ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਜਦੋਂ PSIEC ਚੇਅਰਮੈਨ ਗੁਰਪ੍ਰੀਤ ਗੋਗੀ ਦੇ ਸੁਝਾਅ ਦਾ ਲੁਧਿਆਣਾ ’ਚ ਉੱਡਿਆ ਮਜ਼ਾਕ

…ਜਦੋਂ PSIEC ਚੇਅਰਮੈਨ ਗੁਰਪ੍ਰੀਤ ਗੋਗੀ ਦੇ ਸੁਝਾਅ ਦਾ ਲੁਧਿਆਣਾ ’ਚ ਉੱਡਿਆ ਮਜ਼ਾਕ

ਬੀਤੇ ਦਿਨੀਂ ਲੁਧਿਆਣਾ ਦੇ ਕੌਂਸਲਰ ਅਤੇ ‘ਪੰਜਾਬ ਸਮਾਲ ਇੰਡਸਟ੍ਰੀਜ਼ ਐਂਡ ਐਕਸਪੋਰਟਸ ਕਾਰਪੋਰੇਸ਼ਨ’ (PSIEC) ਦੇ ਚੇਅਰਮੈਨ ਗੁਰਪ੍ਰੀਤ ਸਿੰਘ ਗੋਗੀ ਨੇ ਇੱਕ ਅਜਿਹਾ ਸੁਝਾਅ ਦਿੱਤਾ, ਜਿਸ ਦਾ ਚੁਪਾਸੀਂ ਮਜ਼ਾਕ ਉੱਡਾਇਆ ਗਿਆ।

 

 

ਸ੍ਰੀ ਗੋਗੀ ਦਾ ਸੁਝਾਅ ਸੁਣ ਕੇ ਸਾਰੇ ਹੱਸ ਵੀ ਪਏ। ਦਰਅਸਲ, ਪਿਛਲੇ ਕੁਝ ਸਮੇਂ ਦੌਰਾਨ ਲੁਧਿਆਣਾ ’ਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਗਈਆਂ ਹਨ। ਭਵਿੱਖ ’ਚ ਅਜਿਹੀਆਂ ਘਟਨਾਵਾਂ ਦਾ ਕੋਈ ਪੱਕਾ ਹੱਲ ਲੱਭਣ ਉੱਤੇ ਵਿਚਾਰ–ਵਟਾਂਦਰਾ ਚੱਲ ਰਿਹਾ ਸੀ।

 

 

ਸ੍ਰੀ ਗੋਗੀ ਨੇ ਸੁਝਾਅ ਦਿੱਤਾ ਕਿ ਆਕਾਸ਼ ਤੋਂ ਅੱਗ ਵਾਲੀ ਥਾਂ ਉੱਤੇ ਸਿੱਧਾ ਪਾਣੀ ਸੁੱਟਣ ਵਾਲਾ ਹੈਲੀਕਾਪਟਰ ਖ਼ਰੀਦ ਕੇ ਇਸ ਸਮੱਸਿਆ ਦਾ ਪੱਕਾ ਹੱਲ ਲੱਭਿਆ ਜਾ ਸਕਦਾ ਹੈ।

 

 

ਸ੍ਰੀ ਗੋਗੀ ਦੇ ਇਸ ਸੁਝਾਅ ਦਾ ਬਹੁਤੇ ਕੌਂਸਲਰਾਂ ਨੇ ਮਜ਼ਾਕ ਉਡਾਇਆ। ਉਨ੍ਹਾਂ ਮਜ਼ਾਕ ’ਚ ਹੀ ਕਿਹਾ ਕਿ ਉਹ PSIEC ਦੇ ਫ਼ੰਡਾਂ ਨਾਲ ਹੈਲੀਕਾਪਟਰ ਖ਼ਰੀਦ ਲੈਣ।

 

 

ਦਰਅਸਲ, ਨਗਰ ਨਿਗਮ ਲੁਧਿਆਣਾ ਕੋਲ ਤਾਂ ਸ਼ਹਿਰ ਵਿੱਚ ਹੁਣ ਵਿਕਾਸ ਕਾਰਜ ਨੇਪਰੇ ਚਾੜ੍ਹਨ ਲਈ ਫ਼ੰਡ ਨਹੀਂ ਹਨ; ਅਜਿਹੇ ਹਾਲਾਤ ਵਿੱਚ ਹੈਲੀਕਾਪਟਰ ਖ਼ਰੀਦਣ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ।

 

 

ਇਹ ਵੀ ਖ਼ਬਰ ਹੈ ਕਿ ਵਿਕਾਸ ਕਾਰਜਾਂ ਨੂੰ ਅਮਲੀ ਰੂਪ ਦੇਣ ਲਈ ਲੁਧਿਆਣਾ ਨਗਰ ਨਿਗਮ ਹੁਣ ਕਰਜ਼ਾ ਲੈਣ ਦੀ ਯੋਜਨਾ ਉਲੀਕ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When PSIEC Chairman Gurpreet Gogi s suggestion was made fun of in Ludhiana