ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਮਾਸਕ ਪਹਿਨਣਾ ਲਾਜ਼ਮੀ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਵਿੱਚ ਤਾਲਾਬੰਦੀ ਅਤੇ ਕਰਫਿਊ ਦਾ ਸਮਾਂ ਵੱਧ ਸਕਦਾ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ (10 ਅਪ੍ਰੈਲ) ਨੂੰ ਇਹ ਸੰਕੇਤ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਹੁਣ ਮਾਸਕ ਪਹਿਨਣੇ ਲਾਜ਼ਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਲਈ ਤੁਹਾਨੂੰ ਸਾਫ਼ ਕੱਪੜੇ ਦੇ ਟੁਕੜੇ ਦੀ ਲੋੜ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਪੰਜਾਬ ਵਿੱਚ ਹੁਣ ਮਾਸਕ ਪਹਿਨਣੇ ਲਾਜ਼ਮੀ ਹੋ ਗਏ ਹਨ।


ਉਨ੍ਹਾਂ ਕਿਹਾ ਕਿ ਸਿਹਤ ਸਕੱਤਰ ਲੋਕਾਂ ਨੂੰ ਵਿਸਤਾਰ ਵਿੱਚ ਸਲਾਹ ਜਾਰੀ ਕਰ ਰਹੇ ਹਨ। ਕਿਸੇ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਇੱਕ ਮਾਸਕ ਪਾਉਣਾ ਯਾਦ ਰੱਖੋ। ਤੁਹਾਨੂੰ ਸਿਰਫ ਸਾਫ ਕੱਪੜੇ ਦਾ ਇੱਕ ਟੁਕੜਾ ਚਾਹੀਦਾ ਹੈ। ਆਓ, ਆਪਾਂ ਸਾਰੇ ਸੁਰੱਖਿਅਤ ਰਹੀਏ ਅਤੇ ਕੋਵਿਡ -19 ਵਿਰੁੱਧ ਏਕਤਾ ਨਾਲ ਲੜਾਂਗੇ।

 

ਪੰਜਾਬ ਵਿੱਚ ਸ਼ੁੱਕਰਵਾਰ (10 ਅਪ੍ਰੈਲ) ਸਵੇਰੇ ਕੋਰੋਨਾ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਉਣ ਨਾਲ ਸੂਬੇ ਵਿੱਚ ਕੋਰੋਨਾ ਲਾਗ ਦੇ ਕੁੱਲ ਮਾਮਲਿਆਂ ਦੀ ਗਿਣਤੀ 131 ਹੋ ਹਈ ਹੈ। ਇਸ ਬਿਮਾਰੀ ਕਾਰਨ ਹੁਣ ਤੱਕ ਸੂਬੇ ਵਿੱਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We should seriously consider extending lockdown curfew in Punjab says Punjab CM Amarinder Singh