ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੰਗਲ ਦੇ BBMB ਕੈਨਾਲ ਹਸਪਤਾਲ ਨੇ ਨਹੀਂ ਕੀਤਾ ਪੋਸਟਮਾਰਟਮ, ਤਾਂ…

ਨੰਗਲ ਦੇ BBMB ਕੈਨਾਲ ਹਸਪਤਾਲ ਨੇ ਨਹੀਂ ਕੀਤਾ ਪੋਸਟਮਾਰਟਮ, ਤਾਂ…

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦਾ ਨੰਗਲ ਸ਼ਹਿਰ ਨੂੰ ਇੱਕ ਵਧੀਆ ਹਸਪਤਾਲ ਦੇਣ ਦਾ ਸੁਪਨਾ ਹੁਣ ਪੂਰਾ ਹੁੰਦਾ ਨਜ਼ਰੀਂ ਪੈ ਰਿਹਾ ਹੈ। ਹੁਣ ਜਿਥੇ ਨੰਗਲ ਦੇ ਸਿਵਲ ਹਸਪਤਾਲ ਵਿੱਚ ਜਣੇਪੇ ਦੀ ਸੁਵਿਧਾ ਸ਼ੁਰੂ ਹੋ ਗਈ ਨਾਲ ਹੀ ਪੁਰਾਣੇ ਬੀ.ਬੀ.ਐਮ.ਬੀ. (BBMB) ਕੈਨਾਲ ਹਸਪਤਾਲ ਵਲੋਂ ਕਸ਼ਮਕੱਸ਼ ਵੀ ਸ਼ੁਰੂ ਕਰ ਦਿੱਤੀ ਗਈ ਹੈ।

 

 

ਮਾਮਲਾ ਇੰਝ ਹੋਇਆ ਕਿ ਅੱਜ ਬੇਲਾ ਧਿਆਨ ਦੇ ਇਕ ਵਿਅਕਤੀ ਰਕੇਸ਼ ਕੁਮਾਰ ਪੁਤਰ ਜਗਦੀਸ਼ ਰਾਮ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਨੂੰ ਸਿਵਿਲ ਹਸਪਤਾਲ ਵਿੱਚ ਲਿਆਂਦਾ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਐਸ.ਐਮ.ਓ ਨਰੇਸ਼ ਕੁਮਾਰ ਵਲੋਂ ਉਸਨੂੰ ਬੀ.ਬੀ.ਐਮ.ਬੀ.ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਲਈ ਲਿਖ ਦਿੱਤਾ ਗਿਆ ਕਿਉਂਕਿ ਮੌਰਚਰੀ ਅਤੇ ਪੋਸਟਮਾਰਟਬੀ.ਬੀ.ਐਮ.ਬੀ.ਕੈਨਾਲ ਹਸਪਤਾਲ ਤੋਂ ਹੀ ਹੁੰਦੇ ਹਨ।

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਲਿਖਣ ਤੋਂ ਬਾਅਦ ਬੀ.ਬੀ.ਐਮ.ਬੀ.ਕੈਨਾਲ ਹਸਪਤਾਲ ਵਲੋਂ ਪੋਸਟਮਾਰਟਮ ਕਰਨ ਤੋਂ ਨਾਹ ਨੁਕਰ ਕਰਨ ਲੱਗ ਪਏ ਸਵੇਰ ਤੋਂ ਦੁਪਿਹਰ ਹੋ ਗਈ, ਪਰ ਕਿਸੇ ਨੇ ਵੀ ਪੋਸਟਮਾਰਟਮ ਨਾ ਕੀਤਾ

 

 

ਤਦ ਸ੍ਰੀ ਅਨੰਦਪੁਰ ਸਾਹਿਬ ਕਰਮਭੂਮੀ ਟ੍ਰੱਸਟ ਦੇ ਚੇਅਰਮੈਨ ਰਵਿੰਦਰ ਬਿਟਾ ਵਲੋਂ ਇਹ ਮਾਮਲਾ ਰਾਣਾ ਕੰਵਪਾਲ ਸਿੰਘ ਸਪੀਕਰ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਸਿਵਿਲ ਸਰਜਨ ਰੂਪਨਗਰ ਦੀ ਡਿਊਟੀ ਲਗਾ ਕੇ ਪੋਸਟਮਾਰਟਮ ਕਰਵਾਇਆ।

 

 

ਰਵਿੰਦਰ ਸਿੰਘ ਬਿੱਟਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀ ਡਾਕਟਰਾਂ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਦੋ ਹਸਪਤਾਲ ਲੋਕਾਂ ਨੂੰ ਸੁਵਿਧਾ ਦੇਣ ਲਈ ਹਨ ਨਾ ਕਿ ਅਸੁਵਿਧਾ ਪੈਦਾ ਕਰਨ ਲਈ।

 

 

ਇਸ ਸਬੰਧੀ ਜਦੋ ਬੀ.ਬੀ.ਐਮ.ਬੀ.ਕੈਨਾਲ ਹਸਪਤਾਲ ਦੀ ਪੀ.ਐਮ.ਓ. ਡਾ. ਸ਼ਾਲਿਨੀ ਚੌਧਰੀ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਡਾਕਟਰਾਂ ਵਿੱਚ ਕੋਈ ਮਤਭੇਦ ਜਰੂਰ ਚੱਲ ਰਹੇ ਸਨ, ਪਰ ਦੁਪਿਹਰ ਨੂੰ ਪੋਸਟਮਾਰਟਮ ਹੋ ਗਿਆ ਹੈ ਅਤੇ ਮੈਨੂੰ ਹੁਣ ਤਕ ਵੀ ਉਸ ਪੋਸਟਮਾਰਟਮ ਦੀ ਕੋਈ ਰਿਪੋਰਟ ਜ਼ਾ ਕੋਈ ਵੀ ਦਸਤਾਵੇਜ਼ ਨਹੀ ਪੁੱਜੇ।

