ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਕਾਰਨ ਹਾਸਲ ਨਹੀਂ ਕਰ ਸਕੇ ਮਿਸ਼ਨ–13: ਕੈਪਟਨ ਅਮਰਿੰਦਰ ਸਿੰਘ

ਨਵਜੋਤ ਸਿੱਧੂ ਕਾਰਨ ਹਾਸਲ ਨਹੀਂ ਕਰ ਸਕੇ ਮਿਸ਼ਨ–13: ਕੈਪਟਨ ਅਮਰਿੰਦਰ ਸਿੰਘ

--  ਪੰਜਾਬ ਦੇ ਸਾਰੇ ਮੰਤਰੀਆਂ ਦੀ ਚੋਣ–ਕਾਰਗੁਜ਼ਾਰੀ ਦੀ ਸਮੀਖਿਆ ਹੋਵੇਗੀ

--  ਨਵਜੋਤ ਸਿੱਧੂ ਦਾ ਵਿਭਾਗ ਬਦਲਣ ਦੇ ਸੰਕੇਤ

 

 

ਭਾਰਤ ’ਚ ਇਸ ਵੇਲੇ ਜਿੰਨੇ ਵੀ ਕਾਂਗਰਸ ਦੇ ਮੁੱਖ ਮੰਤਰੀ ਹਨ, ਉਨ੍ਹਾਂ ਵਿੱਚੋਂ ਲੋਕ ਸਭਾ ਚੋਣਾਂ ’ਚ ਜਿੱਤ ਲਈ ਵਧਾਈਆਂ ਸਿਰਫ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਲੈ ਸਕੇ ਹਨ। ਦਰਅਸਲ, ਸਮੁੱਚੇ ਦੇਸ਼ ਵਿੱਚ ਮੋਦੀ ਲਹਿਰ ਕਾਰਨ ਅਜਿਹਾ ਹੋਇਆ।

 

 

ਪੰਜਾਬ ਵਿੱਚ ਐਤਕੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤਣ ਦਾ ਟੀਚਾ ਆਪਣੀ ਪਾਰਟੀ ਕਾਂਗਰਸ ਲਈ ਮਿੱਥਿਆ ਸੀ ਪਰ ਉਹ ਸਿਰਫ਼ 8 ਸੀਟਾਂ ਹੀ ਜਿੱਤ ਸਕੇ। ਮੁੱਖ ਮੰਤਰੀ ਨੇ ਪੰਜ ਸੀਟਾਂ ਉੱਤੇ ਹਾਰ ਦਾ ਠੀਕਰਾ ਆਪਣੇ ਹੀ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਸਿਰ ਭੰਨਿਆ ਹੈ।

 

 

ਕੈਪਟਨ ਅਮਰਿੰਦਰ ਸਿੰਘ ਹੁਰਾਂ ਸਪੱਸ਼ਟ ਆਖਿਆ ਕਿ ‘ਮਿਸ਼ਨ–13’ ਹਾਸਲ ਕਰਨਾ ਸਿਰਫ਼ ਨਵਜੋਤ ਸਿੰਘ ਸਿੱਧੂ ਕਰਕੇ ਰਹਿ ਗਿਆ। ਐਤਕੀਂ ਕੈਪਟਨ ਨੇ ਤਾਂ ਇੱਥੋਂ ਤੱਕ ਵੀ ਆਖਿਆ ਹੋਇਆ ਸੀ ਕਿ ਜੇ ਐੱਮਪੀ ਦਾ ਕੋਈ ਪਾਰਟੀ ਉਮੀਦਵਾਰ ਹਾਰਿਆ, ਤਾਂ ਉਸ ਲਈ ਜ਼ਿੰਮੇਵਾਰ ਉਸ ਹਲਕੇ ਦੇ ਵਿਧਾਇਕ/ਮੰਤਰੀ ਨੂੰ ਮੰਨਿਆ ਜਾਵੇਗਾ ਤੇ ਉਸ ਨੂੰ ਸੱਤਾ ਤੋਂ ਲਾਂਭੇ ਹੋਣਾ ਪਵੇਗਾ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਇਹ ਵੇਖਿਆ ਜਾਵੇਗਾ ਕਿ ਕਿਹੜੇ ਪਾਰਟੀ ਆਗੂਆਂ ਦੀ ਕਾਰਗੁਜ਼ਾਰੀ ਵਧੀਆ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸਾਰੇ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇਗੀ।

 

 

ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਗ਼ਲਤ ਸਮੇਂ ਦਿੱਤੇ ਗਏ ਬਿਆਨ ਕਾਰਨ ਬਠਿੰਡਾ ਸੀਟ ਹਾਰ ਗਈ। ਉਨ੍ਹਾਂ ਕਿਹਾ ਕਿ ਵਧੇਰੇ ਸ਼ਹਿਰੀ ਵੋਟਰਾਂ ਵਾਲੀਆਂ ਸੰਗਰੂਰ, ਬਠਿੰਡਾ ਤੇ ਹੁਸ਼ਿਆਰਪੁਰ ਸੀਟਾਂ ’ਤੇ ਕਾਂਗਰਸ ਪਾਰਟੀ ਵਧੀਅਆ ਕਾਰਗੁਜ਼ਾਰੀ ਨਹੀਂ ਵਿਖਾ ਸਕੀ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ ਸ਼ਹਿਰਾਂ ਵਿੱਚ ਕੋਈ ਵਿਕਾਸ ਕਾਰ ਨਹੀਂ ਕੀਤਾ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਹਿਰੀ ਵੋਟਰ ਸਦਾ ਹੀ ਕਾਂਗਰਸ ਪਾਰਟੀ ਲਈ ਰੀੜ੍ਹ ਦੀ ਹੱਡੀ ਬਣੇ ਰਹੇ ਹਨ ਪਰ ਨਵਜੋਤ ਸਿੱਧੂ ਦੇ ਵਿਭਾਗ ਦੀ ਕਾਰਗੁਜ਼ਾਰੀ ਵਧੀਆ ਨਾ ਹੋਣ ਕਾਰਨ ਉਹ ਵੋਟਾਂ ਪਾਰਟੀ ਨੇ ਗੁਆ ਲਈਆਂ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਹੁਣ ਨਾ ਸਿਰਫ਼ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਸਗੋਂ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ (ਜੋ ਨਵਜੋਤ ਸਿੱਧੂ ਬਾਰੇ ਥੋੜ੍ਹਾ ਨਰਮੀ ਨਾਲ ਸੋਚਦੇ ਹਨ) ਵੀ ਨਵਜੋਤ ਸਿੰਘ ਸਿੱਧੂ ਦਾ ਮੰਤਰਾਲਾ ਬਦਲਣ ਬਾਰੇ ਸਹਿਮਤ ਹੋ ਜਾਣਗੇ।

 

 

ਇੱਕ ਹੋਰ ਸੁਆਲ ਦਾ ਜੁਆਬ ਦਿੰਦਿਆਂ ਕੈਪਟਨ ਨੇ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਦੀ ਪਾਕਿਸਤਾਨੀ ਫ਼ੌਜ ਦੇ ਮੁਖੀ ਨਾਲ ਯਾਰੀ ਤੇ ਜੱਫੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We lost 5 seats due to ill-time statements of Navjot Sidhu says CM Captain Amrinder Singh