ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਜਦੋਂ ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਸੈਂਕੜੇ ਕਿਲੋਮੀਟਰ ਪੈਦਲ ਚੱਲਣਾ ਪਿਆ

…ਜਦੋਂ ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਸੈਂਕੜੇ ਕਿਲੋਮੀਟਰ ਪੈਦਲ ਚੱਲਣਾ ਪਿਆ

ਇਸ ਵੇਲੇ ਨਾਭਾ ’ਚ ਰਹਿ ਰਹੇ ਵਪਾਰੀ ਸ੍ਰੀ ਸੁਰਜੀਤ ਸਿੰਘ (66) ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੌਰਾਨ ਆਪਣੀਆਂ ਦੋ ਜਵਾਨ ਭੈਣਾਂ ਤੇ 23 ਸਾਲਾਂ ਦੇ ਇੱਕ ਭਰਾ ਨੂੰ ਗੁਆਇਆ ਸੀ। ਉਨ੍ਹਾਂ ਦੱਸਿਆ ਕਿ ਤਦ ਜਦੋਂ ਉਹ ਬਿਲਕੁਲ ਹੀ ਉੱਜੜ ਗਏ ਸਨ; ਤਦ ਉਨ੍ਹਾਂ ਦੇ ਪੈਰ ’ਚ ਚੱਪਲਾਂ ਵੀ ਨਹੀਂ ਸਨ। ਉਨ੍ਹਾਂ ਕਿਸੇ ਦੀਆਂ ਦਾਨ ਕੀਤੀਆਂ ਚੱਪਲਾਂ ਪਾ ਕੇ ਦਿੱਲੀ ਤੋਂ ਪੈਦਲ ਰੇਵਾੜੀ ਤੱਕ ਲਗਭਗ 102 ਕਿਲੋਮੀਟਰ ਪੈਦਲ ਚੱਲ ਕੇ ਗਏ ਸਨ। ਬਾਅਦ ’ਚ ਉਹ ਨਾਭਾ ਪੁੱਜੇ ਸਨ; ਜਿੱਥੇ ਉਨ੍ਹਾਂ ਦੇ ਅੰਕਲ ਰਹਿੰਦੇ ਸਨ। ਉਦੋਂ ਉਨ੍ਹਾਂ ਨਾਲ ਉਨ੍ਹਾਂ ਦੇ ਚਾਰ ਹੋਰ ਭੈਣ–ਭਰਾ ਤੇ ਮਾਪੇ ਵੀ ਸਨ।

 

 

ਸ੍ਰੀ ਸੁਰਜੀਤ ਸਿੰਘ ਨੇ ਨਾਭਾ ’ਚ ਆ ਕੇ ਆਪਣਾ ਕੱਪੜੇ ਦਾ ਕਾਰੋਬਾਰ ਸਿਫ਼ਰ ਤੋਂ ਦੋਬਾਰਾ ਸ਼ੁਰੂ ਕੀਤਾ ਸੀ। ਅੱਜ ਨਾਭਾ ’ਚ ਉਨ੍ਹਾਂ ਦੀ ਇੱਜ਼ਤ ਹੈ। ਉਨ੍ਹਾਂ ਦਾ ਆਪਣਾ ਇੱਕ ਕਲਾਥ–ਸਟੋਰ ਹੈ ਤੇ ਉਹ ਸ਼ਹਿਰ ਦੇ ਕੁਝ ਚੋਟੀ ਦੇ ਕਾਰੋਬਾਰੀਆਂ ’ਚੋਂ ਹਨ।

 

 

