ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਦੇ ਪਿੰਡ ਦੀ ਸਰਪੰਚ ਬਣੀ ਪੱਛਮੀ ਬੰਗਾਲ ਤੋਂ ਆਈ ਪ੍ਰਵਾਸੀ ਔਰਤ

ਅੰਮ੍ਰਿਤਸਰ ਦੇ ਪਿੰਡ ਦੀ ਸਰਪੰਚ ਬਣੀ ਪੱਛਮੀ ਬੰਗਾਲ ਤੋਂ ਆਈ ਪ੍ਰਵਾਸੀ ਔਰਤ

ਪੱਛਮੀ ਬੰਗਾਲ ਤੋਂ ਆ ਕੇ ਪਰਿਵਾਰ ਸਮੇਤ ਪੰਜਾਬ `ਚ ਆ ਕੇ ਵੱਸੀ 40 ਸਾਲਾ ਪ੍ਰਵਾਸੀ ਔਰਤ ਪ੍ਰੋਮਿਲਾ ਕੁਮਾਰੀ ਅੰਮ੍ਰਿਤਸਰ ਦੇ ਬਾਹਰਵਾਰ ਸਥਿਤ ਪਿੰਡ ਰਾਮਨਗਰ ਦੀ ਸਰਪੰਚ ਚੁਣੀ ਗਈ ਹੈ।


ਘਰੇਲੂ ਸੁਆਣੀ ਪ੍ਰੋਮਿਲਾ ਕੁਮਾਰੀ ਨੇ ਆਪਣੀ ਵਿਰੋਧੀ ਉਮੀਦਵਾਰ ਸੋਨੀਆ ਸ਼ਰਮਾ ਨੂੰ 132 ਵੌਟਾਂ ਨਾਲ ਹਰਾਇਆ ਹੈ, ਜਿਸ ਨੂੰ ਸੱਤਾਧਾਰੀ ਕਾਂਗਰਸ ਦੀ ਹਮਾਇਤ ਹਾਸਲ ਹੈ। ਪ੍ਰੋਮਿਲਾ ਤੇ ਉਸ ਦਾ ਪਤੀ ਕਮਲ ਕੁਮਾਰ (47) ਉਰਫ਼ ਬੰਗਾਲੀ ਇਸ ਤੋਂ ਪਹਿਲਾਂ ਪਿੰਡ ਦਾ ਸਰਪੰਚ ਰਹਿ ਚੁੱਕਾ ਹੈ ਤੇ ਉਸ ਦੀ ਨੇੜਤਾ ਸ਼੍ਰੋਮਣੀ ਅਕਾਲੀ ਦਲ ਨਾਲ ਹੈ।


ਇਸ ਪਿੰਡ `ਚ 1,756 ਰਜਿਸਟਰਡ ਵੋਟਰ ਹਨ; ਜਿਨ੍ਹਾਂ ਵਿੱਚੋਂ 1,274 ਨੇ ਐਤਵਾਰ ਨੂੰ ਵੋਟਾਂ ਪਾਈਆਂ ਸਨ।


ਪ੍ਰੋਮਿਲਾ ਤੇ ਕਮਲ ਕੁਮਾਰ 17 ਵਰ੍ਹੇ ਪਹਿਲਾਂ ਇਸ ਪਿੰਡ ਦੇ ਵੋਟਰ ਬਣੇ ਸਨ। ਇਸ ਵਾਰ ਇਹ ਪਿੰਡ ਔਰਤਾਂ ਲਈ ਰਾਖਵੇਂ ਦੀ ਸੂਚੀ ਵਿੱਚ ਆ ਗਿਅ ਾਸੀ।


