ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਬਣੇਗਾ ਫ਼ਰੀਦਕੋਟ ਦੀ 20,000 ਕਰੋੜ ਦੀ ਸ਼ਾਹੀ ਸੰਪਤੀ ਦੇ ਵਾਰਸ ਦੇ ਕੇਸ ਦਾ?

ਕੀ ਬਣੇਗਾ ਫ਼ਰੀਦਕੋਟ ਦੀ 20,000 ਕਰੋੜ ਦੀ ਸ਼ਾਹੀ ਸੰਪਤੀ ਦੇ ਵਾਰਸ ਦੇ ਕੇਸ ਦਾ?

ਫ਼ਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਛੋਟੀ ਧੀ ਦੀਪਇੰਦਰ ਕੌਰ ਮਹਿਤਾਬ (82) ਦਾ ਐਤਵਾਰ ਦੁਪਹਿਰ ਨੂੰ ਦੇਹਾਂਤ ਹੋ ਗਿਆ। ਉਹ ਪੱਛਮੀ ਬੰਗਾਲ ਦੇ ਵਰਧਮਾਨ ਦੇ ਸ਼ਾਹੀ ਘਰਾਣੇ `ਚ ਵਿਆਹੇ ਹੋਏ ਸਨ ਤੇ ਇਨ੍ਹੀਂ ਦਿਨੀਂ ਫ਼ਰੀਦਕੋਟ ਆਏ ਹੋਏ ਸਨ।


ਉਨ੍ਹਾਂ ਦਾ ਇਸ ਵੇਲੇ ਆਪਣੀ ਸਕੀ ਭੈਣ ਅੰਮ੍ਰਿਤ ਕੌਰ ਤੇ ਚਚੇਰੇ ਭਰਾ ਅਮਰਿੰਦਰ ਸਿੰਘ ਬਰਾੜ ਨਾਲ 20,000 ਕਰੋੜ ਰੁਪਏ ਦੀ ਸ਼ਾਹੀ ਜਾਇਦਾਦ ਦਾ ਕੇਸ ਅਦਾਲਤ `ਚ ਚੱਲ ਰਿਹਾ ਸੀ। ਇਹ ਸਾਰੀ ਜਾਇਦਾਦ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਹੈ ਪਰ ਉਨ੍ਹਾਂ ਦੀ ਔਲਾਦ ਨੂੰ ਇਹ ਪੂਰੀ ਤਰ੍ਹਾਂ ਨਸੀਬ ਨਹੀਂ ਹੋ ਸਕੀ। ਇਹ ਸਾਰੀ ਜਾਇਦਾਦ ਫ਼ਰੀਦਕੋਟ ਰਿਆਸਤ ਦੇ ਨਾਂਅ `ਤੇ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ `ਚ ਸਥਿਤ ਹੈ।


ਇਸ ਸਾਰੀ ਜਾਇਦਾਦ ਦੀ ਦੇਖਭਾਲ ਲਈ ਮਹਾਰਾਵਲ ਖੀਵਾਜੀ ਟਰੱਸਟ ਵੀ ਬਣਾਇਆ ਗਿਆ ਸੀ; ਜਿਸ ਦੀ ਚੇਅਰਪਰਸਨ ਖ਼ੁਦ ਦੀਪਇੰਦਰ ਕੌਰ ਮਹਿਤਾਬ ਸਨ ਪਰ ਇਸ ਵੇਲੇ ਇਹ ਟਰੱਸਟ ਸਰਗਰਮ ਨਹੀ਼ ਸੀ। 


ਸ਼ਹਿਜ਼ਾਦੀ ਦੀਪਇੰਦਰ ਕੌਰ ਹਰ ਸਾਲ ਸਿਤੰਬਰ ਮਹੀਨੇ ਹੋਣ ਵਾਲੇ ਬਾਬਾ ਫ਼ਰੀਦ ਮੇਲੇ `ਚ ਭਾਗ ਲੈਣ ਲਈ ਆਉਂਦੇ ਸਨ ਪਰ ਇਸ ਵਾਰ ਉਹ ਮੇਲੇ `ਚ ਪੁੱਜ ਨਹੀਂ ਸਕੇ ਸਨ। ਬੀਤੀ 17 ਅਕਤੂਬਰ ਨੂੰ ਆਪਣੇ ਪਿਤਾ ਦੇ ਬਰਸੀ ਸਮਾਰੋਹ `ਚ ਭਾਗ ਲੈਣ ਲਈ ਉਹ 11 ਅਕਤੂਬਰ ਨੂੰ ਫ਼ਰੀਦਕੋਟ ਆਏ ਸਨ। ਇਸ ਦੌਰਾਨ ਉਹ ਇੱਥੇ ਅਚਾਨਕ ਬੀਮਾਰ ਹੋ ਗਏ ਤੇ ਐਤਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅੱਜ ਅੰਤਿਮ ਸਸਕਾਰ ਮੌਕੇ ਸ੍ਰੀਮਤੀ ਦੀਪਇੰਦਰ ਕੌਰ ਦੀ ਧੀ ਨਿਸ਼ਾ ਤੇ ਬੇਟਾ ਜੈਚੰਦ ਮਹਿਤਾਬ ਵੀ ਮੌਕੇ `ਤੇ ਮੌਜੂਦ ਸਨ।


ਹੁਣ ਆਮ ਲੋਕਾਂ ਦੀ ਦਿਲਚਸਪੀ ਇਸ ਗੱਲ `ਚ ਜ਼ਰੂਰ ਰਹਿ ਗਈ ਹੈ ਕਿ 20,000 ਕਰੋੜ ਰੁਪਏ ਦੀ ਸ਼ਾਹੀ ਜਾਇਦਾਦ ਦਾ ਕਾਨੂੰਨੀ ਵਾਰਸ ਹੁਣ ਕੌਣ ਹੋਵੇਗਾ। ਵੱਡੀ ਭੈਣ ਅੰਮ੍ਰਿਤ ਕੌਰ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਨੇ ਬੇਦਖ਼ਲ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਕਿਸੇ ਸ਼ਾਹੀ ਖ਼ਾਨਦਾਨ ਵਿੱਚ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਨਹੀਂ ਰਚਾਇਆ ਸੀ।


   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:what will haappen to heir case of 20000 crore property