ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਕਹਿੰਦੀ ਹੈ ਫ਼ਤਿਹਵੀਰ ਬਾਰੇ PGI ਦੇ ਡਾਕਟਰਾਂ ਦੀ ਰਿਪੋਰਟ, ….ਪੜ੍ਹੋ

ਕੀ ਕਹਿੰਦੀ ਹੈ ਫ਼ਤਿਹਵੀਰ ਬਾਰੇ PGI ਦੇ ਡਾਕਟਰਾਂ ਦੀ ਰਿਪੋਰਟ, ….ਪੜ੍ਹੋ

ਪੰਜਾਬ ਦੇ ਜ਼ਿਲ੍ਹਾ ਸੰਗਰੂਰ ’ਚ ਪੁਲਿਸ ਥਾਣਾ ਚੀਮਾ ਇਲਾਕੇ ਅਧੀਨ ਪੈਂਦੇ ਪਿੰਡ ਭਗਵਾਨਪੁਰਾ ਦੇ 2 ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ 6ਵੇਂ ਦਿਨ ਦੀ ਸਵੇਰ ਨੂੰ ਬੋਰਵੈੱਲ ਵਿੱਚੋਂ ਅੱਜ ਸਵੇਰੇ 5 ਤੋਂ 5:15 ਦਰਮਿਆਨ ਬਹੁਤ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਉਸ ਨੂੰ ਸਵੇਰੇ 7:24 ਵਜੇ ਚੰਡੀਗੜ੍ਹ ਸਥਿਤ ਪੀਜੀਆਈ (PGI) ਸਥਿਤ ਬੱਚਿਆਂ ਦੇ ਐਮਰਜੈਂਸੀ ਵਾਰਡ ਦੇ ਡਾਕਟਰਾਂ ਕੋਲ ਲਿਆਂਦਾ ਗਿਆ।

 

 

ਪੀਜੀਆਈਐੱਮਈਆਰ (PGIMER – ਪੋਸਟ ਗ੍ਰੈਜੂਏਟ ਇੰਸਟੀਚਿਊਟ ਐਂਡ ਮੈਡੀਕਲ ਐਜੂਕੇਸ਼ਨਲ ਰਿਸਰਚ) ਦੇ ਡਾਕਟਰਾਂ ਨੇ ਬੱਚੇ ਫ਼ਤਿਹਵੀਰ ਬਾਰੇ ਆਪਣੀ ਰਿਪੋਰਟ ’ਚ ਲਿਖਿਆ ਹੈ ਕਿ – ‘ਫ਼ਤਿਹਵੀਰ ਸਿੰਘ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਚੁੱਕੀ ਸੀ। ਉਸ ਨੂੰ ਦਾਖ਼ਲ ਕਰਨ ਸਮੇਂ ਉਸ ਦੀ ਨਬਜ਼ ਨਹੀਂ ਚੱਲ ਰਹੀ ਸੀ, ਸਾਹ ਨਹੀਂ ਚੱਲ ਰਿਹਾ ਸੀ, ਉਸ ਦੇ ਦਿਲ ਵਿੱਚ ਕੋਈ ਧੜਕਣ ਜਾਂ ਗਤੀਵਿਧੀ ਨਹੀਂ ਸੀ। ਇਸੇ ਲਈ ਉਸ ਨੂੰ ‘ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ’ ਕਰਾਰ ਦਿੱਤਾ ਗਿਆ।’

 

 

ਪੁਲਿਸ ਨੇ PGI ਦੇ ਫ਼ਾਰੈਂਸਿਕ ਮੈਡੀਸਨ ਵਿਭਾਗ ਨੂੰ ਬੱਚੇ ਦੀ ਮ੍ਰਿਤਕ ਦੇਹ ਦਾ ਪੋਸਟ–ਮਾਰਟਮ ਨਿਰੀਖਣ ਕਰਨ ਦੀ ਬੇਨਤੀ ਕੀਤੀ। ਇਹ ਪੋਸਟ–ਮਾਰਟਮ ਸਵੇਰੇ 11:15 ਵਜੇ ਡਾਕਟਰਾਂ ਦੇ ਇੱਕ ਪੈਨਲ ਵੱਲੋਂ ਕੀਤਾ ਗਿਆ। ਇਸ ਪੈਨਲ ਵਿੱਚ ਪ੍ਰੋ. ਅਤੇ ਹੈੱਡ ਡਾ. ਵਾਈਐੱਸ ਬਾਂਸਲ ਅਤੇ ਅਸਿਸਟੈਂਟ ਪ੍ਰੋਫ਼ੈਸਰ ਡਾ. ਸੇਂਥਿਲ ਕੁਮਾਰ ਨੇ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What PGI Doctors Report says about Fatehveer Read here