁਝ ਨਹੀਂ ਦੇ ਰਿਹਾ

--  ਕੇਂਦਰ ਖੋਹ ਰਿਹੈ ਸੂਬਿਆਂ ਤੋਂ ਉਨ੍ਹਾਂ ਦੇ ਬਹੁਤੇ ਅਧਿਕਾਰ: ਕੈਪਟਨ

--  ਨਸਿ਼ਆਂ ਬਾਰੇ ਕੌਮੀ ਨੀਤੀ ਬਣੇ

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਿਆਂ ਦੀਆਂ ਤਾਕਤਾਂ ਨੂੰ ਖੋਰਾ ਲੱਗਣ `ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਸ ਸੰਘੀ ਢਾਂਚੇ ਵਿੱਚ ਕੇਂਦਰ ਤੇ ਰਾਜਾਂ ਵਿਚਾਲੇ ਸਬੰਧ ਕਮਜ਼ੋਰ ਪੈਂਦੇ ਜਾ ਰਹੇ ਹਨ।


‘ਹਿੰਦੁਸਤਾਨ ਟਾਈਮਜ਼ ਸਮਿੱਟ 2018` ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕੇਂਦਰ ਨਾਲ ਮਿਲ ਕੇ ਕੰਮ ਕਰਨ ਵਿੱਚ ਕਦੇ ਕੋਈ ਸਮੱਸਿਆ ਨਹੀਂ ਹੋਈ, ਜੇ ਅੱਗਿਓਂ ਕਿਤੇ ਪੂਰਾ ਸਹਿਯੋਗ ਮਿਲਦਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਖ਼ਾਸ ਕਰ ਕੇ ਵਿੱਤੀ ਤੇ ਪ੍ਰਮੁੱਖ ਨਿਯੁਕਤੀਆਂ ਕਰਨ ਦੇ ਮਾਮਲਿਆਂ `ਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਕਰਨਾਟਕ ਦੇ ਮੁੱਖ ਮੰਤਰੀ ਐੱਚਡੀ ਕੁਮਾਰਾਸਵਾਮੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਮੌਜੂਦ ਸਨ ਤੇ ਉਨ੍ਹਾਂ ਲਈ ਮੇਜ਼ਬਾਨ ਆਨੰਦ ਨਰਸਿਮਹਨ ਸਨ।


ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮਿੱਟ (ਸਿਖ਼ਰ ਸੰਮੇਲਨ) ਨੂੰ ਸੰਬੋਧਨ ਕਰਦਿਆਂ ਸੂਬਿਆਂ ਤੋਂ ਅਧਿਕਾਰ ਖੋਹ ਲਏ ਗਏ ਹਨ ਤੇ ਉਨ੍ਹਾਂ ਕੋਲ ਆਪਣਾ ਖ਼ੁਦ ਦਾ ਡੀਜੀਪੀ ਨਿਯੁਕਤ ਕਰਨ ਤੱਕ ਦੀ ਤਾਕਤ ਨਹੀਂ ਛੱਡੀ। ਹੁਣ ਪ੍ਰਸਤਾਵਿਤ ਨਾਵਾਂ ਦੀ ਸੂਚੀ ਯੂਪੀਐੱਸਸੀ ਨੂੰ ਭੇਜਣੀ ਪੈਂਦੀ ਹੈ। ਕੀ ਉਹ ਸਾਡੇ ਤੋਂ ਬਿਹਤਰ ਜਾਣਦੇ ਹਨ? ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਡੀਜੀਪੀ ਦੀ ਨਿਯੁਕਤੀ ਦੇ ਮਾਮਲੇ ਨੂੰ ਸੁਪਰੀਮ ਕੋਰਟ `ਚ ਚੁਣੌਤੀ ਦਿੱਤੀ ਹੈ।


ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ `ਤੇ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਹਮਾਇਤ ਕਰੇਗੀ।


ਸੁਆਲਾਂ ਦੇ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸਿ਼ਆਂ ਬਾਰੇ ਇੱਕ ਰਾਸ਼ਟਰੀ ਨੀਤੀ ਚਾਹੀਦੀ ਹੈ। ਉੱਤਰ ਭਾਰਤ ਦੇ ਸੁਬਿਆਂ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਲਈ ਪਾਕਿਸਤਾਨ ਕੌਮਾਂਤਰੀ ਸਰਹੱਦ ਰਾਹੀਂ ਨਸ਼ੇ ਭਾਰਤ `ਚ ਭੇਜਣ ਤੋਂ ਬਾਜ਼ ਨਹੀਂ ਆ ਰਿਹਾ।

 

 


ਬੇਅਦਬੀ ਦੇ ਮਾਮਲਿਆਂ `ਚ ਬਾਦਲਾਂ ਪ੍ਰਤੀ ਨਰਮ ਪਹੁੰਚ ਅਪਨਾਉਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਂਵੇਂ ਉਂਝ ਹੀ ਕਿਸੇ ਨੂੰ ਫੜ ਕੇ ਅੰਦਰ ਨਹੀਂ ਕੀਤਾ ਜਾ ਸਕਦਾ। ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਤੇ ਉਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਹੁਣ ਇੱਕ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ।


ਸੁਆਲਾਂ ਦੇ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ `ਤੇ ਕਬਜ਼ਾ ਨਹੀਂ ਕਰਨਾ ਚਾਹੁੰਦੀ ਪਰ ਬਾਦਲਾਂ ਨੇ ਇਸ ਨੂੰ ਆਪਣੀ ਜਾਗੀਰ ਬਣਾ ਕੇ ਰੱਖਿਆ ਹੋਇਆ ਹੈ। ‘ਪੰਜਾਬ `ਚ ਸੱਤਾਧਾਰੀ ਕਾਂਗਰਸ ਹਰੇਕ ਉਸ ਧਿਰ ਜਾਂ ਪਾਰਟੀ ਦੀ ਹਮਾਇਤ ਕਰੇਗੀ, ਜੋ ਬਾਦਲਾਂ ਦੀ ਸਰਦਾਰੀ ਸ਼੍ਰੋਮਣੀ ਕਮੇਟੀ ਖ਼ਤਮ ਕਰਨਾ ਚਾਹੁਣਗੇ।` ਉਨ੍ਹਾਂ ਕਿਹਾ ਕਿ ਅਕਾਲੀ ਲੀਡਰ ਸਿੱਖ ਕੌਮ ਲਈ ਕੁਝ ਨਹੀਂ ਕਰ ਰਹੇ।


ਕੈਪਟਨ ਨੇ ਅੱਗੇ ਕਿਹਾ ਕਿ ਪੰਜਾਬ ਦੇਸ਼ ਲਈ ਅੰਨ ਦਾ ਭੰਡਾਰ ਹੈ ਪਰ ਦੇਸ਼ ਸਾਨੂੰ ਕੁਝ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਇਸ ਵੇਲੇ ਸੂਬੇ ਸਾਹਮਣੇ ਆਰਥਿਕ ਸੰਕਟ ਹੈ ਤੇ ਸੂਬੇ ਦੀ ਅਰਥ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੋਈ ਉਦਯੋਗ ਵੀ ਨਹੀਂ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We are with the powers who shall topple Badals from SGPC