ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

...ਜਦੋਂ ਦਿਲਜੀਤ ਦੋਸਾਂਝ ਨੇ ਚੁੰਮ ਲਈ ਸੰਦੀਪ ਸਿੰਘ ਦੀ ਖ਼ਾਸ ਹਾਕੀ

ਸੰਦੀਪ ਸਿੰਘ ਦੇ ਪਿਤਾ ਵੱਲੋਂ ਭੇਟ ਕੀਤੀ ਹਾਕੀ ਮੀਡੀਆ ਨੂੰ ਵਿਖਾਉਂਦੇ ਹੋਏ ਦਿਲਜੀਤ ਦੋਸਾਂਝ

1 / 2ਸੰਦੀਪ ਸਿੰਘ ਦੇ ਪਿਤਾ ਵੱਲੋਂ ਭੇਟ ਕੀਤੀ ਹਾਕੀ ਮੀਡੀਆ ਨੂੰ ਵਿਖਾਉਂਦੇ ਹੋਏ ਦਿਲਜੀਤ ਦੋਸਾਂਝ

ਹਰਿਆਣਾ ਦੇ ਕੁਰੂਕਸ਼ੇਤਰ ਜਿ਼ਲ੍ਹੇ ਦੇ ਕਸਬੇ ਸ਼ਾਹਬਾਦ ਮਾਰਕੰਡਾ `ਚ ਸਥਿਤ ਸੰਦੀਪ ਸਿੰਘ ਦੀ ਰਿਹਾਇਸ਼ਗਾਹ

2 / 2ਹਰਿਆਣਾ ਦੇ ਕੁਰੂਕਸ਼ੇਤਰ ਜਿ਼ਲ੍ਹੇ ਦੇ ਕਸਬੇ ਸ਼ਾਹਬਾਦ ਮਾਰਕੰਡਾ `ਚ ਸਥਿਤ ਸੰਦੀਪ ਸਿੰਘ ਦੀ ਰਿਹਾਇਸ਼ਗਾਹ

PreviousNext

-- ਦਿਲਜੀਤ ਦੋਸਾਂਝ ਸ਼ਾਹਬਾਦ ਪੁੱਜੇ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਘਰ

-- ਸੰਦੀਪ ਸਿੰਘ ਦੇ ਜੀਵਨ `ਤੇ ਆਧਾਰਤ ਫਿ਼ਲਮ ‘ਸੂਰਮਾ` ਹੋ ਰਹੀ ਹੈ 13 ਜੁਲਾਈ ਨੂੰ ਰਿਲੀਜ਼

 

ਪੰਜਾਬੀ ਫਿ਼ਲਮਾਂ ਦੇ ਸਟਾਰ ਕਲਾਕਾਰ ਦਿਲਜੀਤ ਦੋਸਾਂਝ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਉੱਘੇ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਇੱਥੇ ਸਥਿਤ ਘਰ ਪੁੱਜੇ। ਆਉਂਦੀ 13 ਜੁਲਾਈ ਨੂੰ ਦਿਲਜੀਤ ਦੀ ਜਿਹੜੀ ਪੰਜਾਬੀ ਫਿ਼ਲਮ ‘ਸੂਰਮਾ` ਰਿਲੀਜ਼ ਹੋ ਰਹੀ ਹੈ, ਉਹ ਅਸਲ `ਚ ਸੰਦੀਪ ਸਿੰਘ ਦੇ ਜੀਵਨ `ਤੇ ਹੀ ਆਧਾਰਤ ਹੈ। ਸੰਦੀਪ ਸਿੰਘ ਭਾਰਤੀ ਹਾਕੀ ਦੇ ਉੱਘੇ ਫ਼ੁੱਲ ਬੈਕ ਅਤੇ ਪੈਨਲਟੀ ਕਾਰਨਰ ਦੇ ਮਾਹਿਰ ਰਹੇ ਹਨ।

ਦਿਲਜੀਤ ਦੋਸਾਂਝ ਦੇ ਪੁੱਜਣ `ਤੇ ਸੰਦੀਪ ਸਿੰਘ ਦੇ ਪਿਤਾ ਸ੍ਰੀ ਗੁਰਚਰਨ ਸਿੰਘ ਅਤੇ ਉਨ੍ਹਾਂ ਦੀ ਮਾਤਾ ਦਲਜੀਤ ਕੌਰ ਨੇ ਘਰ ਦੀ ਸਰਦਲ਼ `ਤੇ ਸੁਆਗਤ ਕੀਤਾ। ਦਿਲਜੀਤ ਤੇ ਸੰਦੀਪ ਸਿੰਘ ਦੋਵਾਂ ਨੇ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ। ਦਿਲਜੀਤ ਸਿੰਘ ਨੇ ਸੰਦੀਪ ਸਿੰਘ ਅਤੇ ਸ੍ਰੀ ਗੁਰਚਰਨ ਸਿੰਘ ਹੁਰਾਂ ਦਾ ਮੂੰਹ ਮਿੱਠਾ ਕਰਵਾਇਆ।

