ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​…ਜਦੋਂ ਇੱਕ ਡਾਂਸਰ ਮੋਰਾਂ ’ਤੇ ਫ਼ਿਦਾ ਹੋ ਗਏ ਸਨ ਮਹਾਰਾਜਾ ਰਣਜੀਤ ਸਿੰਘ

​​​​​​​…ਜਦੋਂ ਇੱਕ ਡਾਂਸਰ ਮੋਰਾਂ ’ਤੇ ਫ਼ਿਦਾ ਹੋ ਗਏ ਸਨ ਮਹਾਰਾਜਾ ਰਣਜੀਤ ਸਿੰਘ

[ ਇਸ ਕਹਾਣੀ ਦਾ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

 

ਮਹਾਰਾਜਾ ਰਣਜੀਤ ਸਿੰਘ ਬਾਰੇ ਉਂਝ ਤਾਂ ਬਹੁਤ ਸਾਰੀਆਂ ਕਹਾਣੀਆਂ ਪ੍ਰਚੱਲਿਤ ਹਨ। ਅਜਿਹੀਆਂ ਕੁਝ ਅਣਸੁਣੀਆਂ ਕਹਾਣੀਆਂ ਲੈ ਕੇ ਅਮਰੀਕਾ ’ਚ ਵੱਸਦੇ ਪੰਜਾਬੀ ਲੇਖਕ ਸਰਬਪ੍ਰੀਤ ਸਿੰਘ ਸਮੁੱਚੇ ਵਿਸ਼ਵ ਦੇ ਪੰਜਾਬੀਆਂ ਦੇ ਰੂ–ਬ–ਰੂ ਹੋਏ ਹਨ।

 

 

ਇਨ੍ਹਾਂ ਬਹੁਤ ਦਿਲਚਸਪ ਕਹਾਣੀਆਂ ਦਾ ਵਰਨਣ ਅਮਰੀਕੀ ਸੂਬੇ ਮਾਸਾਸ਼ੂਸੈਟਸ ਦੇ ਸ਼ਹਿਰ ਬੋਸਟਨ ’ਚ ਰਹਿੰਦੇ ਸਰਬਪ੍ਰੀਤ ਸਿੰਘ ਨੇ ਆਪਣੀ ਨਵੀਂ ਪੁਸਤਕ ‘ਦਿ ਕੈਮਲ ਮਰਚੈਂਟ ਆਫ਼ ਫ਼ਿਲਾਡੇਲਫ਼ੀਆ: ਸਟੋਰੀਜ਼ ਫ਼੍ਰੌਮ ਦਿ ਕੋਰਟ ਆੱਫ਼ ਮਹਾਰਾਜਾ ਰਣਜੀਤ ਸਿੰਘ’ (ਫ਼ਿਲਾਡੇਲਫ਼ੀਆ ਦਾ ਊਠ–ਵਪਾਰੀ: ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀਆਂ ਕਹਾਣੀਆਂ) ਵਿੱਚ ਕੀਤਾ ਹੈ।

 

 

ਸਰਬਪ੍ਰੀਤ ਸਿੰਘ ਹੁਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਪ੍ਰੇਮਿਕਾ ਮੋਰਾਂ ਬਾਰੇ ਵੀ ਲਿਖਿਆ ਹੈ। ਮੋਰਾਂ ਦਰਅਸਲ ਲਾਹੌਰ ’ਚ ਰਹਿੰਦੀ 13 ਸਾਲਾਂ ਦੀ ਇੱਕ ਨਾਚੀ (ਡਾਂਸਰ) ਹੁੰਦੀ ਸੀ। ਉਹ ਬਿਲਕੁਲ ਮੋਰ ਵਾਂਗ ਸੋਹਣਾ ਨੱਚਦੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਉਸ ਉੱਤੇ ਮੋਹਿਤ ਹੋ ਗਏ ਸਨ।

ਲੇਖਕ ਸਰਬਪ੍ਰੀਤ ਸਿੰਘ

 

ਮੋਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਅਕਸਰ ਗੁਰਦਾਸਪੁਰ ਲਾਗਲੇ ਪੁਲ਼ ਕੰਜਰੀ ਵਿਖੇ ਮਿਲਿਆ ਕਰਦੇ ਸਨ। ਪਰ ਉਸ ਵੇਲੇ ਸਮੱਸਿਆ ਆ ਗਈ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਮੋਰਾਂ ਨਾਲ ਵਿਆਹ ਦੀ ਇੱਛਾ ਪ੍ਰਗਟਾਈ।

 

 

