ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ–ਕੁਝ ਕਹਿੰਦਾ ਹੈ ਅੰਮ੍ਰਿਤਸਰ ਸਥਿਤ ਨਵਜੋਤ ਸਿੰਘ ਸਿੱਧੂ ਦਾ ਖ਼ਾਲੀ ਘਰ?

ਕੀ ਕਹਿੰਦਾ ਹੈ ਅੰਮ੍ਰਿਤਸਰ ਸਥਿਤ ਨਵਜੋਤ ਸਿੰਘ ਸਿੱਧੂ ਦਾ ਘਰ?

ਤਸਵੀਰਾਂ: ਸਮੀਰ ਸਹਿਗਲ

 

 

ਕਿਸੇ ਟੀਵੀ ਚੈਨਲ ਉੱਤੇ ‘ਹਰ ਘਰ ਕੁਛ ਕਹਿਤਾ ਹੈ’ ਨਾਂਅ ਦਾ ਇੱਕ ਹਫ਼ਤਾਵਾਰੀ ਪ੍ਰੋਗਰਾਮ ਬਹੁਤ ਪ੍ਰਚੱਲਿਤ ਹੋਇਆ ਸੀ। ਉਸ ਵਿੱਚ ਕੁਝ ਅਹਿਮ ਫ਼ਿਲਮੀ ਸ਼ਖ਼ਸੀਅਤਾਂ ਦੇ ਉਨ੍ਹਾਂ ਜੱਦੀ–ਪੁਸ਼ਤੀ ਘਰ ਵਿਖਾਏ ਜਾਂਦੇ ਸਨ; ਜਿੱਥੇ ਉਹ ਪੈਦਾ ਹੋਏ ਹੁੰਦੇ ਸਨ। ਧਰਮਿੰਦਰ, ਵਹੀਦਾ ਰਹਿਮਾਨ, ਨਵਾਜ਼ੁੱਦੀਨ ਜਿਹੇ ਬਾਲੀਵੁੱਡ ਦੇ ਕਲਾਕਾਰਾਂ ਦੇ ਬਹੁਤ ਸਾਰੇ ਪੁਸ਼ਤੈਨੀ ਘਰ ਉਸ ਪ੍ਰੋਗਰਾਮ ਵਿੱਚ ਵਿਖਾਏ ਗਏ ਸਨ।

 

 

ਇਸ ਵੇਲੇ ਦੁਰਲੱਭ ਹੋ ਚੁੱਕੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਦਾ ਅੰਮ੍ਰਿਤਸਰ ਸਥਿਤ ਘਰ ਵੀ ਬਿਲਕੁਲ ਉਵੇਂ ਉਸ ਟੀਵੀ ਪ੍ਰੋਗਰਾਮ ਵਾਂਗ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਆਮ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਆਖ਼ਰ ਸ੍ਰੀ ਸਿੱਧੂ ਕਿੱਥੇ ਹਨ ਅਤੇ ਜੇ ਉਹ ਅੰਮ੍ਰਿਤਸਰ ’ਚ ਹਨ ਤਾਂ ਉਹ ਕੀ ਕਰ ਰਹੇ ਹਨ।

 

 

ਇਹੋ ਕੁਝ ਜਾਣਨ ਦੀ ਖ਼ਾਹਿਸ਼ ਲੈ ਕੇ ਅੱਜ ‘ਹਿੰਦੁਸਤਾਨ ਟਾਈਮਜ਼’ ਦੇ ਅੰਮ੍ਰਿਤਸਰ ਸਥਿਤ ਪ੍ਰਤੀਨਿਧ ਸੁਰਜੀਤ ਸਿੰਘ ਵੀ ਸ੍ਰੀ ਸਿੱਧੂ ਦੀ ਕੋਠੀ ਪੁੱਜੇ ਪਰ ਉਹ ਸੁੰਨਸਾਨ ਪਈ ਸੀ। ਕੁਝ ਟੀਵੀ ਚੈਨਲਾਂ ਦੇ ਪੱਤਰਕਾਰ ਉੱਥੇ ਮੌਜੂਦ ਸਨ

 

 

ਸੁਰੱਖਿਆ ਗਾਰਡਾਂ ਨੇ ਕੋਠੀ ਦੇ ਗੇਟ ਨੂੰ ਅੰਦਰੋਂ ਜਿੰਦਰਾ ਲਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ਜੋੜੀ ਇਸ ਵੇਲੇ ਘਰ ’ਚ ਨਹੀਂ ਹੈ।

 

 

ਟੀਵੀ ਚੈਨਲਾਂ ਦੇ ਪੱਤਰਕਾਰ ਗੇਟ ਦੇ ਉੱਪਰੋਂ ਹੀ ਕੋਠੀ ਅੰਦਰਲੇ ਵਿਹੜੇ ਦੀਆਂ ਤਸਵੀਰਾਂ ਲੈ ਕੇ ਪਰਤ ਰਹੇ ਹਨ।

ਕੀ–ਕੁਝ ਕਹਿੰਦਾ ਹੈ ਅੰਮ੍ਰਿਤਸਰ ਸਥਿਤ ਨਵਜੋਤ ਸਿੰਘ ਸਿੱਧੂ ਦਾ ਖ਼ਾਲੀ ਘਰ?

 

ਉਸ ਘਰ ਅੰਦਰੋਂ ਇੱਕ ਨੌਜਵਾਨ ਬਾਹਰ ਆਉਂਦਾ ਦਿਸਿਆ। ਉਸ ਤੋਂ ਇੱਥੇ ਆਉਣ ਦਾ ਕਾਰਨ ਪੁੱਛਿਆ ਗਿਆ, ਤਾਂ ਉਸ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਆਇਆ ਸੀ ਪਰ ਹੁਣ ਉਸ ਨੂੰ ਬੇਰੰਗ ਪਰਤਣਾ ਪੈ ਰਿਹਾ ਹੈ।

 

 

ਸ੍ਰੀ ਸਿੱਧੂ ਦੀਆਂ ਦੋ ਕਾਰਾਂ ਤੇ ਇੱਕ ਪਾਇਲਟ ਜਿਪਸੀ ਘਰ ਅੰਦਰ ਖੜ੍ਹੀ ਵਿਖਾਈ ਦੇ ਰਹੀਆਂ ਹਨ।

 

 

ਸ੍ਰੀ ਸਿੱਧੂ ਦਾ ਖ਼ਾਲੀ ਪਿਆ ਘਰ ਵੀ ਬਹੁਤ ਕੁਝ ਕਹਿੰਦਾ ਜਾਪਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What is saying home of Navjot Singh Sidhu in Amritsar