ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਖ਼ਾਤਰ ਲੱਖਾਂ ਬਾਦਲ ਤੇ ਅਣਗਿਣਤ ਸੁਖਬੀਰ ਕੁਰਬਾਨ'

ਪ੍ਰਕਾਸ਼ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਤਵਾਰ ਨੂੰ ਆਪਣੇ ਉੱਤਰਾਧਿਕਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਿੰਮਤ ਦਿਖਾਉਣ ਲਈ ਕਿਹਾ ਹੈ। ਬਾਦਲ ਨੇ ਕਿਹਾ ਕਿ ਜੇ ਤੁਹਾਡੇ ਲਗਾਏ ਦੋਸ਼ਾਂ ਵਿੱਚ ਰੱਤੀ ਭਰ ਵੀ ਸੱਚਾਈ  ਹੈ ਤਾਂ ਮੇਰੇ ਖ਼ਿਲਾਫ਼ ਅਦਾਲਤ ਵਿਚ ਮੁਕੱਦਮਾ ਚਲਾਓ। ਬਾਦਲ ਜਸਟਿਸ ਰਣਜੀਤ ਸਿੰਘ (ਸੇਵਾ ਮੁਕਤ) ਪੈਨਲ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਪਹਿਲੀ ਵਾਰ ਲੋਕਾਂ ਸਾਹਮਣੇ ਕੁਝ ਬੋਲੇ।

 

ਬਾਦਲ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਨੈਤਿਕ ਅਤੇ ਰਾਜਨੀਤਕ ਹਿੰਮਤ ਹੈ ਤਾਂ ਸਾਡੇ ਵਿਰੁੱਧ ਜੋ ਵੀ ਸਬੂਤ ਪੇਸ਼ ਕੀਤੇ ਹਨ ਸਾਨੂੰ ਉਸ ਦੇ ਆਧਾਰ 'ਤੇ ਅਦਾਲਤ' ਚ ਲੈ ਕੇ ਜਾਓ।'

 

ਇਹ ਰੈਲੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਤੋਂ ਬਾਅਦ ਕਾਂਗਰਸ ਦੀ ਚੁਣੌਤੀ (ਕਿ ਬਾਦਲਾਂ ਨੂੰ ਲੋਕ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ) ਨੂੰ ਸਵੀਕਾਰ ਕਰਦੇੇ ਹੋਏ ਕੀਤੀ ਗਈ ਸੀ। ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਗੁਰਦਾਸਪੁਰ ਦੇ ਐਮਪੀ ਸੁਨੀਲ ਜਾਖੜ ਨੇ ਬਾਦਲਾਂ, ਖਾਸ ਤੌਰ 'ਤੇ ਸੁਖਬੀਰ ਬਾਦਲ ਖਿਲਾਫ ਮੁਹਿੰਮ ਦੀ ਅਗਵਾਈ ਕੀਤੀ ਸੀ।

 

93 ਸਾਲਾ ਸਾਬਕਾ ਮੁੱਖ ਮੰਤਰੀ ਬਾਦਲ ਜੋ ਆਪਣੀ ਖਰਾਬ ਸਿਹਤ ਦੇ ਮੱਦੇਨਜ਼ਰ ਜਨਤਕ ਰੂਪ 'ਚ ਬਾਹਰ ਨਿਕਲਣ ਤੋਂ ਪਰਹੇਜ਼ ਕਰਦੇ ਰਹਿੰਦੇ ਹਨ ਨੇ ਕਾਂਗਰਸ ਤੇ ਅਮਰਿੰਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਲੰਬੇ ਸਮੇਂ ਬਾਅਦ ਮੈਂ ਜਨਤਕ ਤੌਰ 'ਤੇ ਸਾਹਮਣੇ ਆਇਆ ਹਾਂ ਅਤੇ ਇਹ ਇਸ ਲਈ ਹੈ ਕਿਉਂਕਿ ਸ਼ਾਂਤੀ ਅਤੇ ਫਿਰਕੂ ਸੁਤੰਤਰਤਾ ਰਾਜ ਵਿੱਚ ਖ਼ਤਰੇ ਵਿੱਚ ਹੈ। 

 

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਮਰਿੰਦਰ ਹਰ ਮੋਰਚੇ 'ਤੇ ਆਪਣੀ ਸਰਕਾਰ ਦੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਵਿਨਾਸ਼ਕਾਰੀ ਤੇ ਬਦਲਾਖੋਰੀ ਵਾਲੀ ਰਾਜਨੀਤੀ ਕਰ ਰਹੇ ਹਨ।

 

"ਗੁਰੂ ਗ੍ਰੰਥ ਸਾਹਿਬ ਸਾਨੂੰ ਸਾਡੇ ਜੀਵਨ ਤੋਂ ਬਹੁਤ ਪਿਆਰਾ ਹੈ। ਅਸੀਂ ਲੱਖਾਂ ਬਾਦਲ ਅਤੇ ਅਣਗਿਣਤ ਸੁਖਬੀਰ ਬਾਦਲਾਂ ਦੀ ਕੁਰਬਾਨੀ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ, ਮਾਣ ਅਤੇ ਸ਼ਾਨ ਦੀ ਰਾਖੀ ਲਈ ਦੇ ਸਕਦੇ ਹਾਂ। ਉਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਡੇ ਪਿਆਰ ਨੂੰ ਕੀ ਸਮਝਣਗੇ ਜਿਨ੍ਹਾਂ ਨੇ ਪਵਿੱਤਰ ਹਰਮੰਦਰ ਸਾਹਿਬ ਉੱਤੇ ਟੈਂਕ ਚਲਵਾਏ ਸਨ?"

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We can sacrifice millions of Badals and countless millions of Sukhbir Badals just to safeguard the Guru Granth Sahib