ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦੀ ਦਹਿਸ਼ਤ ਕਾਰਨ ਪੰਜਾਬ ’ਚ ਵਿਆਹਾਂ ਦੀਆਂ ਤਰੀਕਾਂ ਅੱਗੇ ਪੈਣ ਲੱਗੀਆਂ

ਕੋਰੋਨਾ ਦੀ ਦਹਿਸ਼ਤ ਕਾਰਨ ਪੰਜਾਬ ’ਚ ਵਿਆਹਾਂ ਦੀਆਂ ਤਰੀਕਾਂ ਅੱਗੇ ਪੈਣ ਲੱਗੀਆਂ

ਕੋਰੋਨਾ ਵਾਇਰਸ ਕਾਰਨ ਹੁਣ ਵਿਆਹਾਂ ਦੀਆਂ ਤਰੀਕਾਂ ਅੱਗੇ ਪੈਣ ਲੱਗ ਪਈਆਂ ਹਨ ਤੇ ਪਹਿਲਾਂ ਤੋਂ ਹੋਈਆਂ ਜੰਝ–ਘਰਾਂ (ਮੈਰਿਜ ਪੈਲੇਸਜ਼) ਦੀਆਂ ਬੁਕਿੰਗਜ਼ ਵੀ ਰੱਦ ਹੋਣ ਲੱਗ ਪਈਆਂ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ ਅੱਜ ਦੁਪਹਿਰ ਨੂੰ 107 ਤੱਕ ਪੁੱਜ ਗਈ ਹੈ। ਹਾਲੇ ਹਸਪਤਾਲਾਂ ’ਚ ਸ਼ੱਕੀ ਮਰੀਜ਼ਾਂ ਦੀ ਗਿਣਤੀ ਕਈ ਸੈਂਕੜਿਆਂ ’ਚ ਹੈ।

 

 

ਜ਼ੀਰਕਪੁਰ–ਕਾਲਕਾ ਹਾਈਵੇਅ ਉੱਤੇ ਸਥਿਤ ਸੋਹੀ ਬੈਂਕੁਏਟਸ ਦੇ ਮਾਲਕ ਸੈਮੁਏਲ ਮੈਸੀ ਨੇ ਕਿਹਾ ਕਿ ਹੁਣ ਲੋਕ ਆਪਣੀਆਂ ਬੁਕਿੰਗਜ਼ ਅਪ੍ਰੈਲ ਮਹੀਨੇ ਤੱਕ ਲਈ ਮੁਲਤਵੀ ਕਰ ਰਹੇ ਹਨ। ਇਸੇ ਹਫ਼ਤੇ ਉਨ੍ਹਾਂ ਦੀਆਂ ਤਿੰਨ ਬੁਕਿੰਗਜ਼ ਰੱਦ ਕੀਤੀਆਂ ਗਈਆਂ ਹਨ।

 

 

ਸ੍ਰੀ ਮੈਸੀ ਨੇ ਦੱਸਿਆ ਕਿ ਜ਼ੀਰਕਪੁਰ ’ਚ ਹੋਣ ਵਾਲੇ ਵਿਆਹਾਂ ’ਚ ਬਹੁਤ ਸਾਰੇ ਮਹਿਮਾਨ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਹੁੰਦੇ ਹਨ ਪਰ ਹੁਣ ਉਹ ਕੋਰੋਨਾ ਵਾਇਰਸ ਦੀ ਛੂਤ ਫੈਲੀ ਹੋਣ ਕਾਰਨ ਆ ਨਹੀਂ ਸਕਦੇ।

 

 

ਭਾਰਤ ਸਮੇਤ ਬਹੁਤੇ ਦੇਸ਼ਾਂ ਨੇ ਆਪੋ–ਆਪਣੀਆਂ ਏਅਰਲਾਈਨਜ਼ ਦੀਆਂ ਉਡਾਣਾਂ ਉੱਤੇ ਪਾਬੰਦੀਆਂ ਲਾ ਦਿੱਤੀਆਂ ਹਨ। ਵਿਦੇਸ਼ ਤੋਂ ਪਰਤਣ ਵਾਲੇ ਭਾਰਤੀਆਂ ਨੂੰ ਵੀ 14 ਦਿਨਾਂ ਲਈ ਵੱਖਰੇ ਵਾਰਡ ’ਚ ਰਹਿਣਾ ਪੈਂਦਾ ਹੈ।

 

 

ਜ਼ੀਰਕਪੁਰ ਦੇ ਢਕੋਲੀ ਇਲਾਕੇ ’ਚ ‘ਨਿਮੰਤਰਣ ਬੈਂਕੁਏਟ ਹਾੱਲਜ਼’ ਦੇ ਮਾਲਕ ਪਰਮਿੰਦਰ ਸਿੰਘ ਨੇ ਕਿਹਾ ਕਿ 20 ਫ਼ੀ ਸਦੀ ਬੁਕਿੰਗਜ਼ ਰੱਦ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

 

 

ਕੋਰੋਨਾ ਕਾਰਨ ਹੀ ਲੋਕਾਂ ਨੇ ਹੁਣ ਮਾਸ ਖਾਣਾ ਵੀ ਜਾਂ ਤਾਂ ਛੱਡ ਦਿੱਤਾ ਹੈ ਤੇ ਜਾਂ ਘਟਾ ਦਿੱਤਾ ਹੈ। ਲੋਕ ਹੁਣ ਮਾਸਾਹਾਰੀ ਤੋਂ ਸ਼ਾਕਾਹਾਰੀ ਬਣਦੇ ਜਾ ਰਹੇ ਹਨ। ਆਮ ਗਾਹਕ ਹੁਣ ਜੰਝ–ਘਰਾਂ ਤੋਂ ਮੰਗ ਕਰ ਰਹੇ ਹਨ ਕਿ ਸੈਨੇਟਾਇਜ਼ਰ ਤੇ ਸਾਬਣ ਵੱਡੇ ਪੱਧਰ ’ਤੇ ਸਪਲਾਈ ਕੀਤੇ ਜਾਣ।

 

 

ਉੱਧਰ ਚੰਡੀਗੜ੍ਹ ਦੇ ਕਮਿਊਨਿਟੀ ਸੈਂਟਰਾਂ ’ਚ ਹੋਣ ਵਾਲੇ ਵਿਆਹ ਤੇ ਹੋਰ ਸਮਾਰੋਹਾਂ ਉੱਤੇ ਵੀ ਕੋਰੋਨਾ ਦਾ ਅਸਰ ਹੁਣ ਵਿਖਾਈ ਦੇਣ ਲੱਗ ਪਿਆ ਹੈ।

 

 

ਪੰਡਤਾਂ ਕੋਲ ਵੀ ਅਜਿਹੀਆਂ ਬੇਨਤੀਆਂ ਆਉਣ ਲੱਗ ਪਈਆਂ ਹਨ ਕਿ ਉਹ ਸ਼ੁਭ–ਮਹੂਰਤ ਵੇਖ ਕੇ ਵਿਆਹ ਦੀ ਕੋਈ ਹੋਰ ਤਰੀਕ ਲੱਭ ਕੇ ਦੇਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wedding dates being postponed in Punjab due to Corona Virus Scare