ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਮੁੱਖ ਸਕੱਤਰ ਤੇ ਕੈਬਿਨੇਟ ਮੰਤਰੀਆਂ ਵਿਚਾਲੇ ਟਕਰਾਅ ਦਾ ਆਖ਼ਰ ਕੀ ਹੱਲ?

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ

ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਪੰਜਾਬ ਦੇ ਕੈਬਿਨੇਟ ਮੰਤਰੀਆਂ ਵਿਚਾਲੇ ਟਕਰਾਅ ਪੈਦਾ ਹੋਣਾ ਕੋਈ ਬਹੁਤਾ ਵਧੀਆ ਸੰਕੇਤ ਨਹੀਂ ਹੈ। ਅਜਿਹਾ ਟਕਰਾਅ ਪੈਦਾ ਨਹੀਂ ਹੋਣਾ ਚਾਹੀਦਾ ਸੀ। ਇਹ ਰਾਜ ਦੇ ਨਿਵਾਸੀਆਂ ਲਈ ਮੰਦਭਾਗੀ ਸਥਿਤੀ ਹੋ ਸਕਦੀ ਹੈ ਕਿਉਂਕਿ ਇਸ ਟਕਰਾਅ ਦਾ ਨੁਕਸਾਨ ਅੰਤ ਨੂੰ ਆਮ ਜਨਤਾ ਹੀ ਝੱਲੇਗੀ।

 

 

ਉੱਚ–ਪੱਧਰ ਦੇ ਅਧਿਕਾਰੀਆਂ ਤੇ ਮੰਤਰੀਆਂ ਵਿਚਾਲੇ ਕਥਿਤ ਹਉਮੈ ਦੀ ਜੰਗ ਛੇਤੀ ਕਿਤੇ ਖ਼ਤਮ ਨਹੀਂ ਹੋਇਆ ਕਰਦੀ। ਜੇ ਅੱਜ ਸ਼ਾਂਤ ਵੀ ਹੋ ਗਈ, ਤਾਂ ਅੰਦਰਖਾਤੇ ਸੁਲਘਦੀ ਰਹਿੰਦੀ ਹੈ। ਅਧਿਕਾਰੀ ਵਰਗ ਮਨ ਵਿੱਚ ਕਿੜ ਰੱਖ ਸਕਦਾ ਹੈ। ਖੈਰ… ਕੱਲ੍ਹ ਸੋਮਵਾਰ ਨੂੰ ਪੰਜਾਬ ਕੈਬਿਨੇਟ ਦੀ ਮੀਟਿੰਗ ਵਿੱਚ ਮੰਤਰੀਆਂ ਨੇ ਇਸ ਮਾਮਲੇ ਦਾ ਹੱਲ ਲੰਭਣ ਦੀ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਛੱਡ ਦਿੱਤੀ।

 

 

ਮੁੱਖ ਮੰਤਰੀ ਨੂੰ ਕੋਈ ਅਜਿਹਾ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਅੱਗੇ ਤੋਂ ਮੰਤਰੀਆਂ ਤੇ ਸਕੱਤਰਾਂ ਦੇ ਪੱਧਰ ’ਤੇ ਅਜਿਹੇ ਕੋਈ ਹਾਲਾਤ ਪੈਦਾ ਨਾ ਹੋਣ। ਹੁਣ ਮੁੱਖ ਸੁਆਲ ਇਹੋ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਟਕਰਾਅ ਦਾ ਆਖ਼ਰ ਕੀ ਹੱਲ ਲੱਭਣਗੇ?

 

 

ਕੱਲ੍ਹ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਜੇ ਕਰਨ ਅਵਤਾਰ ਸਿੰਘ ਕੈਬਿਨੇਟ ਦੀ ਮੀਟਿੰਗ ਵਿੱਚ ਆਉਣਗੇ, ਤਾਂ ਉਹ ਇਸ ਮੀਟਿੰਗ ’ਚ ਭਾਗ ਨਹੀਂ ਲੈਣਗੇ।

 

 

ਕੁਝ ਅਜਿਹਾ ਹੀ ਰੁਖ਼ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਸਨ। ਕੱਲ੍ਹ ਦੀ ਕੈਬਿਨੇਟ ਮੀਟਿੰਗ ਵਿੱਚ ਸ੍ਰੀ ਕਰਨ ਅਵਤਾਰ ਸਿੰਘ ਦਾ ਥਾਂ ਸਤੀਸ਼ ਚੰਦਰਾ ਨੇ ਕੈਬਿਨੇਟ ਸਕੱਤਰ ਦੀ ਭੂਮਿਕਾ ਨਿਭਾਈ।

 

 

ਉਂਝ ਪੰਜਾਬ ਸਰਕਾਰ ਦੀ ਤਰਫ਼ੋਂ ਤਾਂ ਇਹੋ ਆਖਿਆ ਗਿਆ ਕਿ ਸ੍ਰੀ ਕਰਨ ਅਵਤਾਰ ਸਿੰਘ ਨੇ ਮੁੱਖ ਮੰਤਰੀ ਤੋਂ ਅੱਧੇ ਦਿਨ ਦੀ ਛੁੱਟੀ ਲਈ ਸੀ; ਜਿਸ ਕਾਰਨ ਉਹ ਮੀਟਿੰਗ ’ਚ ਮੌਜੂਦ ਨਹੀਂ ਸਨ।

 

 

ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਸਕੱਤਰ ਦਾ ਰਵੱਈਆ ਕੁਝ ਅਜਿਹਾ ਰਿਹਾ ਹੈ ਕਿ ਉਨ੍ਹਾਂ ਸਾਹਮਣੇ ਕੈਬਿਨੇਟ ਦਾ ਕੋਈ ਮਹੱਤਵ ਨਹੀਂ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਉਨ੍ਹਾਂ ਪ੍ਰਸਤਾਵ ਰੱਖਿਆ ਹੈ ਕਿ ਜੇ ਕੈਬਿਨੇਟ ਦੀ ਮੀਟਿੰਗ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਸ਼ਾਮਲ ਹੁੰਦੇ ਹਨ, ਤਾਂ ਉਹ ਉਸ ਵਿੱਚ ਸ਼ਾਮਲ ਨਹੀਂ ਹੋਣਗੇ।

 

 

ਉੱਧਰ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਵੀ ਕਿਹਾ ਕਿ ਉਹ ਵੀ ਕੈਬਿਨੇਟ ਦੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ। ਮੰਤਰੀਆਂ ਦੇ ਇਸ ਰੁਖ਼ ਕਾਰਨ ਹੀ ਕੈਬਿਨੇਟ ਦੀ ਮੀਟਿੰਗ ਵਿੱਚ ਆਖ਼ਰ ਮੁੱਖ ਮੰਤਰੀ ਨੂੰ ਇਹ ਆਖਣਾ ਪਿਆ ਕਿ ਤੁਸੀਂ ਆਪਣਾ ਬਿਆਨ ਰਿਕਾਰਡ ਕਰਵਾ ਦੇਵੋ। ਮੰਤਰੀਆਂ ਨੇ ਮੁੱਖ ਸਕੱਤਰ ਬਾਰੇ ਆਪਣਾ ਬਿਆਨ ਦਰਜ ਕਰਵਾ ਦਿੱਤਾ; ਜਿਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਹੁਣ ਇਸ ਮਾਮਲੇ ਨੂੰ ਖੁਦ ਵੇਖਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What should be the solution of Confrontation unfortunate between Punjab Chief Secretary and Cabinet Ministers