ਅਗਲੀ ਕਹਾਣੀ

​​​​​​​…ਜਦੋਂ ਡੇਰਾ ਸਿਰਸਾ ਦੇ ਮੁਖੀ ਨੂੰ ਛੱਡ ਲੋਕ ਨੱਸੇ ਅਜਗਰ ਤੇ ਨਿਓਲ਼ੇ ਵੱਲ

​​​​​​​…ਜਦੋਂ ਡੇਰਾ ਸਿਰਸਾ ਦੇ ਮੁਖੀ ਨੂੰ ਛੱਡ ਲੋਕ ਨੱਸੇ ਅਜਗਰ ਤੇ ਨਿਓਲ਼ੇ ਵੱਲ

ਪਰਸੋਂ ਸ਼ੁੱਕਰਵਾਰ ਨੂੰ ਜਦੋਂ ਇੱਕ ਪਾਸੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵਿਡੀਓ ਕਾਨਫ਼ਰਸਿੰਗ ਰਾਹੀਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਰਿਹਾ ਸੀ; ਉਸੇ ਵੇਲੇ ਅਦਾਲਤ ਤੋਂ ਸਿਰਫ਼ 200 ਮੀਟਰ ਦੀ ਦੂਰੀ ’ਤੇ ਮੌਜੂਦ ਇੱਕ ਨਾਲੇ ‘ਚੋਂ 3 ਫ਼ੁੱਟ ਲੰਮਾ ਪਾਇਥੌਨ (ਅਜਗਰ ਦੀ ਇੱਕ ਕਿਸਮ) ਫੁੰਕਾਰੇ ਮਾਰਦਾ ਬਾਹਰ ਆ ਗਿਆ। ਉਸ ਦੇ ਪਿੱਛੇ ਇੱਕ ਨਿਓਲ਼ਾ ਪਿਆ ਹੋਇਆ ਸੀ।

 

 

ਉਨ੍ਹਾਂ ਦੀ ਲੜਾਈ ਵੇਖਣ ਲਈ ਸਾਰੇ ਸੁਰੱਖਿਆ ਜਵਾਨ ਉਸ ਪਾਸੇ ਵੱਲ ਨੂੰ ਨੱਸ ਤੁਰੇ। ਪੱਤਰਕਾਰ ਤੇ ਮੀਡੀਆ ਫ਼ੋਟੋਗ੍ਰਾਫ਼ਰ ਵੀ ਉਨ੍ਹਾਂ ਦੀ ਤਸਵੀਰ ਲੈਣ ਲਈ ਕਾਹਲ਼ੇ ਪਏ ਹੋਏ ਸਨ। ਉਸੇ ਵੇਲੇ ਕੁਝ ਲੋਕ ਉੱਥੇ ਇਹ ਚਰਚਾ ਕਰਦੇ ਸੁਣੇ ਗਏ ਕਿ ਡੇਰਾ ਮੁਖੀ ਦੀ ਸੁਣਵਾਈ ਨਾਲੋਂ ਜ਼ਿਆਦਾ ਖਿੱਚ ਇਸ ਅਜਗਰ ਤੇ ਨਿਓਲ਼ੇ ਦੀ ਲੜਾਈ ਦੀ ਰਹੀ।

 

 

ਫਿਰ ਨਗਰ ਨਿਗਮ ਦੀ ਇੱਕ ਵਿਸ਼ੇਸ਼ ਟੀਮ ਨੇ ਆ ਕੇ ਪਾਇਥੌਨ ਅਜਗਰ ਨੂੰ ਫੜਿਆ ਤੇ ਬਾਅਦ ‘ਚ ਉਸ ਨੂੰ ਮੋਰਨੀ ਦੇ ਜੰਗਲੀ ਇਲਾਕੇ ‘ਚ ਛੱਡ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When people fled towards Python and mongoose