ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਕੋਟ ਰੈਲੀ ਕਰ ਕੇ ਰਹਾਂਗੇ, ਕੈਪਟਨ ਨਿਕੰਮਾ ਮੁੱਖ ਮੰਤਰੀ: ਬਾਦਲ

ਫ਼ਰੀਦਕੋਟ ਰੈਲੀ ਕਰ ਕੇ ਰਹਾਂਗੇ, ਕੈਪਟਨ ਨਿਕੰਮਾ ਮੁੱਖ ਮੰਤਰੀ: ਬਾਦਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਕ ਤਰ੍ਹਾਂ ਮੌਜੂਦਾ ਮੁੱਖਮ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਫ਼ਰੀਦਕੋਟ `ਚ ਆਪਣੀ ਰੈਲੀ ਕਰ ਕੇ ਰਹੇਗਾ। ਚੇਤੇ ਰਹੇ ਕਿ ਅੱਜ ਹੀ ਪੰਜਾਬ ਸਰਕਾਰ ਨੇ 16 ਸਤੰਬਰ ਨੁੰ ਫ਼ਰੀਦਕੋਟ ਵਿਖੇ ਹੋਣ ਵਾਲੀ ‘ਪੋਲ ਖੋਲ੍ਹ` ਰੈਲੀ ਦੀ ਪ੍ਰਵਾਨਗੀ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਇਸੇ ਨਾਂਹ ਤੋਂ ਬਾਅਦ ਅੱਜ ਫਿਰ ਵੱਡੇ ਬਾਦਲ ਨੂੰ ਗਰਜਣਾ ਪਿਆ। ਉਨ੍ਹਾਂ ਨਾਲ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਸਨ।


ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਮੌਜੂਦਾ ਰਾਜ ਨੇ 1975 ਵਾਲੇ ਐਮਰਜੈਂਸੀ ਦੇ ਦਿਨ ਚੇਤੇ ਕਰਵਾ ਦਿੱਤੇ ਹਨ। ‘ਜਿੰਨਾ ਜਬਰ ਤੇ ਜ਼ੁਲਮ ਕਾਂਗਰਸ ਦੇ ਕਾਰਜਕਾਲ ਦੌਰਾਨ ਹੋਇਆ ਹੈ, ਓਨਾ ਕਦੇ ਵੀ ਨਹੀਂ ਹੋਇਆ।` ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਪੰਜਾਬ `ਚ ਅਮਨ ਕਦੇ ਕਾਇਮ ਰਹਿਣ ਹੀ ਨਹੀਂ ਦੇਣਾ ਚਾਹੁੰਦੀ।


ਉਨ੍ਹਾਂ ਦਾਅਵਾ ਕੀਤਾ ਕਿ ‘ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਦੇ ਸਭ ਤੋਂ ਨਿਕੰਮੇ ਮੁੱਖ ਮੰਤਰੀ ਹਨ।`


ਸ੍ਰੀ ਸੁਖਬੀਰ ਬਾਦਲ ਨੇ ਕਾਹਲ਼ੀ `ਚ ਸੱਦੀ ਇਸੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰਗਾੜੀ `ਚ ਜੋ ਵੀ ਲੋਕ ਰੋਸ ਮੁਜ਼ਾਹਰੇ `ਤੇ ਬੈਠੇ ਹਨ, ‘ਉਹ ਦੇਸ਼-ਧਰੋਹੀ ਹਨ। ਸਰਕਾਰ ਉਨ੍ਹਾਂ ਦੀ ਤਾਂ ਪੁਸ਼ਤ-ਪਨਾਹੀ ਕਰ ਰਹੀ ਹੈ ਪਰ ਸਾਡੀ ਰੈਲੀ ਨੂੰ ਉਹ ਸਿਰਫ਼ ਇਸ ਕਰਕੇ ਨਹੀਂ ਹੋਣ ਦੇ ਰਹੀ ਕਿਉਂਕਿ ਕਾਂਗਰਸ ਹੁਣ ਅਕਾਲੀ ਦਲ ਨੂੰ ਮਿਲਣ ਵਾਲੇ ਭਰਵੇਂ ਹੁੰਗਾਰੇ ਤੋਂ ਘਬਰਾਈ ਹੋਈ ਹੈ। ਅੱਜ ਇਹ ਸ਼ਾਹੀ ਗੱਡੀਆਂ ਦੀਆਂ ਗੱਲਾਂ ਕਰਦੇ ਹਾਂ ਪਰ ਅਸੀਂ ਤਾਂ ਕਦੇ ਕੋਈ ਸੁਰੱਖਿਆ ਵੀ ਨਹੀਂ ਮੰਗੀ। ਸਾਨੂੰ ਬਿਨਾ ਮਤਲਬ ਬਦਨਾਮ ਕੀਤਾ ਜਾ ਰਿਹਾ ਹੈ।`   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We will do Faridkot Rally Says Badal