ਫਿਰ ਪਿਤਾ ਸ੍ਰੀ ਗੁਰਚਰਨ ਸਿੰਘ ਨੇ ਦਿਲਜੀਤ ਦੋਸਾਂਝ ਨੂੰ ਉਹ ਹਾਕੀ ਭੇਟ ਕੀਤੀ, ਜਿਸ ਨਾਲ ਸੰਦੀਪ ਸਿੰਘ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਦਿਲਜੀਤ ਨੂੰ ਆਪਣੀ ਇਸ ਨਵੀਂ ਫਿ਼ਲਮ ਰਾਹੀਂ ਹੋਰ ਮੱਲਾਂ ਮਾਰਨ ਦਾ ਆਸ਼ੀਰਵਾਦ ਦਿੱਤਾ।

ਦਿਲਜੀਤ ਦੋਸਾਂਝ ਨੇ ਭਾਵੁਕ ਹੁੰਦਿਆਂ ਸੰਦੀਪ ਸਿੰਘ ਦੀ ਉਸ ਵਿਸ਼ੇਸ਼ ਹਾਕੀ ਨੂੰ ਆਪਣੇ ਮੱਥੇ ਨਾਲ ਛੁਹਾ ਕੇ ਚੁੰਮਿਆ ਤੇ ਫਿਰ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਆਖਿਆ ਕਿ ਇਹ ਇੱਕ ਇਤਿਹਸਾਕ ਹਾਕੀ ਹੈ, ਜਿਸ ਨਾਲ ਸੰਦੀਪ ਸਿੰਘ ਨੇ ਗੋਲ਼ ਕੀਤੇ ਹਨ ਤੇ ਨੈੱਟ ਪਾੜੇ ਹਨ। ਉਨ੍ਹਾਂ ਦੱਸਿਆ ਕਿ ਡ੍ਰੈਗ ਫ਼ਲਿਕ ਵਿੱਚ 145 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦਾ ਰਿਕਾਰਡ ਸਮੁੱਚੇ ਵਿਸ਼ਵ `ਚ ਹਾਲੇ ਤੱਕ ਕੋਈ ਨਹੀਂ ਤੋੜ ਸਕਿਆ।

ਇੱਥੇ ਵਰਨਣਯੋਗ ਹੈ ਕਿ ਜਨਵਰੀ 2004 `ਚ ਸੰਦੀਪ ਸਿੰਘ ਨੇ ਇਪੋਹ ਵਿਖੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੌਰਾਨ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਿਆ ਸੀ। ਜਨਵਰੀ 2009 `ਚ ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਬਣੇ ਸਨ। ਉਨ੍ਹਾਂ ਦੀ ਵਧੀਆ ਕਪਤਾਨੀ ਹੇਠ ਹੀ ਭਾਰਤ ਟੀਮ ਉਸ ਵਰ੍ਹੇ ਦਾ ਸੁਲਤਾਨ ਅਜ਼ਲਾਨ ਸ਼ਾਹ ਕੱਪ ਜਿੱਤਣ ਵਿੱਚ ਸਫ਼ਲਹ ੋ ਸਕੀ ਸੀ। ਤਦ ਭਾਰਤੀ ਟੀਮ ਨੇ ਮਲੇਸ਼ੀਆ ਨੂੰ ਹਰਾਇਆ ਸੀ। ਭਾਰਤ ਪੂਰੇ 13 ਸਾਲਾਂ ਮਗਰੋਂ ਇਹ ਕੱਪ ਦੋਬਾਰਾ ਜਿੱਤਣ ਵਿੱਚ ਸਫ਼ਲ ਹੋ ਸਕਿਆ ਸੀ। ਸੰਦੀਪ ਸਿੰਘ ਨੇ ਹੀ ਤਦ ਸਭ ਤੋਂ ਵੱਧ ਗੋਲ਼ ਵੀ ਕੀਤੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:when Diljit Dosanjh kissed Sandeep Singh s special Hockey