ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਜਦੋਂ ਮੰਤਰੀ ਕਾਂਗੜ ਦੇ ਹਮਾਇਤੀਆਂ ਦੇ ਜਸ਼ਨ ਰਹਿ ਗਏ ਅਧਵਾਟੇ

…ਜਦੋਂ ਮੰਤਰੀ ਕਾਂਗੜ ਦੇ ਹਮਾਇਤੀਆਂ ਦੇ ਜਸ਼ਨ ਰਹਿ ਗਏ ਅਧਵਾਟੇ

ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਹਰਮਨਬੀਰ ਸਿੰਘ ਬਠਿੰਡਾ ਕੇਂਦਰੀ ਸਹਿਕਾਰੀ ਬੈਂਕ ਚੇਅਰਮੈਨ ਦੇ ਅਹੁਦੇ ਦੀ ਦੌੜ ’ਚ ਸਨ। ਸ੍ਰੀ ਕਾਂਗੜ ਦੇ ਸਮਰਥਕਾਂ ਨੂੰ ਜਿੱਤ ਦੀ ਪੂਰੀ ਆਸ ਸੀ ਤੇ ਉਨ੍ਹਾਂ ਪਿਛਲੇ ਹਫ਼ਤੇ ਬੋਰਡ ਆੱਫ਼ ਡਾਇਰੈਕਟਰਜ਼ ਦੀ ਮੀਟਿੰਗ ਵਾਲੇ ਦਿਨ ਜਸ਼ਨ ਮਨਾਉਣ ਦੀਆਂ ਪੂਰੀਆਂ ਤਿਆਰੀਆਂ ਵੀ ਕਰ ਲਈਆਂ ਸਨ।

 

 

ਦਰਅਸਲ, ਹਰਮਨਬੀਰ ਸਿੰਘ ਬੈਂਕ ਦੇ ਚੁਣੇ ਗਏ 9 ਡਾਇਰੈਕਟਰਾਂ ਵਿੱਚੋਂ ਇੱਕ ਸਨ। ਇਹ ਸਾਰੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਹੀ ਸਨ।

 

 

ਮੰਤਰੀ ਸ੍ਰੀ ਕਾਂਗੜ ਦੇ ਸਮਰਥਕ ਬੈਂਕ ਦੀ ਇਮਾਰਤ ਦੇ ਬਾਹਰ ਕਾਫ਼ੀ ਵੱਡੀ ਗਿਣਤੀ ’ਚ ਇਕੱਠੇ ਹੋਏ ਗਏ ਸਨ। ਉਨ੍ਹਾਂ ਬਹੁਤ ਸਾਰੇ ਗੁਲਦਸਤੇ ਤੇ ਮਿਠਾਈਆਂ ਵੀ ਤਿਆਰ ਕੀਤੀਆਂ ਹੋਈਆਂ ਸਨ।

 

 

ਪਰ ਉਨ੍ਹਾਂ ਸਭਨਾਂ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ ਅਚਾਨਕ ਚੇਅਰਮੈਨ ਦੀ ਚੋਣ ਮੁਲਤਵੀ ਹੋ ਗਈ। ਤਦ ਹਰਮਨਬੀਰ ਸਿੰਘ ਕਾਂਗੜ ਦਾ ਅੰਦਰਖਾਤੇ ਵਿਰੋਧ ਕਰ ਰਹੇ ਕਾਂਗਰਸ ਦੇ ਹੀ ਦੂਜੇ ਧੜੇ ਨੇ ਇਹ ਚੋਣ ਮੁਲਤਵੀ ਕਰਵਾਉਣ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ।

 

 

ਪਤਾ ਲੱਗਾ ਹੈ ਕਿ ਕਾਂਗਰਸੀ ਆਗੂ ਟਹਿਲ ਸਿੰਘ ਸੰਧੂ ਦੀ ਵੀ ਬੈਂਕ ਦੀ ਚੇਅਰਮੈਨੀ ਉੱਤੇ ਅੱਖ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹਰਮਨਬੀਰ ਸਿੰਘ ਦੀ ਚੇਅਰਮੈਨ ਵਜੋਂ ਚੋਣ ਦੇ ਜਸ਼ਨ ਮਨਾਉਣ ਲਈ ਬਠਿੰਡਾ ਸ਼ਹਿਰ ਦੇ ਇੱਕ ਪਾਰਟੀ ਲੀਡਰ ਦੇ ਘਰ ’ਚ ਇੰਤਜ਼ਾਮ ਕੀਤਾ ਗਿਆ ਸੀ।

 

 

ਕਿਸੇ ਪਾਰਟੀ ਨੂੰ ਬਾਹਰੋਂ ਹੋਰ ਕੋਈ ਨਹੀਂ, ਸਗੋਂ ਅਜਿਹੇ ਅੰਦਰੂਨੀ ਮਤਭੇਦ ਹੀ ਖੋਖਲਾ ਕਰ ਦਿੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Minister Kangar supporters celebrations remained incomplete