ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ, ਚੰਡੀਗੜ੍ਹ ਸਣੇ ਦਿੱਲੀ 'ਚ ਮੌਸਮ ਨੇ ਬਦਲਿਆ ਮਿਜ਼ਾਜ, ਤੇਜ਼ ਹਨ੍ਹੇਰੀ ਤੇ ਮੀਂਹ

1 / 2ਵੀਰਵਾਰ ਨੂੰ ਲੁਧਿਆਣਾ ਵਿੱਚ ਹੋਈ ਭਾਰੀ ਬਾਰਸ਼ ਦੌਰਾਨ ਯਾਤਰੀ ਮੰਜ਼ਿਲ ਵਲ ਜਾਂਦੇ ਹੋਏ। (ਫ਼ੋਟੋ ਗੁਰਪ੍ਰੀਤ ਸਿੰਘ/ਹਿੰਦੁਸਤਾਨ ਟਾਈਮਜ਼)

2 / 2ਵੀਰਵਾਰ ਨੂੰ ਲੁਧਿਆਣਾ ਵਿੱਚ ਹੋਈ ਭਾਰੀ ਬਾਰਸ਼ ਦੌਰਾਨ ਯਾਤਰੀ ਮੰਜ਼ਿਲ ਵਲ ਜਾਂਦੇ ਹੋਏ। (ਫ਼ੋਟੋ ਗੁਰਪ੍ਰੀਤ ਸਿੰਘ/ਹਿੰਦੁਸਤਾਨ ਟਾਈਮਜ਼)

PreviousNext

ਵੀਰਵਾਰ ਦੁਪਹਿਰ ਤੋਂ ਬਾਅਦ ਪੰਜਾਬ, ਚੰਡੀਗੜ੍ਹ ਸਣੇ ਦਿੱਲੀ ਅਤੇ ਐੱਨ.ਸੀ.ਆਰ. ਦੇ ਇਲਾਕਿਆਂ ਵਿੱਚ ਮੌਸਮ ਦਾ ਮਿਜ਼ਾਜ ਇੱਕ ਵਾਰ ਫਿਰ ਬਦਲ ਗਿਆ। ਇਸ ਬਦਲਦੇ ਮੌਸਮ ਦੇ ਨਾਲ ਹਨ੍ਹੇਰੀ ਅਤੇ ਤੇਜ਼ ਹਵਾਵਾਂ ਨੇ ਦਸਤਕ ਦਿੱਤੀ ਅਤੇ ਫਿਰ ਤੂਫਾਨ ਦੇ ਨਾਲ ਆਏ ਮੀਂਹ ਅਤੇ ਗੜ੍ਹਿਆਂ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ।

 

 

 

ਇਸ ਦੇ ਨਾਲ ਹੀ, ਪੱਛਮੀ ਪ੍ਰਭਾਵ ਕਾਰਨ, ਬੁੱਧਵਾਰ ਰਾਤ ਅਤੇ ਵੀਰਵਾਰ ਨੂੰ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਸੀ। ਇਸ ਸਮੇਂ ਦੌਰਾਨ ਪੰਜਾਹ ਕਿਲੋਮੀਟਰ ਪ੍ਰਤੀ ਘੰਟਾ ਦੀਆਂ ਹਵਾਵਾਂ ਚੱਲਣ ਦਾ ਅਨੁਮਾਨ ਲਗਾਇਆ ਗਿਆ ਸੀ। ਇਸ ਦੇ ਕਾਰਨ, ਤਾਪਮਾਨ 'ਚ ਗਿਰਾਵਟ ਆਵੇਗੀ।

 

ਇਸ ਦੌਰਾਨ ਤੇਜ਼ ਤੂਫਾਨ ਕਾਰਨ ਦਿੱਲੀ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਕੁਝ ਇਲਾਕਿਆਂ ਨੂੰ ਵੀ ਬਿਜਲੀ ਗੁਲ ਹੋ ਗਈ। ਇਸ ਦੇ ਨਾਲ ਹੀ, ਦਰੱਖਤ ਡਿੱਗਣ ਦੀਆਂ ਵੀ ਖ਼ਬਰਾਂ ਹਨ।
 

ਲੁਧਿਆਣਾ ਵਿਖੇ ਪਰਵਾਸੀ ਮਜ਼ਦੂਰ ਬੱਸ ਹੇਠਾਂ ਤੇਜ਼ ਮੀਂਹ ਤੋਂ ਬੱਚਣ ਦੀ ਕੋਸ਼ਿਸ਼ ਕਰਦੇ ਹੋਏ। (ਫ਼ੋਟੋ ਗੁਰਪ੍ਰੀਤ ਸਿੰਘ/ਹਿੰਦੁਸਤਾਨ ਟਾਈਮਜ਼)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Weather Update : Rain hailstorm and strong winds hit parts of Delhi-NCR AND PUNJAB