ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​…ਜਦੋਂ ਨਕਲੀ ITOs ਨੇ ਮਾਰਿਆ ਮਾਲੇਰਕੋਟਲਾ ਫ਼ੈਕਟਰੀ ’ਤੇ ਛਾਪਾ

​​​​​​​…ਜਦੋਂ ਨਕਲੀ ITOs ਨੇ ਮਾਰਿਆ ਮਾਲੇਰਕੋਟਲਾ ਫ਼ੈਕਟਰੀ ’ਤੇ ਛਾਪਾ

ਪੁਲਿਸ ਨੇ ਦੋ ਅਜਿਹੇ ਸ਼ਾਤਰ ਕਿਸਮ ਦੇ ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਖ਼ੁਦ ਨੂੰ ਐਂਵੇਂ ਹੀ ‘ਆਮਦਨ ਟੈਕਸ ਅਫ਼ਸਰ’ (ITO – Income Tax Officers) ਦੱਸ ਕੇ ਮਾਲੇਰਕੋਟਲਾ ਦੇ ਇੱਕ ਫ਼ੈਕਟਰੀ ਮਾਲਕ ਤੋਂ ਫ਼ਿਰੌਤੀ ਦੀ ਮੋਟੀ ਰਕਮ ਵਸੂਲਣਾ ਚਾਹ ਰਹੇ ਸਨ।

 

 

ਐੱਫ਼ਆਈਆਰ ਅਨੁਸਾਰ ਦੋਵੇਂ ਮੁਲਜ਼ਮਾਂ ਭਾਵ ਜਾਅਲੀ ITOs ਨੇ ਮਾਲੇਰਕੋਟਲਾ ਦੀ ਇੱਕ ਪ੍ਰਾਈਵੇਟ ਫ਼ੈਕਟਰੀ ਉੱਤੇ ਐਂਵੇਂ ਦਿਖਾਵੇ ਦਾ ਛਾਪਾ ਮਾਰਿਆ ਤੇ ਕੁਝ ਦਸਤਾਵੇਜ਼ ਮੰਗੇ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਫ਼ੈਕਟਰੀ ਮਾਲਕ ਨੂੰ ਕਿਹਾ ਕਿ ਜੇ ਆਮਦਨ ਟੈਕਸ ਵਿਭਾਗ ਦੀ ਕਾਰਵਾਈ ਤੋਂ ਬਚਣਾ ਹੈ, ਤਾਂ 50,000 ਰੁਪਏ ਰਿਸ਼ਵਤ ਵਜੋਂ ਦੇਵੇ। ਅੰਤ ਨੂੰ ਸੌਦਾ 30,000 ਰੁਪਏ ਉੱਤੇ ਤੈਅ ਹੋ ਗਿਆ। ਮੁਲਜ਼ਮ ਫ਼ੈਕਟਰੀ ਮਾਲਕ ਤੋਂ 10,000 ਰੁਪਏ ਲੈ ਗਏ।

 

 

ਫ਼ੈਕਟਰੀ ਮਾਲਕ ਮੁਹੰਮਦ ਫ਼ਿਰੋਜ਼ ਖ਼ਾਨ ਦੀ ਸ਼ਿਕਾਇਤ ’ਤੇ ਪੁਲਿਸ ਨੇ ਆਮਦਨ ਟੈਕਸ ਵਿਭਾਗ ਦਾ ਜਾਅਲੀ ਛਾਪਾ ਮਾਰ ਕੇ 10,000 ਰੁਪਏ ਦੀ ਫ਼ਿਰੌਤੀ ਵਸੂਲਣ ਦਾ ਮਾਮਲਾ ਸੋਮਵਾਰ ਨੂੰ ਹੀ ਦਰਜ ਕਰ ਲਿਆ ਸੀ। ਮਾਲੇਰਕੋਟਲਾ ਪੁਲਿਸ ਥਾਣਾ–1 ਦੇ ਐੱਸਐੱਚਓ ਹਰਮੀਤ ਸਿੰਘ ਨੇ ਦੱਸਿਆ ਕਿ ਇੱਕ ਮੁਲਜ਼ਮ ਹਾਲੇ ਫ਼ਰਾਰ ਹੈ।

 

 

ਮੁਲਜ਼ਮਾਂ ਦੀ ਸ਼ਨਾਖ਼ਤ ਕੁਲਵੀਰ ਸਿੰਘ ਤੇ ਮੁਸ਼ਤਾਕ ਅਹਿਮਦ ਨਿਵਾਸੀ ਲੁਧਿਆਣਾ ਵਜੋਂ ਹੋਈ ਹੈ। ਇੱਕ ਹੋਰ ਮੁਲਜ਼ਮ ਸੋਨੀ ਵਾਸੀ ਮਾਲੇਰਕੋਟਲਾ ਦੀ ਭਾਲ਼ ਜਾਰੀ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Fake ITOs Raid Malerkotla Factory