ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੇ ਸਾਹ ਸੂਤੇ

ਪਟਿਆਲਾ ਦੀ ਦਾਣਾ ਮੰਡੀ 'ਚ ਕਣਕ ਦੇ ਢੇਰ ਵਿਚ ਪਾਣੀ ਵੜ੍ਹਨ ਬਾਅਦ ਚਿੰਤਾ ਵਿਚ ਪਿਆ ਕਿਸਾਨ।

1 / 2ਪਟਿਆਲਾ ਦੀ ਦਾਣਾ ਮੰਡੀ 'ਚ ਕਣਕ ਦੇ ਢੇਰ ਵਿਚ ਪਾਣੀ ਵੜ੍ਹਨ ਬਾਅਦ ਚਿੰਤਾ ਵਿਚ ਪਿਆ ਕਿਸਾਨ। ਫੋਟੋ : ਭਾਰਤ ਭੂਸ਼ਣ/ਹਿੰਦੁਸਤਾਨ ਟਾਈਮਜ਼

ਖੇਤ ਵਿਚ ਧਰਤੀ ਉਤੇ ਵਿੱਛੀ ਪੱਕੀ ਕਣਕ ਨੂੰ ਦੇਖਦਾ ਕਿਸਾਨ।

2 / 2ਖੇਤ ਵਿਚ ਧਰਤੀ ਉਤੇ ਵਿੱਛੀ ਪੱਕੀ ਕਣਕ ਨੂੰ ਦੇਖਦਾ ਕਿਸਾਨ। ਫੋਟੋ : ਭਾਰਤ ਭੂਸ਼ਣ/ਹਿੰਦੁਸਤਾਨ ਟਾਈਮਜ਼

PreviousNext

ਬੀਤੇ ਕੱਲ੍ਹ ਸ਼ਾਮ ਨੂੰ ਪੰਜਾਬ ਵਿਚ ਚੱਲੀ ਤੇਜ ਝੱਖੜ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ।  ਖੇਤਾਂ ਵਿਚ ਕੱਟਣ ਲਈ ਤਿਆਰ ਖੜ੍ਹੀ ਕਣਕ ਦੀ ਫਸਲ ਤੋਂ ਪਹਿਲਾਂ ਚਲੀ ਤੇਜ ਝੱਖੜ ਨਾਲ ਫਸਲ ਤਬਾਹ ਹੋਣ ਦਾ ਡਰ ਸਤਾਉਣ ਲੱਗਿਆ ਹੈ।  ਚਲੀ ਤੇਜ ਹਨ੍ਹੇਰੀ ਨੇ ਖੇਤਾਂ ਵਿਚ ਕੱਟਣ ਲਈ ਤਿਆਰ ਖੜ੍ਹੀ ਕਣਕ ਨੂੰ ਧਰਤੀ ਉਤੇ ਵਛਾ ਦਿੱਤਾ।  

 

ਪਟਿਆਲਾ ਦੀ ਨਵੀਂ ਦਾਣਾ ਮੰਡੀ ਵਿਚ ਲਿਆਂਦੀ ਗਈ ਕਿਸਾਨਾਂ ਵੱਲੋਂ ਕਣਕ ਅਚਾਨਕ ਆਏ ਮੀਂਹ ਕਾਰਨ ਗਿੱਲੀ ਹੋ ਗਈ। ਕਿਸਾਨਾਂ ਨੇ ਭਾਵੇਂ ਬੱਦਲਵਾਈ ਹੋਣ ਤੋਂ ਬਾਅਦ ਆਪਣੇ ਪੱਧਰ ਉਤੇ ਕਣਕ ਭਿੱਜਣ ਤੋਂ ਬਚਾਉਣ ਵਾਸਤੇ ਕਾਗਜ਼ ਆਦਿ ਪਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਮੀਂਹ ਦਾ ਪਾਣੀ ਕਣਕ ਵਿਚ ਜਾ ਵੜ੍ਹਿਆ।

 

 ਬਦਲੇ ਮੌਸ਼ਮ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ ਖੇਤਾਂ ਵਿਚ ਧੀਆਂ–ਪੁੱਤਾਂ ਵਾਂਗ ਪਾਲੀ ਫਸਲ ਹੁਣ ਜਦੋਂ ਵੇਚਣ ਲਈ ਤਿਆਰ ਹੈ ਤਾਂ ਮੌਸਮੀ ਮਾਰ ਪੈਣ ਦਾ ਡਰ ਮੰਡਰਾਉਣ ਲੱਗਿਆ ਹੈ।

 

ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਦੋ ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।