ਮੋਰਾਂ ਦੇ ਪਿਤਾ ਮੀਆਂ ਸਮਦੂ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਉਹ ਮੁਸਲਮਾਨ ਸਨ। ਮੀਆਂ ਸਮਦੂ ਤਦ ਆਪਣੇ ਕੰਜਰ ਭਾਈਚਾਰੇ ਦਾ ਆਗੂ ਹੁੰਦਾ ਸੀ।

 

 

ਮੀਆਂ ਸਮਦੂ ਨੇ ਤਦ ਮਹਾਰਾਜਾ ਰਣਜੀਤ ਸਿੰਘ ਸਾਹਵੇਂ ਇਹ ਸ਼ਰਤ ਰੱਖੀ ਸੀ ਕਿ ਜੇ ਮਹਾਰਾਜਾ ਰਣਜੀਤ ਸਿੰਘ ਉਸ ਦੀ ਰਸੋਈ ਵਿੱਚ ਆਪਣੇ ਹੱਥਾਂ ਨਾਲ ਖ਼ੁਦ ਅੱਗ ਬਾਲਣਗੇ, ਤਾਂ ਉਹ ਮੰਨ ਜਾਵੇਗਾ। ਤਦ ਬਹੁਤਿਆਂ ਨੇ ਇਹੋ ਸੋਚਿਆ ਸੀ ਕਿ ਮਹਾਰਾਜਾ ਇੰਨਾ ਛੋਟਾ ਕੰਮ ਕਦੇ ਵੀ ਨਹੀਂ ਕਰਨਗੇ ਪਰ ਸ਼ੇਰੇ–ਪੰਜਾਬ ਮਹਾਰਾਜਾ ਰਣਜੀਤ ਸਿੰਘ ਤੁਰੰਤ ਇਸ ਕੰਮ ਲਈ ਵੀ ਰਾਜ਼ੀ ਹੋ ਗਏ ਸਨ।

 

 

ਕੱਟੜ ਸਿੱਖਾਂ ਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਾ ਲੱਗੀ ਤੇ ਮਹਾਰਾਜਾ ਦੀਆਂ ਪਤਨੀਆਂ ਨੂੰ ਤਾਂ ਇਹ ਗੱਲ ਭੈੜੀ ਲੱਗਣੀ ਹੀ ਸੀ। ਤਦ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮਹਾਰਾਜੇ ਨੂੰ ਸੱਦਿਆ ਗਿਆ ਤੇ ਉੱਥੇ ਮਾਫ਼ੀ ਮੰਗਣ ਲਈ ਆਖਿਆ ਗਿਆ।

 

 

ਮਹਾਰਾਜਾ ਰਣਜੀਤ ਸਿੰਘ ਨੇ ਹੱਥ ਬੰਨ੍ਹ ਕੇ ਤੇ ਸਿਰ ਨਿਵਾ ਕੇ ਮਾਫ਼ੀ ਮੰਗ ਲਈ।

 

 

ਉੱਧਰ ਵਿਆਹ ਤੋਂ ਬਾਅਦ ਮੋਰਾਂ ਨੇ ਨੱਚਣ ਦਾ ਧੰਦਾ ਛੱਡ ਦਿੱਤਾ ਤੇ ਇੱਕ ਸੱਚੇ ਮੁਸਲਿਮ ਸ਼ਰਧਾਲੂ ਵਜੋਂ ਵਿਚਰਨ ਲੱਗੀ ਤੇ ਬੀਬੀ ਮੋਰਾਂ ਦੇ ਨਾਂਅ ਨਾਲ ਪ੍ਰਸਿੱਧ ਹੋਈ।

 

 

ਮਹਾਰਾਜਾ ਰਣਜੀਤ ਸਿੰਘ ਨੇ ਬੀਬੀ ਮੋਰਾਂ ਲਈ ਲਾਹੌਰ ਵਿਖੇ ਇੱਕ ਮਸਜਿਦ ਵੀ ਬਣਵਾ ਕੇ ਦਿੱਤੀ ਸੀ। ਮੋਰਾਂ ਦੇ ਦੇਹਾਂਤ ਦੀ ਮਿਤੀ ਤਾਂ ਪਤਾ ਨਹੀਂ ਪਰ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਬੀਬੀ ਮੋਰਾਂ ਨੇ ਆਪਣਾ ਜ਼ਿਆਦਾਤਰ ਫ਼ਾਰਸੀ ਤੇ ਪੰਜਾਬੀ ਦੇ ਸਕੂਲ ਖੁਲ੍ਹਵਾਉਣ ’ਚ ਬਿਤਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Maharaja Ranjit Singh was attracted towards a dancer Moran