ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

STF ਰਾਹੀਂ ਨਸ਼ਾ ਸਮੱਗਲਰਾਂ ਦੇ ਗੜ੍ਹ ਤੋੜਾਂਗੇ: ਮੁਹੰਮਦ ਮੁਸਤਫ਼ਾ

ਮੁਹੰਮਦ ਮੁਸਤਫ਼ਾ

[STF ਦੇ ਡੀਜੀਪੀ ਨਾਲ ‘ਹਿੰਦੁਸਤਾਨ ਟਾਈਮਜ਼` ਦੀ ਖ਼ਾਸ ਗੱਲਬਾਤ]

 

--  ਪੰਜਾਬ `ਚ ਨਸਿ਼ਆਂ ਦੀ ਸਮੱਸਿਆ ਕਿਸੇ ਮਹਾਮਾਰੀ ਤੋਂ ਘੱਟ ਨਹੀਂ

 

ਪੰਜਾਬ `ਚ ਨਸਿ਼ਆਂ ਵਿਰੁੱਧ ਕਾਇਮ ਕੀਤੀ ਗਈ ਸਪੈਸ਼ਲ ਟਾਸਕ ਫ਼ੋਰਸ (ਐੱਸਟੀਐੱਫ਼ - SPECIAL TASK FORCE -- STF) ਦੇ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਮੰਗਲਵਾਰ ਨੂੰ ‘ਹਿੰਦੁਸਤਾਨ ਟਾਈਮਜ਼` ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਵ ਨਸਿ਼ਆਂ ਦੇ ਸਮੱਗਲਰਾਂ ਦੀਆਂ ਲੜੀਆਂ ਨੂੰ ਤੋੜਨ ਲਈ ਇੰਟੈਲੀਜੈਂਸ ਵਿੰਗ ਤੇ ਪੰਜਾਬ ਡੀਜੀਪੀ ਦਫ਼ਤਰ ਦੇ ਤਾਲਮੇਲ ਨਾਲ ਕੰਮ ਕਰਨ ਅਤੇ ਜਿ਼ਲ੍ਹਾ ਪੁਲਿਸ ਇਕਾਈਆਂ ਤੱਕ ਪਹੁੰਚ ਕਰਨਾ ਹੈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਖ਼ਾਸ ਅੰਸ਼:


ਪੰਜਾਬ `ਚ ਨਸਿ਼ਆਂ ਦੀ ਸਮੱਸਿਆ ਕਿੰਨੀ ਕੁ ਗੰਭੀਰ ਹੈ?
ਇਹ ਹਾਲੇ ਵੀ ਬਹੁਤ ਗੰਭੀਰ ਹੈ ਤੇ ਕਿਸੇ ਮਹਾਮਾਰੀ ਤੋਂ ਘੱਟ ਨਹੀਂ ਹੈ। ਪਰ ਇੱਕ ਵਧੀਆ ਗੱਲ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਬੁਰਾਈ ਦਾ ਖ਼ਾਤਮਾ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹਨ ਅਤੇ ਉਨ੍ਹਾਂ ਨੇ ਇਸ ਮਾਮਲੇ `ਚ ਸਿਆਸੀ ਪ੍ਰਤੀਬੱਧਤਾ ਵੀ ਵਿਖਾਈ ਹੈ।


ਆਮ ਤੌਰ `ਤੇ ਹੁਣ ਇਹ ਆਖਿਆ ਜਾ ਰਿਹਾ ਹੈ ਕਿ ਤੁਹਾਡੇ ਤੋਂ ਪਹਿਲਾਂ ਇਸ ਸਪੈਸ਼ਲ ਟਾਸਕ ਫ਼ੋਰਸ ਦੇ ਮੁਖੀ ਏਡੀਜੀਪੀ ਹਰਪ੍ਰੀਤ ਸਿੱਧੂ ਨਸਿ਼ਆਂ ਦੇ ਕਾਰੋਬਾਰ `ਚ ਸਰਗਰਮ ਕਿਸੇ ਵੱਡੇ ਮਗਰਮੱਛ ਨੂੰ ਫੜਨ ਤੋਂ ਅਸਮਰੱਥ ਰਹੇ ਸਨ। ਕੀ ਤੁਸੀਂ ਸਹਿਮਤ ਹੋ?
ਸ੍ਰੀ ਸਿੱਧੂ ਦੀ ਅਗਵਾਈ ਹੇਠ ਸਪੈਸ਼ਲ ਟਾਸਕ ਫ਼ੋਰਸ ਨੇ ਬਹੁਤ ਵਧੀਆ ਕੰਮ ਕਰ ਕੇ ਵਿਖਾਇਆ ਹੈ। ਇਸ ਫ਼ੋਰਸ ਨੇ ਨਾ ਸਿਰਫ਼ ਨਸ਼ੇ ਦੇ ਸਪਲਾਇਰਾਂ ਨੂੰ ਫੜਨ `ਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ, ਸਗੋਂ ਉਸ ਨੇ ਨਸ਼ਾ-ਪੀੜਤਾਂ ਦੇ ਮੁੜ-ਵਸੇਬੇ ਲਈ ਵੀ ਕੰਮ ਕੀਤਾ। ਮੈਂ ਹਾਲੇ ਇੱਕ ਦਿਨ ਪਹਿਲਾਂ ਹੀ ਇਸ ਫ਼ੋਰਸ ਦਾ ਚਾਰਜ ਸੰਭਾਲਿਆ ਹੈ; ਹਾਲੇ ਇਸ ਕਾਰੋਬਾਰ ਦੇ ਕਿਸੇ ਵੱਡੇ ਮਗਰਮੱਛ ਬਾਰੇ ਕੋਈ ਟਿੱਪਣੀ ਕਰਨੀ ਵਾਜਬ ਨਹੀਂ ਹੋਵੇਗੀ।