 

 

ਉਨ੍ਹਾਂ ਕਿਹਾ ਕਿ ਹਸਪਤਾਲ ਹਰ ਤਰ੍ਹਾਂ ਦੀ ਸੇਵਾ ਲਈ ਹਰ ਵੇਲੇ ਤਿਆਰ ਹੈ ਇਹ ਲੋਕਾਂ ਦਾ ਹਸਪਤਾਲ ਹੈ ਅਤੇ ਅਸੀ ਸੇਵਾਦਾਰ ਹਾਂ।

 

 

ਨੰਗਲ ਦੇ ਸਿਵਿਲ ਹਸਪਤਾਲ 'ਚ ਹੋਇਆ ਪਹਿਲਾ ਜਣੇਪਾ

ਪਿਛਲੇ ਦਿਨੀ ਲਾਲਾ ਲਾਜਪੱਤ ਰਾਏ ਸਿਵਿਲ ਹਸਪਤਾਲ ਵਿੱਚ ਜਣੇਪੇ ਦੀ ਸ਼ੁਰੂ ਕੀਤੀ ਗਈ ਸੁਵਿਧਾ ਤਹਿਤ ਕੱਲ੍ਹ ਬੁੱਧਵਾਰ ਨੂੰ ਪਹਿਲਾ ਜਣੇਪਾ ਹੋ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਿਲ ਹਸਪਤਾਲ ਦੇ ਡਾਕਟਰ ਨਰੇਸ਼ ਨੇ ਜਾਣਕਾਰੀ ਦਿੱਤੀ ਕਿ ਪਿੰਡ ਲੋਅਰ ਮਜਾਰੀ ਦੀ ਬੇਬੇ ਕੁਮਾਰੀ ਬੀਤੀ ਰਾਤ ਦਾਖਲ ਹੋਈ ਸੀ ਜਿਸ ਦਾ ਇਲਾਗਾਇਨੀ ਦੀ ਮਾਹਿਰ ਨਵਨਿਯੁਕਤ ਡਾਕਟਰ ਆਰਤੀ ਵਲੋਂ ਕੀਤਾ ਗਿਆ ਸੀ।

 

 

ਉਨ੍ਹਾਂ ਦੱਸਿਆ ਕਿ ਉਕਤ ਬੇਬੀ ਕੁਮਾਰੀ ਦੇ ਲੜਕਾ ਪੈਦਾ ਹੋਇਆ ਹੈ ਅਤੇ ਜੱਚਾ ਬੱਚਾ ਦੋਨੋ ਤੰਦਰੁਸਤ ਹਨ। ਇਸ ਮੋਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਕਰਮਭੂਮੀ ਟਰੱਸਟ ਦੇ ਚੇਅਰਮੈਨ ਰਵਿੰਦਰ ਬਿਟਾ ਵਲੋਂ ਬੱਚੇ ਨੂੰ ਸ਼ਗਨ ਵੀ ਦਿੱਤਾ ਗਿਆ।

 

 

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆ ਰਵਿੰਦਰ ਬਿਟਾ ਨੇ ਕਿਹਾ ਕਿ ਇਹ ਹਸਪਤਾਲ ਰਾਣਾਂ ਕੰਵਰਪਾਲ ਸਿੰਘ ਦਾ ਸੁਪਨਾ ਹੈ ਅਤੇ ਅਜ ਰਾਣਾ ਕੰਵਰ ਪਾਲ ਸਿੰਘ ਦੇ ਹੁਕਮਾਂ ਨਾਲ ਹੀ ਇਸ ਬੱਚੇ ਨੂੰ ਸ਼ਗਨ ਪਾਂਉਣ ਲਈ ਇਥੇ ਪੁਜੇ ਹਾਂ।

 

 

ਉਨ੍ਹਾਂ ਕਿਹਾ ਕਿ ਬੇਬੀ ਕੁਮਾਰੀ ਅਤੇ ਉਸਦੇ ਪ੍ਰੀਵਾਰ ਨੂੰ ਭਰੋਸਾ ਦੁਆਇਆ ਗਿਆ ਹੈ ਕਿ ਇਸ ਤੋਂ ਇਲਾਵਾਂ ਵੀ ਹੋਰ ਕੋਈ ਜਰੂਰਤ ਹੋਵੇਗੀ ਤਾਂ ਉਹ ਵੀ ਪੂਰੀ ਕੀਤੀ ਜਾਵੇਗੀ। ਇਸ ਮੋਕੇ ਤੇ ਹਰਬਖ਼ਸ਼ ਸਿੰਘ, ਦਿਨੇਸ਼ ਰਤਨ, ਰਜਨੀਸ਼ ਵੋਹਰਾ, ਵਿਜੇ ਕੋਸ਼ਲ ਆਦਿ ਹਾਜ਼ਰ ਸਨ।

ਨੰਗਲ ਦੇ ਸਿਵਿਲ ਹਸਪਤਾਲ 'ਚ ਹੋਇਆ ਪਹਿਲਾ ਜਣੇਪਾ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Postmortem was not done at Nangal BBMB Canal Hospital