ਲੋਕਾਂ ਨੇ ਪੁਲਿਸ ਅਫ਼ਸਰਾਂ ਨੂੰ ਮੰਤਰੀਆਂ ਤੇ ਹੋਰ ਸਿਆਸੀ ਆਗੂਆਂ ਦੇ ਪੈਰੀਂ ਹੱਥ ਲਾਉਂਦਿਆਂ ਨੇ ਬਹੁਤਿਆਂ ਨੇ ਤੱਕਿਆ ਹੋਵੇਗਾ ਪਰ ਸਨਿੱਚਰਵਾਰ ਨੂੰ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਇਸ ਤੋਂ ਕੁਝ ਉਲਟ ਵਾਪਰਿਆ।
ਲੁਧਿਆਣਾ ਹਲਕੇ ਤੋਂ ਐੱਮਪੀ ਰਵਨੀਤ ਸਿੰਘ ਬਿੱਟੂ ਪੰਜਾਬ ਪੁਲਿਸ ਦੀ ਹੈੱਡ–ਕਾਂਸਟੇਬਲ ਉਰਮਿਲਾ ਕਾਂਤਾ ਦੇ ਪੈਰੀਂ ਹੱਥ ਲਾਉਂਦੇ ਵੇਖੇ ਗਏ। ਜਦੋਂ ਸ੍ਰੀ ਬਿੱਟੂ ਮੇਲੇ ਵਾਲੇ ਪੰਡਾਲ ’ਚ ਦਾਖ਼ਲ ਹੋ ਰਹੇ ਸਨ, ਤਦ ਸ੍ਰੀਮਤੀ ਕਾਂਤਾ ਉਨ੍ਹਾਂ ਨੂੰ ਮਿਲਣ ਲਈ ਅੱਗੇ ਵਧੇ।
ਸ੍ਰੀਮਤੀ ਕਾਂਤਾ ਨੇ ਆਪਣੇ ਐੱਮਪੀ ਨੂੰ ਦੱਸਿਆ ਕਿ ਉਨ੍ਹਾਂ ਦੇ ਦਾਦਾ ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਦੌਲਤ ਉਨ੍ਹਾਂ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਉਹ ਸਾਲ 1994 ਦੌਰਾਨ ਆਪਣੇ ਪਿਤਾ ਦੇ ਅਕਾਲ–ਚਲਾਣੇ ਤੋਂ ਬਾਅਦ ਪੁਲਿਸ ਵਿੱਚ ਭਰਤੀ ਹੋਏ ਸਨ।
ਸ੍ਰੀਮਤੀ ਕਾਂਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ ਡਿਊਟੀ ਲਈ ਜਗਰਾਓਂ ਜਾਣਾ ਪੈਂਦਾ ਹੈ। ਰਾਏਕੋਟ ਤੋਂ ਜਗਰਾਓਂ ਤੱਕ ਸੜਕ ਇੰਨੀ ਖ਼ਰਾਬ ਹੈ ਕਿ ਝਟਕਿਆਂ ਨਾਲ ਬਹੁਤ ਬੁਰਾ ਹਾਲ ਹੋ ਜਾਂਦਾ ਹੈ।
ਸ੍ਰੀ ਰਵਨੀਤ ਸਿੰਘ ਬਿੱਟੂ ਨੇ ਸ੍ਰੀਮਤੀ ਉਰਮਿਲਾ ਕਾਂਤਾ ਦੇ ਪੈਰ ਛੋਹੰਦਿਆਂ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਸਮੱਸਿਆ ਛੇਤੀ ਹੱਲ ਕਰਵਾ ਦੇਣਗੇ।