ਸਪੈਸ਼ਲ ਟਾਸਕ ਫ਼ੋਰਸ ਦਾ ਮੁੱਖ ਧਿਆਨ ਨਸਿ਼ਆਂ ਵਿਰੁੱਧ ਜਾਗਰੂਕਤਾ ਮੁਹਿੰਮ `ਤੇ ਕੇਂਦ੍ਰਿਤ ਰਿਹਾ ਹੈ। ਕੀ ਤੁਸੀਂ ਇਸ ਨੂੰ ਸਹੀ ਮੰਨਦੇ ਹੋ?
ਰਣਨੀਤੀ `ਚ ਤਬਦੀਲੀ ਦੀ ਜ਼ਰੂਰਤ ਹੈ। ਸਪੈਸ਼ਲ ਟਾਸਕ ਫ਼ੋਰਸ ਦੀ ਮੁੱਖ ਭੂਮਿਕਾ ਕਾਨੂੰਨ ਨੂੰ ਸਹੀ ਤਰੀਕੇ ਲਾਗੂ ਕਰਨ `ਤੇ ਕੇਂਦ੍ਰਿਤ ਹੋਣੀ ਚਾਹੀਦੀ ਹੈ, ਨਾ ਕਿ ਉਹ ਜਾਗਰੂਕਤਾ ਮੁਹਿੰਮਾਂ ਵੱਲ ਧਿਆਨ ਦਿੰਦੀ ਫਿਰੇ ਕਿਉਂਕਿ ਇਹ ਕੰਮ ਸਿਹਤ ਤੇ ਲੋਕ ਸੰਪਰਕ ਵਿਭਾਗਾਂ ਦਾ ਹੈ। ਸਪੈਸ਼ਲ ਟਾਸਕ ਫ਼ੋਰਸ ਅੰਸ਼ਕ ਤੌਰ `ਤੇ ਇਨ੍ਹਾਂ ਮੁਹਿੰਮਾਂ ਦਾ ਹਿੱਸਾ ਤਾਂ ਰਹਿ ਸਕਦੀ ਹੈ। ਸਾਡਾ ਧਿਆਨ ਨਸ਼ਾ ਸਮੱਗਲਰਾਂ ਦੀਆਂ ਲੜੀਆਂ ਤੇ ਗੜ੍ਹ ਤੋੜਨ `ਤੇ ਵਧੇਰੇ ਕੇਂਦ੍ਰਿਤ ਰਹੇਗਾ।