ਇਸ ਜੋੜੀ ਦੇ ਤਿੰਨ ਬੱਚੇ ਹਨ।


ਕਮਲ ਕੁਮਾਰ ਨੇ ਦੱਸਿਆ ਕਿ ਉਹ 28 ਵਰ੍ਹੇ ਪਹਿਲਾਂ ਅੰਮ੍ਰਿਤਸਰ ਆਏ ਸਨ ਤੇ ਇੱਥੇ ਮਜ਼ਦੂਰ ਵਜੋਂ ਵਿਚਰੇ ਸਲ। ਉਨ੍ਹਾਂ ਇੱਥੇ ਰਿਕਸ਼ਾ ਵੀ ਚਲਾਇਆ। ਉਨ੍ਹਾਂ ਨੇ 2000 `ਚ ਵਿਆਹ ਰਚਾਇਆ ਸੀ।


2001 `ਚ ਉਨ੍ਹਾਂ ਰਾਮਨਗਰ `ਚ ਹੀ ਆਪਣਾ ਇੱਕ ਛੋਟਾ ਜਿਹਾ ਮਕਾਨ ਬਣਾ ਲਿਅ ਾਸੀ। ਸਾਲ 2008 ਦੀਆਂ ਪੰਚਾਇਤ ਚੋਣਾਂ `ਚ ਕਮਲ ਕੁਮਾਰ ਕਾਂਗਰਸੀ ਵਰਕਰ ਵਜੋਂ ਪੰਚ ਚੁਣੇ ਗਏ ਸਨ ਪਰ ਉਹ ਕਾਂਗਰਸੀ ਸਰਪੰਚ ਤੋਂ ਖ਼ੁਸ਼ ਨਹੀਂ ਸਨ, ਜਿਸ ਕਾਰਨ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜਾ ਜੁੜੇ ਸਨ।


2013 ਦੀਆਂ ਪੰਚਾਇਤ ਚੋਣਾਂ ਦੌਰਾਨ, ਉਹ ਇਸੇ ਪਿੰਡ ਦੇ ਸਰਪੰਚ ਚੁਣੇ ਗਏ ਸਨ। ਤਦ ਉਨ੍ਹਾਂ ਕਾਂਗਰਸ ਦੇ ਉਮੀਦਵਾਰ ਨੂੰ ਹਰਾਇਆ ਸੀ, ਜੋ ਪਿਛਲੇ 30 ਸਾਲਾਂ ਤੋਂ ਜਿੱਤਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿੰਡ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਹੈ।


ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਉਨ੍ਹਾਂ ਦੀ ਨਿੱਕੀ ਜਿਹੀ ਪਲਾਸਟਿਕ ਵੇਸਟ ਮੈਨੇਜਮੈਂਟ ਫ਼ੈਕਟਰੀ ਹੈ।


ਸ੍ਰੀਮਤੀ ਪ੍ਰੋਮਿਲਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ 50% ਵੋਟਰ ਪੰਜਾਬੀ ਹਨ ਤੇ ਬਾਕੀ ਦੇ ਉੱਤਰ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਤੋਂ ਆ ਕੇ ਵੱਸੇ ਪ੍ਰਵਾਸੀ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡ ਰਾਮਨਗਰ ਨੂੰ ਇੱਕ ਆਦਰਸ਼ ਪਿੰਡ ਵਜੋਂ ਵਿਕਸਤ ਕਰਨਾ ਚਾਹੁੰਦੇ ਹਨ।


ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪਿੰਡ ਦੇ ਪੋਲਿੰਗ ਸਟੇਸ਼ਨ ਦੇ ਬਾਹਰ ਰੋਸ ਮੁਜ਼ਾਹਰਾ ਕਰਦਿਆਂ ਦੋਸ਼ ਲਾਇਆ ਸੀ ਕਿ ਕਾਂਗਰਸੀ ਸਮਰਥਕਾਂ ਨੇ ਜਾਅਲੀ ਵੋਟਾਂ ਭੁਗਤਾਈਆਂ ਸਨ। ਪੁਲਿਸ ਨੂੰ ਤਦ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਵੀ ਕਰਨਾ ਪਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal migrant lady became Sarpanch of Asr village