ਸ੍ਰੀ ਸੁਰਜੀਤ ਸਿੰਘ ਨੇ ਦੱਸਿਆ ਕਿ – ‘1984 ਦਾ ਸਿੱਖ ਕਤਲੇਆਮ ਬਹੁਤ ਹੀ ਡਰਾਉਣਾ ਸੀ। ਦੰਗਾਕਾਰੀਆਂ ਨੇ ਸਾਡੀਆਂ ਦੋ ਦੁਕਾਨਾਂ ਲੁੱਟ ਲਈਆਂ ਸਨ ਤੇ ਫਿਰ ਉਨ੍ਹਾਂ ਨੂੰ ਅੱਗ ਲਾ ਦਿੱਤੀ ਸੀ। ਉਨ੍ਹਾਂ ਨੇ ਮੇਰੀਆਂ ਦੋ ਭੈਣਾਂ ਤੇ ਇੱਕ ਭਰਾ ਦਾ ਕਤਲ ਕੀਤਾ। ਉਨ੍ਹਾਂ ਨੇ ਸਾਡਾ ਘਰ ਵੀ ਸਾੜ ਦਿੱਤਾ ਸੀ। ਬੱਸ ਸਾਡੇ ਤਨ ਉੱਤੇ ਜਿਹੜੇ ਕੱਪੜੇ ਸਨ; ਉਸ ਤੋਂ ਇਲਾਵਾ ਉਦੋਂ ਸਾਡੇ ਪੱਲੇ ਹੋਰ ਕੁਝ ਬਾਕੀ ਨਹੀਂ ਰਹਿ ਗਿਆ ਸੀ। ਰੇਵਾੜੀ ’ਚ ਮੈਨੂੰ ਇੱਕ ਦਿਆਲੂ ਇਨਸਾਨ ਨੇ ਚੱਪਲਾਂ ਦੀ ਇੱਕ ਜੋੜੀ ਦਾਨ ਕੀਤੀ ਸੀ। ਉਦੋਂ ਮੇਰਾ ਨਵਾਂ–ਨਵਾਂ ਵਿਆਹ ਹੋਇਆ ਸੀ।’

 

 

ਆਪਣੇ ਸੰਘਰਸ਼ ਦੀ ਗਾਥਾ ਬਿਆਨਦਿਆਂ ਸ੍ਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਭਰਾਵਾਂ ਸੁਰਿੰਦਰ ਸਿੰਘ ਤੇ ਹਰਮਿੰਦਰ ਸਿੰਘ ਨਾਲ ਮਿਲ ਕੇ ਨਾਭਾ ’ਚ ਕੱਪੜੇ ਦਾ ਕਾਰੋਬਾਰ ਅਰੰਭਿਆ ਸੀ। ਉਦੋਂ ਉਹ ਸਾਇਕਲਾਂ ’ਤੇ ਲਾਗਲੇ ਪਿੰਡਾਂ ਵਿੱਚ ਕੱਪੜਾ ਵੇਚਣ ਜਾਂਦੇ ਹੁੰਦੇ ਸਨ। ਤਦ ਉਨ੍ਹਾਂ ਆਪਣੇ ਕੁਝ ਰਿਸ਼ਤੇਦਾਰਾਂ ਤੋਂ ਕਰਜ਼ਾ ਲਿਆ ਤੇ ਦਿੱਲੀ ਵਾਲਾ ਘਰ ਵੇਚਿਆ।

 

 

ਹੌਲੀ–ਹੌਲੀ ਜ਼ਿੰਦਗੀ ਦਾ ਪਹੀਆ ਮੁੜ ਤੇਜ਼ੀ ਨਾਲ ਘੁੰਮਣ ਲੱਗਾ। ਇੱਕ ਛੋਟੀ ਦੁਕਾਨ ਖੋਲ੍ਹ ਲਈ। ਸ੍ਰੀ ਸੁਰਜੀਤ ਸਿੰਘ ਨੇ ਦੱਸਿਆ ਕਿ – ‘ਹੁਣ ਸਾਡੇ ਕੋਲ ਦਿੱਲੀ ਨਾਲੋਂ ਵਧੇਰੇ ਕਾਰੋਬਾਰ ਹੈ। ਅਸੀਂ ਹੁਣ ਥੋਕ ਤੇ ਪ੍ਰਚੂਨ ਦੋਵੇਂ ਤਰ੍ਹਾਂ ਦੇ ਗਾਹਕਾਂ ਲਈ ਕੰਮ ਕਰਦੇ ਹਾਂ। ਤਿੰਨੇ ਭਰਾਵਾਂ ਦੇ ਵੱਖੋ–ਵੱਖਰੇ ਕਾਰੋਬਾਰ ਹਨ।’

 

 

ਸ੍ਰੀ ਸੁਰਜੀਤ ਸਿੰਘ ਨੇ ਦੱਆ ਕਿ ਉਨ੍ਹਾਂ ਦੇ ਪਿਤਾ ਗਿਆਨ ਸਿੰਘ ਦਿੱਲੀ ’ਚ ਹੀ ਕਾਰੋਬਾਰ ਮੁੜ ਜਮਾਉਣਾ ਚਾਹੁੰਦੇ ਸਨ ਪਰ ਕੋਈ ਵੀ ਬੱਚਾ ਇਸ ਲਈ ਰਾਜ਼ੀ ਨਹੀਂ ਹੋਇਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Delhi Sikh Masaccre victims had to walk on foot hundreds of kilometres