ਸਪੈਸ਼ਲ ਟਾਸਕ ਫ਼ੋਰਸ `ਤੇ ਦੋਸ਼ ਲੱਗਦਾ ਰਿਹਾ ਕਿ ਇਹ ਪੰਜਾਬ ਪੁਲਿਸ `ਚ ਤਾਕਤ ਦਾ ਕੇਂਦਰ ਬਣ ਗਈ ਸੀ ਤੇ ਇਸ ਕਾਰਨ ਪੰਜਾਬ ਪੁਲਿਸ `ਚ ਖਿੱਚੋਤਾਣ ਵੀ ਪੈਦਾ ਹੋਈ। ਇਸ ਫ਼ੋਰਸ ਨੇ ਡੀਜੀਪੀ ਦਫ਼ਤਰ ਨਾਲ ਕਦੇ ਕੋਈ ਸੰਪਰਕ ਨਹੀਂ ਕੀਤਾ। ਤੁਹਾਡਾ ਇਸ ਮਾਮਲੇ `ਚ ਕੀ ਕਹਿਣਾ ਹੈ?
ਇਹ ਮੰਦਭਾਗੀ ਗੱਲ ਹੈ। ਮੈਂ ਪਿਛਲੀਆਂ ਗੱਲਾਂ `ਚ ਨਹੀਂ ਪੈਣਾ ਚਾਹੁੰਦਾ। ਕੋਈ ਵੀ ਟਾਸਕ ਫ਼ੋਰਸ ਡੀਜੀਪੀ ਦਫ਼ਤਰ ਤੇ ਇੰਟੈਲੀਜੈਂਸ (ਖ਼ੁਫ਼ੀਆ) ਨੈੱਟਵਰਕ ਨਾਲ ਸੰਪਰਕ ਜਾਂ ਤਾਲਮੇਲ ਤੋਂ ਬਿਨਾ ਕੰਮ ਨਹੀਂ ਕਰ ਸਕਦੀ। ਸਾਨੂੰ ਜਿ਼ਲ੍ਹਾ ਪੁਲਿਸ ਨੂੰ ਵੀ ਭਰੋਸੇ `ਚ ਲੈਣਾ ਹੋਵੇਗਾ। ਜਦੋਂ ਮੈਨੁੰ ਸਪੈਸ਼ਲ ਟਾਸਕ ਫ਼ੋਰਸ ਦਾ ਮੁਖੀ ਬਣਾਇਆ ਗਿਆ ਸੀ, ਤਦ ਮੈਂ ਸਭ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਨੂੰ ਮਿਲਣ ਲਈ ਗਿਆ ਸਾਂ। ਮੈਂ ਪਹਿਲਾ ਉਨ੍ਹਾਂ ਅਧੀਨ ਕੰਮ ਕਰ ਚੁੱਕਾ ਹਾਂ। ਉਨ੍ਹਾਂ ਮੈਨੂੰ ਇਸ ਮਾਮਲੇ `ਚ ਮੁਕੰਮਲ ਸਹਿਯੋਗ ਦਾ ਭਰੋਸਾ ਦਿਵਾਇਆ ਸੀ।


ਸਪੈਸ਼ਲ ਟਾਸਕ ਫ਼ੋਰਸ ਨੇ ਡੀਜੀਪੀ ਦਫ਼ਤਰ `ਤੇ ਸਹਿਯੋਗ ਨਾ ਦੇਣ ਦਾ ਦੋਸ਼ ਲਾਇਆ ਸੀ? ਕੀ ਅਜਿਹੇ ਹਾਲਾਤ ਨੂੰ ਟਾਲਿ਼ਆ ਜਾ ਸਕਦਾ ਸੀ?
ਜੇ ਤੁਹਾਨੂੰ ਕੋਈ ਹਉਮੈ ਜਾਂ ਆਪਣੇ ਵਤੀਰੇ ਨੂੰ ਲੈ ਕੇ ਕੋਈ ਸਮੱਸਿਆ ਹੈ, ਤਾਂ ਬੇਲੋੜੀਆਂ ਲਾਈਨਾਂ ਖਿੱਚੀਆਂ ਜਾਂਦੀਆਂ ਹਨ ਤੇ ਅਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਹ ਵਧੀਆ ਕਰ ਦਿੱਤਾ ਗਿਆ ਹੈ ਕਿ ਹੁਣ ਇਹ ਇੰਟੈਲੀਜੈਂਸ ਵਿੰਗ ਵਾਂਗ ਹੈ। ਪੰਜਾਬ ਪੁਲਿਸ ਇੱਕ ਪੇਸ਼ੇਵਰਾਨਾ ਬਲ ਹੈ ਤੇ ਅਜਿਹੇ ਬਲ ਸਦਾ ਇੱਕੋ ਕਮਾਂਡ ਅਧੀਨ ਕੰਮ ਕਰਦੇ ਹਨ ਅਤੇ ਉਹ ਡੀਜੀਪੀ ਦਾ ਦਫ਼ਤਰ ਹੁੰਦਾ ਹੈ।


ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਚਾਹੋਗੇ?
ਮੈਂ ਪਹਿਲਾਂ ਜਿ਼ਲ੍ਹਿਆਂ ਦੇ ਦੌਰੇ ਕਰਾਂਗੇ ਤੇ ਐੱਸਐੱਚਓਜ਼ ਨੂੰ ਮਿਲਾਂਗਾ। ਸਪੈਸ਼ਲ ਟਾਸਕ ਫ਼ੋਰਸ ਨੂੰ ਸਮੂਹਕ ਪੱਧਰ `ਤੇ ਕੰਮ ਕਰਨਾ ਚਾਹੀਦਾ ਹੈ। ਸਪੈਸ਼ਲ ਟਾਸਕ ਫ਼ੋਰਸ, ਖ਼ੁਫ਼ੀਆ ਤੇ ਜਿ਼ਲ੍ਹਾ ਪੁਲਿਸ ਇਕਾਈਆਂ ਵਿਚਾਲੇ ਪੂਰਾ ਤਾਲਮੇਲ ਰਹੇਗਾ। ਅਜਿਹੀ ਸਥਿਤੀ ਨੂੰ ਸਦਾ ਕਾਇਮ ਰੱਖਿਆ ਜਾਵੇਗਾ। ਮੈਨੂੰ ਦੱਸਿਆ ਗਿਆ ਸੀ ਕਿ ਜਦੋਂ ਨਸਿ਼ਆਂ ਦੀ ਸਮੱਸਿਆ ਬਾਰੇ ਸਿਆਸੀ ਵਿਚਾਰ-ਵਟਾਂਦਰਾ ਸ਼ੁਰੂ ਹੋਇਆ ਸੀ, ਤਦ ਦਾਇਰ ਹੋਣ ਵਾਲੀਆਂ ਐੱਫ਼ਆਈਰਜ਼ ਦੀ ਗਿਣਤੀ ਵਧ ਗਈ ਸੀ ਤੇ ਨਸਿ਼ਆਂ ਦੇ ਸਮੱਗਲਰਾਂ ਤੇ ਹੋਰ ਅਜਿਹੇ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਵਿੱਚ ਵੀ ਵਾਧਾ ਹੋ ਗਿਆ ਸੀ। ਵੱਡੀ ਗਿਣਤੀ `ਚ ਨਸ਼ਾ-ਪੀੜਤਾਂ ਨੂੰ ਵੀ ਫੜਿਆ ਗਿਆ ਸੀ ਅਤੇ ਪੁਲਿਸ `ਤੇ ਵੀ ਇਹ ਵਿਖਾਉਣ ਤੇ ਦਰਸਾਉਣ ਦਾ ਪੂਰਾ ਦਬਾਅ ਸੀ ਕਿ ਉਹ ਪੂਰੀ ਸਖ਼ਤੀ ਕਰ ਰਹੇ ਹਨ। ਇਸ ਸਾਰੇ ਮਾਮਲੇ ਲਈ ਇੱਕ ਨਿਰੰਤਰ ਆਪਸੀ ਤਾਲਮੇਲ ਵਾਲੀ ਨੀਤੀ ਅਪਨਾਉਣ ਦੀ ਜ਼ਰੂਰਤ ਹੈ।


ਨਸਿ਼ਆ ਦੇ ਕਾਰੋਬਾਰ `ਚ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਬਾਰੇ ਤੁਸੀਂ ਕੀ ਕਹੋਗੇ? ਸਪੈਸ਼ਲ ਟਾਸਕ ਫ਼ੋਰਸ ਨੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਫੜਿਆ ਸੀ ਤੇ ਤਦ ਬਹੁਤ ਸਾਰੇ ਸੀਨੀਅਰ ਅਧਿਕਾਰੀਆਂ ਵੱਲ ਉਂਗਲਾਂ ਉੱਠਣ ਲੱਗ ਪਈਆਂ ਸਨ।
ਜਿਹੜੇ ਮਾਮਲੇ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਇਸ ਵੇਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ `ਚ ਜ਼ੇਰੇ ਸੁਣਵਾਈ ਹੈ। ਮੈਂ ਇਸ ਬਾਰੇ ਕੁਝ ਨਹੀਂ ਆਖਣਾ ਚਾਹਾਂਗਾ। ਪਰ ਜੇ ਕਿਤੇ ਕਿਸੇ ਪੁਲਿਸ ਮੁਲਾਜ਼ਮ ਤੇ ਨਸਿ਼ਆਂ ਦੇ ਸਮੱਗਲਰਾਂ ਵਿਚਾਲੇ ਕੋਈ ਮਿਲੀਭੁਗਤ ਪਾਈ ਜਾਂਦੀ ਹੈ, ਤਾਂ ਕਿਸੇ ਨੂੰ ਬਖ਼ਸ਼ਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।


ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਹੋਣ ਦੇ ਨਾਤੇ ਤੁਸੀਂ ਪੁਲਿਸ ਮਹਿਕਮੇ ਦੀ ਅੰਦਰੂਨੀ ਖਿੱਚੋਤਾਣ ਬਾਰੇ ਕੀ ਕਹਿਣਾ ਚਾਹੋਗੇ?
ਇਹ ਬਹੁਤ ਮੰਦਭਾਗੀ ਗੱਲ ਹੈ। ਮੈਂ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਵੇਖਿਆ। ਸਾਨੂੰ ਪੂਰੀ ਤਰ੍ਹਾਂ ਅਨੁਸ਼ਾਸਨ ਦਾ ਪਾਲਣ ਕਰਨਾ ਚਾਹੀਦਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We shall break Drug smugglers chain says Mohd Mustafa