ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੂੰਹ ਨੂੰ ਸਾੜਣ ਵਾਲਿਆਂ ਲਈ ਸਾਡੇ ਕੋਲ ਰਹਿਮ ਨਹੀਂ: ਪੰਜਾਬ ਅਤੇ ਹਰਿਆਣਾ ਹਾਈਕੋਰਟ

ਵਿਆਹੁਤਾ ਤੇ ਮਿੱਟੀ ਦਾ ਤੇਲ ਪਾ ਕੇ ਜਿ਼ੰਦਾ ਸਾੜਣ ਵਾਲੀ ਸੱਸ, ਨੰਦ ਤੇ ਹੋਰਨਾਂ ਰਿਸ਼ਤੇਦਾਰਾਂ ਦੀ ਉਮਰਕੈਦ ਦੀ ਸਜ਼ਾ ਖਿਲਾਫ਼ ਕੀਤੀ ਗਈ ਅਪੀਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖਾਰਿਜ ਕਰਦਿਆਂ ਦੋਸ਼ੀਆਂ ਦੀ ਸਜ਼ਾ ਬਰਕਰਾਰ ਰੱਖੀ ਹੈ। ਹਾਈਕੋਰਟ ਨੇ ਅਪੀਲ ਖਾਰਿਜ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਲਈ ਸਾਡੇ ਕੋਲ ਕੋਈ ਰਹਿਮ ਨਹੀਂ ਹੈ। ਹਾਈਕੋਰਟ ਨੇ ਪੁਲਿਸ ਨੂੰ ਹੁਣ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇੱਕ ਵਿਆਹੁਤਾ ਨੂੰ ਜਲੀਸੜੀ ਹਾਲਤ ਚ ਹਸਪਤਾਲ ਚ ਲਿਆਇਆ ਗਿਆ ਸੀ ਜਿੱਥੇ ਉਸਦੀ ਮੌਤ ਹੋ ਗਈ ਸੀ। ਇਸ ਵਿਆਹੁਤਾ ਦੇ ਬੇਟੇ ਨੇ ਗਵਾਹੀ ਦਿੱਤੀ ਸੀ ਕਿ ਜਿਸ ਦਿਨ ਉਸਦੀ ਮਾਂ ਨੂੰ ਜਿ਼ੰਦਾ ਸਾੜ ਕੇ ਉਸਦਾ ਕਤਲ ਕੀਤਾ ਗਿਆ ਸੀ ਉਸ ਦਿਨ ਉਸਦੀ ਮਾਂ ਰਸੋਈ ਚ ਕੰਮ ਕਰ ਰਹੀ ਸੀ।

 

ਮ੍ਰਿਤਕ ਔਰਤ ਦੇ ਬੱਚੇ ਨੇ ਅੱਗੇ ਦੱਸਿਆ ਕਿ ਅਚਾਨਕ ਉਸਦੀ ਦਾਦੀ ਰਸੋਈ ਚ ਆਈ ਤੇ ਉਸਦੀ ਮਾਂ ਤੇ ਮਿੱਟੀ ਦਾ ਤੇਲ ਪਾ ਦਿੱਤਾ। ਜਿਸ ਤੋਂ ਬਾਅਦ ਉਸਦੀ ਭੂਆ ਨੇ ਮਾਚਿਸ ਦੀ ਤਿੱਲੀ ਨਾਲ ਅੱਗ ਲਗਾ ਦਿੱਤੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਬੱਚੇ ਨੇ ਦੱਸਿਆ ਕਿ ਉਸਦੀ ਮਾਂ ਖੁੱਦ ਨੂੰ ਬਚਾਉਣ ਲਈ ਬਾਹਰ ਜਾਣ ਲੱਗੀ ਤਾਂ ਚਾਚੇ ਨੇ ਉਸਦੀ ਮਾਂ ਨੂੰ ਰਸੋਈ ਚ ਬੰਦ ਕਰ ਦਿੱਤਾ। ਬਾਅਦ ਚ ਗੁਆਂਢੀਆਂ ਨੇ ਆ ਕੇ ਉਸਦੀ ਮਾਂ ਨੂੰ ਬਚਾਇਆ ਤੇ ਹਸਪਤਾਲ ਲੈ ਕੇ ਗਏ। ਜਿੱਥੇ ਜਿ਼ੰਦਾ ਸੜ ਚੁੱਕੀ ਉਸਦੀ ਮਾਂ ਦੀ ਜ਼ੇਰੇ ਇਲਾਜ ਮੌਤ ਹੋ ਗਈ।

 

ਦੱਸਣਯੋਗ ਹੈ ਕਿ ਉਕਤ ਵਿਆਹੁਤਾ ਨੇ ਵੀ ਮਰਨ ਤੋਂ ਪਹਿਲਾਂ ਆਪਣੇ ਬਿਆਨ ਦੇ ਦਿੱਤੇ ਸਨ ਜਿਸਦੀ ਪੁਸ਼ਟੀ ਉਸਦੇ ਇਸੇ ਬੇਟੇ ਨੇ ਕੀਤੀ ਸੀ। ਟ੍ਰਾਇਲ ਕੋਰਟ ਨੇ ਸਾਲ 2005 ਚ ਇਸ ਮਾਮਲੇ ਚ ਸ਼ਾਮਲ ਇਨ੍ਹਾਂ ਸਾਰਿਆਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We have no mercy for those who burn the bride Punjab and Haryana High Court