ਪੰਜਾਬ ਤੇ ਹਰਿਆਣਾ `ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਮੌਸਮ ਹੁਣ ਸੁਹਾਵਣਾ ਹੋ ਗਿਆ ਹੈ। ਗਰਮੀ ਤੇ ਬਰਸਾਤੀ ਮੌਸਮ ਦੌਰਾਨ ਹੋਣ ਵਾਲੀ ਸਿੱਲ੍ਹ ਕਾਰਨ ਪੈਦਾ ਹੋਣ ਵਾਲੀ ਸੁਭਾਵਕ ਘਬਰਾਹਟ ਹੁਣ ਖ਼ਤਮ ਹੋ ਗਈ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪੰਜਾਬ ਤੇ ਹਰਿਆਣਾ `ਚ ਕੁਝ ਥਾਵਾਂ `ਤੇ ਹਲਕੀ ਤੋਂ ਦਰਮਿਆਨੀ ਵਰਖਾ ਦੀ ਭਵਿੱਖਬਾਣੀ ਕੀਤੀ ਹੈ।
ਚੰਡੀਗੜ੍ਹ `ਚ ਅੱਜ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਹਿਰ ਵਿੱਚ ਅੱਜ 40.7 ਮਿਲੀਮੀਟਰ ਵਰਖਾ ਵੀ ਪਈ।
ਲੁਧਿਆਣਾ ਤੇ ਪਟਿਆਲਾ `ਚ ਅੱਜ ਤਾਪਮਾਨ ਕ੍ਰਮਵਾਰ 33.7 ਅਤੇ 33.6 ਡਿਗਰੀ ਦਰਜ ਹੋਇਆ। ਅੰਮ੍ਰਿਤਸਰ `ਚ ਤਾਪਮਾਨ 33.4 ਡਿਗਰੀ ਸੈਲਸੀਅਸ ਰਿਹਾ।
ਹਰਿਆਣਾ ਦੇ ਸ਼ਹਿਰਾਂ ਅੰਬਾਲਾ, ਕਰਨਾਲ ਤੇ ਹਿਸਾਰ `ਚ ਵੀ ਮੀਂਹ ਪਿਆ। ਇਨ੍ਹਾਂ ਤਿੰਨੇ ਸ਼ਹਿਰਾਂ `ਚ ਤਾਪਮਾਨ ਕ੍ਰਮਵਾਰ 33.4, 32.8 ਅਤੇ 33.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਿਵਾਨੀ ਤੇ ਨਾਰਨੌਲ `ਚ ਤਾਪਮਾਨ ਕ੍ਰਮਵਾਰ 32.4 ਅਤੇ 31 ਡਿਗਰੀ ਸੈਲਸੀਅਸ ਦਰਜ ਹੋਇਆ।